ਰੇਵਾੜੀ (ਮਹਿੰਦਰ)— ਕਹਿੰਦੇ ਨੇ ਪਤੀ-ਪਤਨੀ ਦਾ ਸਾਥ ਜਨਮਾਂ-ਜਨਮਾਂ ਦਾ ਹੁੰਦਾ ਹੈ। ਸੱਤ ਫੇਰੇ ਲੈ ਕੇ ਪਤੀ-ਪਤਨੀ ਇਕੱਠਿਆਂ ਜਿਊਣ-ਮਰਨ ਦੀਆਂ ਕਸਮਾਂ ਖਾਂਦੇ ਹਨ। ਕਿਸੇ ਹੱਦ ਤਕ ਇਹ ਤੁੱਕ ਇਸ ਜੋੜੇ ’ਤੇ ਸਟੀਕ ਬੈਠਦੀ ਹੈ, ਜੋ ਕਿ ਇਕੱਠਿਆਂ ਇਸ ਦੁਨੀਆ ਨੂੰ ਅਲਵਿਦਾ ਆਖ ਗਏ। ਦਰਅਸਲ ਦਿੱਲੀ-ਜੈਪੁਰ ਹਾਈਵੇਅ ’ਤੇ ਟਰੱਕ ਦੀ ਟੱਕਰ ਬਾਈਕ ਸਵਾਰ ਇਕ ਜੋੜੇ ਨਾਲ ਹੋ ਗਈ। ਇਸ ਦਰਦਨਾਕ ਹਾਦਸੇ ਵਿਚ ਦੋਹਾਂ ਦੀ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਪਤੀ ਆਪਣੀ ਪਤਨੀ ਨੂੰ ਰੇਵਾੜੀ ਰੇਲਵੇ ਸਟੇਸ਼ਨ ਲੈ ਕੇ ਜਾ ਰਿਹਾ ਸੀ। ਰਸਤੇ ਵਿਚ ਬਨੀਪੁਰ ਚੌਕ ’ਤੇ ਹੀ ਦੋਹਾਂ ਦੀ ਮੌਤ ਹੋ ਗਈ। ਕਸੌਲਾ ਪੁਲਸ ਥਾਣਾ ਨੇ ਦੋਹਾਂ ਦੀਆਂ ਲਾਸ਼ਾਂ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਕੈਪਟਨ ਦੇ ਅਸਤੀਫ਼ੇ ’ਤੇ ਓਮ ਪ੍ਰਕਾਸ਼ ਧਨਖੜ ਦਾ ਟਵੀਟ, ਕਿਹਾ- ‘ਚੰਗਿਆੜੀ ਦੀ ਖੇਡ ਬੁਰੀ ਹੁੰਦੀ ਹੈ’
ਜਾਣਕਾਰੀ ਮੁਤਾਬਕ ਰੇਵਾੜੀ ਨਾਲ ਲੱਗਦੇ ਰਾਜਸਥਾਨ ਦੇ ਪਿੰਡ ਨਰਵਾਸ ਵਾਸੀ 24 ਸਾਲਾ ਨਵੀਨ ਅਤੇ 23 ਸਾਲਾ ਆਪਣੀ ਪਤਨੀ ਸਪਨਾ ਦੋਵੇਂ ਬਾਈਕ ’ਤੇ ਆਪਣੇ ਦੋ ਮਹੀਨੇ ਦੇ ਪੁੱਤਰ ਨਾਲ ਪੀਹਰ ਬਾਲਵ ਦੇ ਪਿੰਡ ਲਾਲਪੁਰ ਪਹੁੰਚੇ ਸਨ। ਸਪਨਾ ਦਾ ਯਮੁਨਾਨਗਰ ’ਚ ਹਰਿਆਣਾ ਪੁਲਸ ਮਹਿਲਾ ਕਾਂਸਟੇਬਲ ਦਾ ਪੇਪਰ ਸੀ। ਇਸ ਵਜ੍ਹਾ ਤੋਂ ਉਨ੍ਹਾਂ ਨੇ ਆਪਣੇ ਦੋ ਮਹੀਨੇ ਦੇ ਪੁੱਤਰ ਨੂੰ ਪੇਕੇ ਛੱਡ ਦਿੱਤਾ ਅਤੇ ਰੇਵਾੜੀ ਰੇਲਵੇ ਸਟੇਸ਼ਨ ਲਈ ਨਿਕਲ ਗਏ। ਰਾਤ 12 ਵਜੇ ਰੇਵਾੜੀ ਤੋਂ ਟਰੇਨ ਜਾਣੀ ਸੀ। ਇਸ ਦਰਮਿਆਨ ਦਿੱਲੀ-ਜੈਪੁਰ ਹਾਈਵੇਅ ’ਤੇ ਬਨੀਪੁਰ ਚੌਕ ਕੋਲ ਉਨ੍ਹਾਂ ਦੀ ਬਾਈਕ ਨੂੰ ਪਿੱਛੋਂ ਆ ਰਹੇ ਇਕ ਟਰੱਕ ਨੇ ਟੱਕਰ ਮਾਰ ਦਿੱਤੀ।
