ਸੋਨੀਪਤ- ਹਰਿਆਣਾ ਦੇ ਸੋਨੀਪਤ ਜ਼ਿਲ੍ਹੇ 'ਚ ਕੁੰਡਲੀ-ਗਾਜ਼ੀਆਬਾਦ-ਪਲਵਲ ਐਕਸਪ੍ਰੈੱਸ ਵੇਅ (ਕੇ.ਜੀ.ਪੀ. ਐੱਕਸਪ੍ਰੈੱਸ ਵੇਅ) 'ਤੇ ਸ਼ੁੱਕਰਵਾਰ ਨੂੰ ਅਚਾਨਕ ਤੇਜ਼ ਆਵਾਜ਼ ਸੁਣ ਕੇ ਭੱਜ-ਦੌੜ ਮਚ ਗਈ। ਪਤਾ ਲੱਗਾ ਕਿ ਐਕਸਪ੍ਰੈੱਸ ਵੇਅ 'ਤੇ ਹਵਾਈ ਫੌਜ ਦੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਹੋਈ ਹੈ। ਅਚਾਨਕ ਹੋਈ ਇਸ ਲੈਡਿੰਗ ਨਾਲ ਐਕਸਪ੍ਰੈੱਸ ਦੇ ਟੋਲ 'ਤੇ ਮੌਜੂਦ ਕਰਮੀ ਕਾਫ਼ੀ ਹੈਰਾਨ ਨਜ਼ਰ ਆਏ। ਜਲਦੀ 'ਚ ਮਿਲੀ ਸੂਚਨਾ 'ਤੇ ਸਥਾਨਕ ਪ੍ਰਸ਼ਾਸਨ ਦੇ ਕਈ ਅਧਿਕਾਰੀ ਮੌਕੇ 'ਤੇ ਪਹੁੰਚ ਅਤੇ ਸਥਿਤੀ ਦਾ ਨਿਰੀਖਣ ਕੀਤਾ।
ਦੱਸਿਆ ਜਾ ਰਿਹਾ ਹੈ ਕਿ ਤਕਨੀਕੀ ਖਰਾਬੀ ਕਾਰਨ ਹਵਾਈ ਫੌਜ ਦੇ ਜਹਾਜ਼ ਨੂੰ ਕੇ.ਜੀ.ਪੀ. ਐਕਸਪ੍ਰੈੱਸ ਵੇਅ 'ਤੇ ਐਮਰਜੈਂਸੀ 'ਚ ਲੈਂਡ ਕਰਵਾਉਣਾ ਪਿਆ। ਇਸ ਤੋਂ ਬਾਅਦ ਜਹਾਜ਼ ਨੂੰ 11 ਵਜੇ ਤੱਕ ਠੀਕ ਕੀਤਾ ਗਿਆ ਅਤੇ ਉਦੋਂ ਉਸ ਨੇ ਮੁੜ ਉਡਾਣ ਭਰੀ।
ਕੀ ਹੈ ਐਮਰਜੈਂਸੀ ਲੈਂਡਿੰਗ
ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਦੇ ਹਾਲਾਤ ਬਣਨ 'ਤੇ ਜਹਾਜ਼ ਨੂੰ ਸਭ ਤੋਂ ਨਜ਼ਦੀਕੀ ਏਅਰਪੋਰਟ 'ਤੇ ਉਤਾਰ ਦਿੱਤਾ ਜਾਂਦਾ ਹੈ। ਇਹ ਐਮਰਜੈਂਸੀ ਤਕਨੀਕੀ ਰੂਪ, ਮਨੁੱਖੀ ਅਤੇ ਮੌਸਮ ਸੰਬੰਧੀ ਵੀ ਹੋ ਸਕਦੀ ਹੈ। ਦੱਸਣਯੋਗ ਹੈ ਕਿ ਕੇ.ਜੀ.ਪੀ. ਐਕਸਪ੍ਰੈੱਸ ਵੇਅ 'ਤੇ ਜਿਸ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ, ਉਹ 2 ਸੀਟਰ ਜਹਾਜ਼ ਹੈ। ਇਸ ਲਈ ਉਸ ਨੂੰ ਈਸਟਰਨ ਪੇਰੀਫੇਰਲ ਐਕਸਪ੍ਰੈੱਸ ਵੇਅ 'ਤੇ ਉਤਾਰ ਦਿੱਤਾ ਗਿਆ।
ਕਿਸਾਨਾਂ ਦੀ ਬਦਹਾਲੀ ਦੇ ਦੌਰ 'ਚ ਸਵਾਮੀ ਸਹਿਜਾਨੰਦ ਨੂੰ ਯਾਦ ਕਰਨਾ ਕਿਉਂ ਜ਼ਰੂਰੀ!
NEXT STORY