ਹਾਂਸੀ (ਸੰਦੀਪ ਸੈਨੀ)– ਹਾਂਸੀ ਦੇ ਪਿੰਡ ਸੁਲਤਾਨਪੁਰ ’ਚ ਨਹਿਰੀ ਪਾਣੀ ਦੇ ਝਗੜੇ ਦੇ ਚੱਲਦੇ ਸਾਬਕਾ ਸਰਪੰਚ ਦਾ ਗੋਲੀ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਝਗੜੇ ’ਚ ਮ੍ਰਿਤਕ ਦੇ ਪੁੱਤਰ ਦੇ ਸਿਰ ’ਚ ਬੰਦੂਕ ਦੀ ਬਟ ਨਾਲ ਵਾਰ ਕਰ ਕੇ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ ਗਿਆ। ਜ਼ਖਮੀ ਪਿਤਾ-ਪੁੱਤ ਨੂੰ ਇਲਾਜ ਲਈ ਹਾਂਸੀ ਦੇ ਨਾਗਰਿਕ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਦੀ ਹਾਲਤ ਨੂੰ ਵੇਖਦੇ ਹੋਏ ਮੁੱਢਲੇ ਇਲਾਜ ਮਗਰੋਂ ਹਿਸਾਰ ਰੈਫਰ ਕਰ ਦਿੱਤਾ ਹੈ। ਦੋਹਾਂ ਨੂੰ ਹਿਸਾਰ ਦੇ ਇਕ ਪ੍ਰਾਈਵੇਟ ’ਚ ਭਰਤੀ ਕਰਵਾਇਆ ਗਿਆ, ਜਿੱਥੇ ਸਰਪੰਚ ਸਾਧੂ ਰਾਮ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ, ਉੱਥੇ ਹੀ ਉਸ ਦੇ ਪੁੱਤਰ ਦਾ ਇਲਾਜ ਚੱਲ ਰਿਹਾ ਹੈ।
ਦੱਸ ਦੇਈਏ ਕਿ ਸਾਬਕਾ ਸਰਪੰਚ ਸਾਧੂ ਰਾਮ ਅਤੇ ਉਸ ਦਾ ਪੁੱਤ ਸੁਖਬੀਰ ਵੀਰਵਾਰ ਨੂੰ ਆਪਣੇ ਖੇਤਾਂ ’ਚ ਪਾਣੀ ਲਾ ਰਹੇ ਸਨ ਕਿ ਇਸ ਦੌਰਾਨ ਗੁਆਂਢੀ ਮਨਜੀਤ ਨਾਲ ਪਾਣੀ ਨੂੰ ਲੈ ਕੇ ਝਗੜਾ ਹੋ ਗਿਆ। ਜਿਸ ਕਾਰਨ ਗੁੱਸੇ ’ਚ ਆਏ ਮਨਜੀਤ ਨੇ ਸਾਧੂ ਰਾਮ ’ਤੇ ਗੋਲੀ ਚਲਾ ਦਿੱਤੀ। ਗੋਲੀ ਸਾਧੂ ਰਾਮ ਦੇ ਢਿੱਡ ’ਚ ਲੱਗੀ ਅਤੇ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਪਿਤਾ ਨੂੰ ਬਚਾਉਣ ਆਏ ਪੁੱਤਰ ਸੁਖਬੀਰ ਦੇ ਸਿਰ ’ਤੇ ਵੀ ਬਟ ਨਾਲ ਵਾਰ ਕਰ ਕੇ ਜ਼ਖਮੀ ਕਰ ਦਿੱਤਾ। ਦੋਸ਼ੀ ਮਨਜੀਤ ਮੌਕੇ ਤੋਂ ਆਪਣੀ ਲਾਇਸੈਂਸੀ ਰਿਵਾਲਵਰ ਨੂੰ ਸੁੱਟ ਕੇ ਉੱਥੋਂ ਫਰਾਰ ਹੋ ਗਿਆ। ਇਸ ਮਾਮਲੇ ਨੂੰ ਲੈ ਕੇ ਥਾਣਾ ਮੁਖੀ ਪ੍ਰਤੀਕ ਸਿੰਘ ਨੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲੈ ਕੇ ਵਾਰਦਾਤ ’ਚ ਵਰਤੀ ਗਈ ਬੰਦੂਕ ਨੂੰ ਆਪਣੇ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਦਿੱਲੀ ਦੇ ਅਕਸ਼ਰਧਾਮ ਮੈਟਰੋ ਸਟੇਸ਼ਨ ਦੀ ਛੱਤ ’ਤੇ ਚੜ੍ਹ ਕੇ ਕੁੜੀ ਨੇ ਮਾਰੀ ਛਾਲ
NEXT STORY