ਇਹ ਵੀ ਪੜ੍ਹੋ : CM ਅਸ਼ੋਕ ਗਹਿਲੋਤ ਨੇ ‘ਕੈਪਟਨ’ ਨੂੰ ਦਿੱਤੀ ਇਹ ਖ਼ਾਸ ਸਲਾਹ, ਆਖੀਆਂ ਇਹ ਗੱਲਾਂ
ਰਾਤ ਦੇ ਸਮੇਂ ਹੋਏ ਹਾਦਸੇ ਮਗਰੋਂ ਪੁਲਸ ਨੇ ਤੁਰੰਤ ਦੋਹਾਂ ਨੂੰ ਰੇਵਾੜੀ ਦੇ ਟਰਾਮਾ ਸੈਂਟਰ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਮਿ੍ਰਤਕ ਐਲਾਨ ਕਰ ਦਿੱਤਾ। ਪੁਲਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਮੁਤਾਬਕ ਢਾਈ ਸਾਲ ਪਹਿਲਾਂ ਨਵੀਨ ਦਾ ਵਿਆਹ ਰੇਵਾੜੀ ਦੇ ਲਾਲਪੁਰ ਵਾਸੀ ਸਪਨਾ ਨਾਲ ਹੋਇਆ ਸੀ। ਦੋਹਾਂ ਦਾ ਦੋ ਮਹੀਨੇ ਦਾ ਪੁੱਤਰ ਅਤੇ ਦੋ ਸਾਲ ਦੀ ਮਾਸੂਮ ਬੇਟੀ ਹੈ। ਨਵੀਨ ਰਾਜਸਥਾਨ ਦੇ ਖੁਸ਼ਖੇੜਾ ’ਚ ਇਕ ਪ੍ਰਾਈਵਟ ਕੰਪਨੀ ’ਚ ਨੌਕਰੀ ਕਰਦਾ ਸੀ। ਜਦਕਿ ਉਸ ਦੀ ਪਤਨੀ ਨੇ ਹਰਿਆਣਾ ਪੁਲਸ ਮਹਿਲਾ ਕਾਂਸਟੇਬਲ ਦਾ ਫਾਰਮ ਭਰਿਆ ਸੀ, ਜਿਸ ਦਾ ਪੇਪਰ ਦਾ ਸੈਂਟਰ ਯਮੁਨਾਨਗਰ ਬਣਿਆ ਸੀ। ਨਵੀਨ ਆਪਣੀ ਪਤਨੀ ਨੂੰ ਯਮੁਨਾਨਗਰ ਪੇਪਰ ਦਿਵਾਉਣ ਲਈ ਘਰ ਤੋਂ ਨਿਕਲਿਆ ਸੀ। ਦੋਹਾਂ ਨੂੰ ਰੇਵਾੜੀ ਰੇਲਵੇ ਸਟੇਸ਼ਨ ’ਤੇ ਰਾਤ 12 ਵਜੇ ਟਰੇਨ ਫੜਨੀ ਸੀ ਪਰ ਇਸ ਤੋਂ ਪਹਿਲਾਂ ਹੀ ਰਾਤ ਨੂੰ ਦੋਵੇਂ ਹਾਈਵੇਅ ’ਤੇ ਹਾਦਸੇ ਦਾ ਸ਼ਿਕਾਰ ਹੋ ਗਏ।
ਇਹ ਵੀ ਪੜ੍ਹੋ: ਪਿਓ-ਪੁੱਤ ਦੀ ਜੋੜੀ ਦਾ ਕਮਾਲ, ਲੋਹੇ ਦੇ ਕਬਾੜ ਨਾਲ ਬਣਾਇਆ PM ਮੋਦੀ ਦਾ 14 ਫੁੱਟ ਉੱਚਾ ‘ਬੁੱਤ’
ਉਤਰਾਖੰਡ ’ਚ ਕੇਜਰੀਵਾਲ ਦਾ ਵੱਡਾ ਚੋਣ ਵਾਅਦਾ : 6 ਮਹੀਨਿਆਂ ’ਚ ਇਕ ਲੱਖ ਨੌਕਰੀਆਂ ਤੇ ਹਰ ਮਹੀਨੇ 5 ਹਜ਼ਾਰ ਭੱਤਾ
NEXT STORY