ਚੰਡੀਗੜ੍ਹ- ਹਰਿਆਣਾ ਪੁਲਸ ਵੱਲੋਂ ਜਨਾਨੀਆਂ ਨੂੰ ਕ੍ਰਾਈਮ ਰਿਪੋਰਟ ਦੀਆਂ ਜ਼ਰੂਰਤਾ ਦੇ ਬਾਰੇ ’ਚ ਜਾਗਰੁਕ ਕਰਦੇੇ ਹੋਏ ਬੀਤੇ ਸਾਲ 2021 ’ਚ ਜਿੱਥੇ ਮਹਿਲਾ ਹੈਲਪਲਾਈਨ ਨੰਬਰ 1091 ’ਤੇ ਪ੍ਰਾਪਤ ਸਾਰੀਆਂ ਸ਼ਿਕਾਇਤਾਂ ’ਤੇ ਕਾਰਵਾਈ ਕਰਦੇ ਹੋਏ ਨਿਪਟਾਰਾ ਕੀਤਾ ਗਿਆ, ਉਥੇ ਹੀ ਹੈਲਪਲਾਈਨ ’ਤੇ ਆਈ 77,000 ਤੋਂ ਜ਼ਿਆਦਾ ਕਾਲਾਂ ’ਚ 1872 ਨੂੰ ਐੱਫ਼.ਆਈ.ਆਰ. ’ਚ ਤਬਦੀਲ ਕੀਤਾ ਗਿਆ ਹੈ।
ਹਰਿਆਣਾ ਪੁਲਸ ਡਾਇਰੈਕਟਰ ਜਨਰਲ,(ਡੀ.ਜੀ.ਪੀ.), ਪ੍ਰਸ਼ਾਂਤ ਕੁਮਾਰ ਅਗਰਵਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੈਲਪਲਾਈਨ ’ਤੇ ਕਾਲ ਅਟੈਂਡ ਕਰਨ ਲਈ ਤਾਇਨਾਤ ਪੁਲਸ ਕਰਮਚਾਰੀ ਸੂਬੇ ’ਚ ਜਨਾਨੀਆਂ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਦੇ ਨਾਲ-ਨਾਲ ਸੂਬੇ ’ਚ ਰਹਿਣ, ਕੰਮ ਕਰਨ ਅਤੇ ਆਵਾਜਾਈ ਕਰਨ ਵਾਲੀਆਂ ਜਨਾਨੀਆਂ ਨੂੰ ਆਤਮ-ਨਿਰਭਰ ਅਤੇ ਹਿੰਮਤੀ ਵੀ ਬਣਾ ਰਹੇ ਹਨ। ਪੁਲਸ ਦੀ ਡਿਜ਼ੀਟਲ ਪਹਿਲ-ਦੁਰਗਾ ਸ਼ਕਤੀ ਮੋਬਾਈਲ ਐਪ ’ਚ ਵੀ ਵਿਸ਼ਵਾਸ ਦੇਖਣ ਨੂੰ ਮਿਲਿਆ, ਕਿਉਂਕਿ ਇਸ ਦੌਰਾਨ ਇਸ ਐਪ ’ਚ 13327 ਨਵੇਂ ਉਪਭੋਗਤਾ ਜੁੜੇ, ਜਿਸ ਨਾਲ ਡਾਊਨਲੋਡਜ਼ ਦੀ ਗਿਣਤੀ 2.31 ਲੱਖ ਤੋਂ ਜ਼ਿਆਦਾ ਤੱਕ ਪੁੱਜ ਗਈ। ਐਪ ਰਾਹੀਂ ਪ੍ਰਾਪਤ ਸ਼ਿਕਾਇਤਾਂ ’ਤੇ ਪੁਲਸ ਵੱਲੋਂ 48 ਸ਼ਿਕਾਇਤਾਂ ਦਰਜ ਕੀਤੀਆਂ ਗਈਆਂ, 34 ਮਾਮਲਿਆਂ ’ਤੇ ਕਾਰਵਾਈ ਕੀਤੀ ਗਈ ਅਤੇ 1583 ਮਾਮਲਿਆਂ ਨੂੰ ਢੰਗ ਨਾਲ ਸੁਲਝਾਇਆ ਗਿਆ।
