ਰੋਹਤਕ– ਕੋਰੋਨਾ ਦੇ ਵਧਦੇ ਪ੍ਰਕੋਪ ਨੂੰ ਵੇਖਦੇ ਹੋਏ ਹਰਿਆਣਾ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਹਰਿਆਣਾ ’ਚ ਭਲਕੇ ਯਾਨੀ 3 ਮਈ ਤੋਂ 9 ਮਈ ਤਕ ਮੁਕੰਮਲ ਤਾਲਾਬੰਦੀ ਰਹੇਗੀ। ਇਹ ਜਾਣਕਾਰੀ ਹਰਿਆਣਾ ਦੇ ਗ੍ਰਿਹ ਮੰਤਰੀ ਅਤੇ ਸਿਹਤ ਮੰਤਰੀ ਅਨਿਲ ਵਿਜ ਨੇ ਟਵੀਟ ਕਰਕੇ ਦਿੱਤੀ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਹਰਿਆਣਾ ਦੇ 9 ਜ਼ਿਲ੍ਹਿਆ ’ਚ ਵੀਕੈਂਡ ਤਾਲਾਬੰਦੀ ਲਗਾਈ ਗਈ ਸੀ। ਪਰ ਹੁਣ ਪੂਰੇ ਹਰਿਆਣਾ ਸੂਬੇ ’ਚ 7 ਦਿਨਾਂ ਦੀ ਮੁਕਮਲ ਤਾਲਾਬੰਦੀ ਲਗਾ ਦਿੱਤੀ ਗਈ ਹੈ। ਇਸ ਦੌਰਾਨ ਸਿਰਫ ਜ਼ਰੂਰੀ ਸੇਵਾਵਾਂ ਨੂੰ ਹੀ ਛੋਟ ਦਿੱਤੀ ਜਾਵੇਗੀ।
ਦੱਸ ਦੇਈਏ ਕਿ ਹਰਿਆਣਾ ’ਚ ਪਿਛਲੇ 24 ਘੰਟਿਆਂ ’ਚ ਕੋਰੋਨਾ ਦੇ 13,588 ਨਵੇਂ ਮਾਮਲੇ ਆਏ ਹਨ, ਉਥੇ ਹੀ 25 ਮੌਤਾਂ ਹੋਈਆਂ ਹਨ। ਹਾਲਾਂਕਿ, ਠੀਕ ਹੋਣ ਤੋਂ ਬਾਅਦ ਡਿਸਚਾਰਜ ਕੀਤੇ ਗਏ ਮਰੀਜਾਂ ਦੀ ਗਿਣਤੀ 8509 ਰਹੀ। ਇਸ ਤੋਂ ਇਲਾਵਾ 1383 ਮਰੀਜ਼ਾਂ ਦੀ ਹਾਲਤ ਅਜੇ ਵੀ ਨਾਜ਼ੁਕ ਹੈ, ਜਿਨ੍ਹਾਂ ’ਚੋਂ 231 ਮਰੀਜ਼ ਵੈਂਟੀਲੇਟਰ ’ਤੇ ਹਨ ਅਤੇ 1152 ਆਕਸੀਜਨ ਸਪੋਰਟ ’ਤੇ ਰੱਖੇ ਗਏ ਹਨ।
ਕੇਜਰੀਵਾਲ ਨੇ ਚੋਣਾਵੀ ਰੁਝਾਨਾਂ 'ਚ ਮਮਤਾ ਬੈਨਰਜੀ ਨੂੰ ਬੰਪਰ ਜਿੱਤ 'ਤੇ ਦਿੱਤੀ ਵਧਾਈ
NEXT STORY