ਅੰਮ੍ਰਿਤਸਰ(ਜਸ਼ਨ)- ਮਾਣਯੋਗ ਵਧੀਕ ਜ਼ਿਲਾ ਤੇ ਸੈਸ਼ਨਜ਼ ਜੱਜ (ਫਾਸਟ ਟ੍ਰੈਕ ਸਪੈਸ਼ਲ ਕੋਰਟ) ਅੰਮ੍ਰਿਤਸਰ ਦੀ ਅਦਾਲਤ ਵੱਲੋਂ ਮੁਕੱਦਮਾ ਨੰਬਰ 106/2022, ਥਾਣਾ ਵੇਰਕਾ ਅੰਮ੍ਰਿਤਸਰ, ਅਧੀਨ 377 ਆਈ. ਪੀ. ਸੀ. ਅਤੇ 6 ਪੋਕਸੋ ਐਕਟ ’ਚ ਮੁਲਜ਼ਮ ਰਾਜਾ ਪੁੱਤਰ ਜਸਪਾਲ ਸਿੰਘ ਵਾਸੀ ਪ੍ਰੀਤ ਨਗਰ, ਵੇਰਕਾ ਅੰਮ੍ਰਿਤਸਰ ਨੂੰ ਪੰਜ ਸਾਲ ਦੇ ਬੱਚੇ ਨਾਲ ਜਬਰ-ਜ਼ਨਾਹ ਦੇ ਦੋਸ਼ ਹੇਠ 20 ਸਾਲ ਦੀ ਸਜ਼ਾ ਅਤੇ 40,000/- ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ- 'ਅਸੀਂ ਦਰਦ ਦੱਸਣ ਆਏ ਹਾਂ, ਜੇਕਰ ਤੁਸੀਂ ਨਹੀਂ ਸੁਣਦੇ ਤਾਂ 2027 'ਚ ਲੋਕ ਸੁਣਾਉਣ ਲਈ ਤਿਆਰ': ਰਵਨੀਤ ਬਿੱਟੂ
ਅਦਾਲਤ ਨੇ ਕਿਹਾ ਕਿ ਮੁਲਜ਼ਮ, ਜੋ ਕਿ ਪੀੜਤ ਦਾ ਗੁਆਂਢੀ ਸੀ, ਸ਼ਿਕਾਇਤਕਰਤਾ ਦੇ ਘਰ ਉਸ ਦੇ ਮਾਤਾ-ਪਿਤਾ ਦੀ ਗੈਰ-ਹਾਜ਼ਰੀ ’ਚ ਆਇਆ ਅਤੇ ਨਾਬਾਲਗ ਨਾਲ ਜਿਨਸੀ ਸ਼ੋਸ਼ਣ ਕੀਤਾ। ਇਸ ਸਜ਼ਾ ਰਾਹੀਂ ਅਦਾਲਤ ਨੇ ਸੁਨੇਹਾ ਦਿੱਤਾ ਹੈ ਕਿ ਇਸ ਤਰ੍ਹਾਂ ਦੇ ਜੁਰਮ ਭਵਿੱਖ ’ਚ ਨਾ ਹੋਣ ਅਤੇ ਸਮਾਜ ਵਿਰੋਧੀ ਅਨਸਰਾਂ ’ਤੇ ਕਾਨੂੰਨ ਦਾ ਡਰ ਬਣਿਆ ਰਹੇ।
ਇਹ ਵੀ ਪੜ੍ਹੋ- Big Breaking: ਪੰਜਾਬ ਦੇ DC ਦਫ਼ਤਰਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਅੱਜ ਸ਼ਾਮ ਨੂੰ ਜਲੰਧਰ ਵਿਖੇ ਫਰੀ 'ਚ ਵੇਖੋ ਰਾਣਾ ਰਣਬੀਰ ਦਾ ਸ਼ੋਅ 'ਬੰਦੇ ਬਣੋ ਬੰਦੇ
NEXT STORY