ਪਹਿਲਾਂ ਔਰਤਾਂ ਆਪਣੇ ਖਿਲਾਫ ਰਿਪੋਰਟ ਕਰਨ ’ਚ ਝਿਜਕਦੀਆਂ ਸਨ ਪਰ ਹਰਿਆਣਾ ਪੁਲਸ ਵੱਲੋਂ ਸ਼ੁਰੂ ਕੀਤੀ ਗਈ ਜਾਗਰੁਕਤਾ ਅਤੇ ਹੋਰ ਪਹਿਲਾਂ ਨਾਲ, ਜਨਾਨੀਆਂ ਖਿਲਾਫ ਅਪਰਾਧ ਦੀ ਰਿਪੋਰਟਿੰਗ ’ਚ ਵੀ ਵਾਧਾ ਹੋਇਆ ਹੈ।
ਆਈ.ਟੀ.नਐੱਸ.ਐੱਸ.ਓ. ਡੈਸ਼ਬੋਰਡ ਰੈਂਕਿੰਗ ’ਚ ਵੀ ਵਧੀਆ ਪ੍ਰਦਰਸ਼ਨ
ਸਾਡੀਆਂ ਨਿਰੰਤਰ ਕੋਸ਼ਿਸ਼ਾਂ ਦੇ ਨਤੀਜੇ ਵੱਜੋਂ ਹਰਿਆਣਾ ਪੁਲਸ ਇੰਨਵੈਸਟੀਗੇਸ਼ਨ ਟੈ੍ਰਕਿੰਗ ਸਿਸਟਮ ਫਾਰ ਸੈਕਸੁਅਲ ਆਫੇਂਸ (ਆਈ.ਟੀ.नਐੱਸ.ਐੱਸ.ਓ.) ਡੈਸ਼ਬੋਰਡ ’ਤੇ ਵੀ ਵਧੀਆ ਪ੍ਰਦਰਸ਼ਨ ਕਰ ਰਹੀ ਹੈ। ਇਹ ਡੈਸ਼ਬੋਰਡ ਸਾਰੇ ਪੱਧਰਾਂ ’ਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ’ਤੇ ਵੀ ਉਪਲਬਧ ਇਕ ਆਨ ਲਾਈਨ ਮੋਡੀਊਲ ਹੈ ਜੋ ਪੁਲਸ ਨੂੰ ਬਲਾਤਕਾਰ ਦੇ ਮਾਮਲਿਆਂ ’ਚ ਨਿਸ਼ਚਿਤ ਸਮੇਂ ਅੰਦਰ ਜਾਂਚ ਪੂਰੀ ਕਰਨ ਲਈ ਅਸਲ ਸਮੇਂ ਦੀ ਨਿਗਰਾਣੀ ਅਤੇ ਪ੍ਰਬੰਧਨ ਦੀ ਮਨਜ਼ੂਰੀ ਦਿੰਦਾ ਹੈ। ਜਨਾਨੀਆਂ ਦੀ ਸੁਰੱਖਿਆ ਨੂੰ ਲੈ ਕੇ ਹਰਿਆਣਾ ਪੁਲਸ ਨਿਭਾ ਰਹੀ ਪ੍ਰਭਾਵਸ਼ਾਲੀ ਭੂਮਿਕਾ
ਚੰਡੀਗੜ੍ਹ- ਹਰਿਆਣਾ ਪੁਲਸ ਵੱਲੋਂ ਜਨਾਨੀਆਂ ਨੂੰ ਕ੍ਰਾਈਮ ਰਿਪੋਰਟ ਦੀਆਂ ਜ਼ਰੂਰਤਾ ਦੇ ਬਾਰੇ ’ਚ ਜਾਗਰੁਕ ਕਰਦੇੇ ਹੋਏ ਬੀਤੇ ਸਾਲ 2021 ’ਚ ਜਿੱਥੇ ਮਹਿਲਾ ਹੈਲਪਲਾਈਨ ਨੰਬਰ 1091 ’ਤੇ ਪ੍ਰਾਪਤ ਸਾਰੀਆਂ ਸ਼ਿਕਾਇਤਾਂ ’ਤੇ ਕਾਰਵਾਈ ਕਰਦੇ ਹੋਏ ਨਿਪਟਾਰਾ ਕੀਤਾ ਗਿਆ, ਉਥੇ ਹੀ ਹੈਲਪਲਾਈਨ ’ਤੇ ਆਈ 77,000 ਤੋਂ ਜ਼ਿਆਦਾ ਕਾਲਾਂ ’ਚ 1872 ਨੂੰ ਐੱਫ਼.ਆਈ.ਆਰ. ’ਚ ਤਬਦੀਲ ਕੀਤਾ ਗਿਆ ਹੈ।
