ਹਰਿਆਣਾ- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਸ਼ਨੀਵਾਰ ਨੂੰ ਸੂਬੇ 'ਚ ਸਾਰੇ ਮੀਡੀਆ ਕਰਮੀਆਂ ਲਈ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਹਰ ਪੱਤਰਕਾਰ ਦਾ ਟੀਕਾਕਰਨ ਯਕੀਨੀ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ, ਜੋ ਆਫ਼ਤ ਦੀ ਘੜੀ 'ਚ 'ਸਮਰਪਿਤ ਰੂਪ ਨਾਲ ਆਪਣੀਆਂ ਸੇਵਾਵਾਂ' ਦੇ ਰਹੇ ਹਨ। ਇੱਥੇ ਜਾਰੀ ਇਕ ਬਿਆਨ ਅਨੁਸਾਰ ਖੱਟੜ ਨੇ ਸੂਬੇ 'ਚ ਕੋਰੋਨਾ ਦੀ ਮੌਜੂਦਾ ਸਥਿਤੀ ਦੇ ਸੰਬੰਧ 'ਚ ਸੀਨੀਅਰ ਅਧਿਕਾਰੀਆਂ ਨਾਲ ਇਕ ਸਮੀਖਿਆ ਬੈਠਕ ਕੀਤੀ।
ਇਹ ਵੀ ਪੜ੍ਹੋ : ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਦੀ ਸਲਾਹ, ਫ਼ੌਜ ਦੇ ਹਵਾਲੇ ਕੀਤੇ ਜਾਣ ਆਕਸੀਜਨ ਪਲਾਂਟ
ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਵਿਸ਼ਾਲ ਟੀਕਾਕਰਨ ਮੁਹਿੰਮ ਦੌਰਾਨ ਹਰ ਮੀਡੀਆ ਕਰਮੀ ਨੂੰ ਕੋਰੋਨਾ ਟੀਕਾ ਲਗਾਇਆ ਜਾਵੇਗਾ। ਖੱਟੜ ਨੇ ਕਿਹਾ,''ਹਰ ਪੱਤਰਕਾਰ ਨੂੰ ਟੀਕਾਕਰਨ ਮੁਹਿੰਮ ਦੌਰਾਨ ਪਹਿਲ ਦਿੱਤੀ ਜਾਵੇਗੀ ਅਤੇ ਸਾਰੇ ਜ਼ਿਲ੍ਹਿਆਂ 'ਚ ਮੀਡੀਆ ਕੇਂਦਰਾਂ 'ਤੇ ਟੀਕਾਕਰਨ ਦੀ ਤਿਆਰੀ ਕੀਤੀ ਜਾਵੇਗੀ।''
ਇਹ ਵੀ ਪੜ੍ਹੋ : 718 ਟਨ ਆਕਸੀਜਨ ਲੈ ਕੇ ਰਵਾਨਾ ਹੋਈ ਆਕਸੀਜਨ ਐਕਸਪ੍ਰੈੱਸ, ਯੂ.ਪੀ.-ਹਰਿਆਣਾ ਨੂੰ ਸਭ ਤੋਂ ਵੱਡੀ ਖੇਪ
ਕਮਲਾ ਹੈਰਿਸ ਨੇ ਕਿਹਾ, 'ਭਾਰਤ 'ਚੋਂ ਕੋਰੋਨਾ ਖਤਮ ਕਰਨ ਲਈ ਅਸੀਂ ਆਰਥਿਕ ਸਹਾਇਤਾ ਭੇਜਣ ਨੂੰ ਤਿਆਰ'
NEXT STORY