ਜੀਂਦ- ਹਰਿਆਣਾ ਦੇ ਜੀਂਦ 'ਚ ਸਥਿਤ ਸਰਕਾਰੀ ਹਸਪਤਾਲ ਦੇ ਬਾਥਰੂਮ 'ਚ ਬੁੱਧਵਾਰ ਰਾਤ ਇਕ ਨਵਜਾਤ ਬੱਚੀ ਮਿਲੀ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਅਤੇ ਚਾਈਲਡ ਵੈਲਫੇਅਰ ਕਮੇਟੀ ਮੌਕੇ 'ਤੇ ਪਹੁੰਚ ਗਈ ਅਤੇ ਨਵਜਾਤ ਨੂੰ ਸ਼ਿਸ਼ੂ ਨਰਸਰੀ 'ਚ ਦਾਖ਼ਲ ਕਰਵਾਇਆ। ਪੁਲਸ ਨੇ ਦੱਸਿਆ ਕਿ ਹਸਪਤਾਲ ਦੇ ਫਲੂ ਕਾਰਨਰ ਨੇੜੇ ਬੀਤੀ ਦੇਰ ਰਾਤ ਬਾਥਰੂਮ 'ਚ ਨਵਜਾਤ ਬੱਚੀ ਨੂੰ ਕੱਪੜੇ 'ਚ ਲਿਪਟੀ ਦੇਖੀ ਗਈ। ਸੂਚਨਾ ਮਿਲਣ 'ਤੇ ਐਮਰਜੈਂਸੀ 'ਚ ਤਾਇਨਾਤ ਨਰਸਿੰਗ ਸਟਾਫ਼ ਅਤੇ ਗਾਰਡ ਮੌਕੇ 'ਤੇ ਪਹੁੰਚ ਗਏ ਅਤੇ ਨਵਜਾਤ ਨੂੰ ਕਬਜ਼ੇ 'ਚ ਲੈ ਕੇ ਸ਼ਿਸ਼ੂ ਨਰਸਰੀ 'ਚ ਪਹੁੰਚਾਇਆ।
ਘਟਨਾ ਦੀ ਸੂਚਨਾ ਮਿਲਦੇ ਹੀ ਸਿਵਲ ਲਾਈਨ ਥਾਣਾ ਪੁਲਸ ਅਤੇ ਚਾਈਲਡ ਵੈਲਫੇਅਰ ਕਮੇਟੀ ਦੇ ਅਹੁਦਾ ਅਧਿਕਾਰੀ ਹਸਪਤਾਲ ਪਹੁੰਚੇ ਅਤੇ ਹਾਲਾਤ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਨਵਜਾਤ ਦਾ ਜਨਮ ਲਗਭਗ ਤਿੰਨ ਦਿਨ ਪਹਿਲਾਂ ਹੋਇਆ ਹੈ। ਪੁਲਸ ਨੇ ਦੱਸਿਆ ਕਿ ਸੀ.ਸੀ.ਟੀ.ਵੀ. ਫੁਟੇਜ 'ਚ ਇਕ ਜਨਾਨੀ ਬੱਚੀ ਨੂੰ ਬਾਥਰੂਮ 'ਚ ਛੱਡ ਕੇ ਜਾਂਦੀ ਦਿੱਸ ਰਹੀ ਹੈ। ਜਨਾਨੀ ਨਾਲ 2 ਵਿਅਕਤੀ ਵੀ ਸਨ, ਇਕ ਬਾਹਰ ਬਾਈਕ 'ਤੇ ਖੜ੍ਹਾ ਹੋਇਆ ਸੀ ਤਾਂ ਦੂਜਾ ਜਨਾਨੀ 'ਤੇ ਨਜ਼ਰ ਬਣਾਏ ਹੋਏ ਸੀ। ਉਨ੍ਹਾਂ ਦੱਸਿਆ ਕਿ ਨਵਜਾਤ ਕੁੜੀ ਨੂੰ ਬਾਥਰੂਮ 'ਚ ਛੱਡਣ ਦੀ ਘਟਨਾ ਉੱਥੇ ਲੱਗੇ ਸੀ.ਸੀ.ਟੀ.ਵੀ. 'ਚ ਕੈਦ ਹੋ ਗਈ ਹੈ ਅਤੇ ਫਿਲਹਾਲ ਸਿਵਲ ਲਾਈਨ ਥਾਣਾ ਪੁਲਸ ਨੇ ਸਟਾਫ਼ ਨਰਸ ਦੀ ਸ਼ਿਕਾਇਤ 'ਤੇ ਇਕ ਜਨਾਨੀ ਸਮੇਤ ਤਿੰਨ ਅਣਪਛਾਤੇ ਲੋਕਾਂ ਵਿਰੁੱਧ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਦਿੱਲੀ HC ਦੀ ਕੇਂਦਰ ਨੂੰ ਫਟਕਾਰ, ਵੈਕਸੀਨ ਹੈ ਨਹੀਂ ਪਰ ਕਾਲਰ ਟਿਊਨ 'ਤੇ ਕਹਿ ਰਹੇ ਹੋ ਟੀਕਾ ਲਗਵਾ ਲਓ
NEXT STORY