ਨੈਸ਼ਨਲ ਡੈਸਕ- ਓਡੀਸ਼ਾ ਤੋਂ ਇਕ ਬਹੁਤ ਹੀ ਦੁਖਦਾਈ ਅਤੇ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਚਿਪਸ ਦੇ ਪੈਕੇਟ 'ਚ ਮਿਲੇ ਇਕ ਛੋਟੇ ਜਿਹੇ ਗੁਬਾਰੇ ਕਾਰਨ 6 ਸਾਲ ਦੇ ਮਾਸੂਮ ਬੱਚੇ ਦੀ ਮੌਤ ਹੋ ਗਈ। ਮ੍ਰਿਤਕ ਬੱਚੇ ਦੀ ਪਛਾਣ ਅਭੈ ਪੈਕਰਾਏ ਦੇ ਪੁੱਤਰ ਤਾਪਸ ਪੈਕਰਾਏ ਵਜੋਂ ਹੋਈ ਹੈ।
ਖਿਡੌਣਾ ਸਮਝ ਕੇ ਫੁਲਾ ਰਿਹਾ ਸੀ ਗੁਬਾਰਾ
ਜਾਣਕਾਰੀ ਅਨੁਸਾਰ ਤਾਪਸ ਘਰ 'ਚ ਚਿਪਸ ਖਾ ਰਿਹਾ ਸੀ, ਜਿਸ ਦੌਰਾਨ ਉਸ ਨੂੰ ਪੈਕੇਟ ਦੇ ਅੰਦਰੋਂ ਇਕ ਛੋਟਾ ਜਿਹਾ ਗੁਬਾਰਾ ਮਿਲਿਆ। ਮਾਸੂਮ ਨੇ ਉਸ ਨੂੰ ਖਿਡੌਣਾ ਸਮਝ ਲਿਆ ਅਤੇ ਉਸ 'ਚ ਮੂੰਹ ਰਾਹੀਂ ਹਵਾ ਭਰਨ ਦੀ ਕੋਸ਼ਿਸ਼ ਕਰਨ ਲੱਗਾ, ਪਰ ਅਚਾਨਕ ਉਹ ਗੁਬਾਰਾ ਉਸ ਦੇ ਗਲੇ 'ਚ ਫਸ ਗਿਆ।
ਹਸਪਤਾਲ ਪਹੁੰਚਣ ਤੋਂ ਪਹਿਲਾਂ ਟੁੱਟ ਗਏ ਸਾਹ
ਗੁਬਾਰਾ ਗਲੇ 'ਚ ਫਸਣ ਕਾਰਨ ਬੱਚੇ ਨੂੰ ਸਾਹ ਲੈਣ 'ਚ ਗੰਭੀਰ ਤਕਲੀਫ਼ ਹੋਣ ਲੱਗੀ। ਘਬਰਾਏ ਹੋਏ ਪਰਿਵਾਰਕ ਮੈਂਬਰ ਤੁਰੰਤ ਉਸ ਨੂੰ ਨੇੜਲੇ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਗੁਬਾਰਾ ਕੱਢਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਸਫਲਤਾ ਨਹੀਂ ਮਿਲੀ। ਹਾਲਤ ਵਿਗੜਦੀ ਦੇਖ ਉਸ ਨੂੰ ਖੁਰਦਾ ਜ਼ਿਲ੍ਹਾ ਹੈੱਡਕੁਆਰਟਰ ਹਸਪਤਾਲ ਰੈਫਰ ਕੀਤਾ ਗਿਆ, ਪਰ ਉੱਥੇ ਪਹੁੰਚਣ 'ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਘਟਨਾ ਤੋਂ ਬਾਅਦ ਪੂਰੇ ਪਿੰਡ 'ਚ ਸੋਗ ਦੀ ਲਹਿਰ ਹੈ ਅਤੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਪਿਤਾ ਨੇ ਸੁਣਾਈ ਦਰਦਨਾਕ ਦਾਸਤਾਨ
ਬੱਚੇ ਦੇ ਪਿਤਾ ਅਭੈ ਪੈਕਰਾਏ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਸ਼ਾਮ ਸਾਢੇ 6 ਵਜੇ ਟਿਊਸ਼ਨ ਤੋਂ ਵਾਪਸ ਆਇਆ ਸੀ ਅਤੇ ਉਸ ਨੇ 'ਬ੍ਰੈੱਡ ਚਾਪ' ਖਾਣ ਦੀ ਇੱਛਾ ਜ਼ਾਹਿਰ ਕੀਤੀ ਸੀ। ਪਿਤਾ ਜਦੋਂ ਬਾਹਰੋਂ ਖਾਣਾ ਲੈ ਕੇ ਵਾਪਸ ਆਇਆ ਤਾਂ ਘਰ ਦੇ ਬਾਹਰ ਭੀੜ ਇਕੱਠੀ ਸੀ। ਪਤਨੀ ਤੋਂ ਪੁੱਛਣ 'ਤੇ ਪਤਾ ਲੱਗਾ ਕਿ ਚਿਪਸ ਦੇ ਪੈਕੇਟ 'ਚੋਂ ਨਿਕਲੇ ਗੁਬਾਰੇ ਨੂੰ ਫੁਲਾਉਂਦੇ ਸਮੇਂ ਇਹ ਹਾਦਸਾ ਵਾਪਰ ਗਿਆ, ਜਿਸ ਨੇ ਉਨ੍ਹਾਂ ਦੇ ਬੱਚੇ ਦੀ ਜਾਨ ਲੈ ਲਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
'ਪੰਜਾਬ ਕੇਸਰੀ 'ਤੇ ਕੀਤਾ ਹਮਲਾ ਐਮਰਜੈਂਸੀ ਦੀ ਯਾਦ ਦਿਵਾਉਂਦਾ', ਸੰਬਿਤ ਪਾਤਰਾ ਨੇ 'ਆਪ' ਸਰਕਾਰ 'ਤੇ ਵਿੰਨ੍ਹੇ ਨਿਸ਼ਾਨੇ
NEXT STORY