ਹਰਿਆਣਾ ਪੁਲਸ ਡਾਇਰੈਕਟਰ ਜਨਰਲ,(ਡੀ.ਜੀ.ਪੀ.), ਪ੍ਰਸ਼ਾਂਤ ਕੁਮਾਰ ਅਗਰਵਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੈਲਪਲਾਈਨ ’ਤੇ ਕਾਲ ਅਟੈਂਡ ਕਰਨ ਲਈ ਤਾਇਨਾਤ ਪੁਲਸ ਕਰਮਚਾਰੀ ਸੂਬੇ ’ਚ ਜਨਾਨੀਆਂ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਦੇ ਨਾਲ-ਨਾਲ ਸੂਬੇ ’ਚ ਰਹਿਣ, ਕੰਮ ਕਰਨ ਅਤੇ ਆਵਾਜਾਈ ਕਰਨ ਵਾਲੀਆਂ ਜਨਾਨੀਆਂ ਨੂੰ ਆਤਮ-ਨਿਰਭਰ ਅਤੇ ਹਿੰਮਤੀ ਵੀ ਬਣਾ ਰਹੇ ਹਨ। ਪੁਲਸ ਦੀ ਡਿਜ਼ੀਟਲ ਪਹਿਲ-ਦੁਰਗਾ ਸ਼ਕਤੀ ਮੋਬਾਈਲ ਐਪ ’ਚ ਵੀ ਵਿਸ਼ਵਾਸ ਦੇਖਣ ਨੂੰ ਮਿਲਿਆ, ਕਿਉਂਕਿ ਇਸ ਦੌਰਾਨ ਇਸ ਐਪ ’ਚ 13327 ਨਵੇਂ ਉਪਭੋਗਤਾ ਜੁੜੇ, ਜਿਸ ਨਾਲ ਡਾਊਨਲੋਡਜ਼ ਦੀ ਗਿਣਤੀ 2.31 ਲੱਖ ਤੋਂ ਜ਼ਿਆਦਾ ਤੱਕ ਪੁੱਜ ਗਈ। ਐਪ ਰਾਹੀਂ ਪ੍ਰਾਪਤ ਸ਼ਿਕਾਇਤਾਂ ’ਤੇ ਪੁਲਸ ਵੱਲੋਂ 48 ਸ਼ਿਕਾਇਤਾਂ ਦਰਜ ਕੀਤੀਆਂ ਗਈਆਂ, 34 ਮਾਮਲਿਆਂ ’ਤੇ ਕਾਰਵਾਈ ਕੀਤੀ ਗਈ ਅਤੇ 1583 ਮਾਮਲਿਆਂ ਨੂੰ ਢੰਗ ਨਾਲ ਸੁਲਝਾਇਆ ਗਿਆ।
ਪਹਿਲਾਂ ਔਰਤਾਂ ਆਪਣੇ ਖਿਲਾਫ ਰਿਪੋਰਟ ਕਰਨ ’ਚ ਝਿਜਕਦੀਆਂ ਸਨ ਪਰ ਹਰਿਆਣਾ ਪੁਲਸ ਵੱਲੋਂ ਸ਼ੁਰੂ ਕੀਤੀ ਗਈ ਜਾਗਰੁਕਤਾ ਅਤੇ ਹੋਰ ਪਹਿਲਾਂ ਨਾਲ, ਜਨਾਨੀਆਂ ਖਿਲਾਫ ਅਪਰਾਧ ਦੀ ਰਿਪੋਰਟਿੰਗ ’ਚ ਵੀ ਵਾਧਾ ਹੋਇਆ ਹੈ।
ਆਈ.ਟੀ.नਐੱਸ.ਐੱਸ.ਓ. ਡੈਸ਼ਬੋਰਡ ਰੈਂਕਿੰਗ ’ਚ ਵੀ ਵਧੀਆ ਪ੍ਰਦਰਸ਼ਨ
ਸਾਡੀਆਂ ਨਿਰੰਤਰ ਕੋਸ਼ਿਸ਼ਾਂ ਦੇ ਨਤੀਜੇ ਵੱਜੋਂ ਹਰਿਆਣਾ ਪੁਲਸ ਇੰਨਵੈਸਟੀਗੇਸ਼ਨ ਟੈ੍ਰਕਿੰਗ ਸਿਸਟਮ ਫਾਰ ਸੈਕਸੁਅਲ ਆਫੇਂਸ (ਆਈ.ਟੀ.नਐੱਸ.ਐੱਸ.ਓ.) ਡੈਸ਼ਬੋਰਡ ’ਤੇ ਵੀ ਵਧੀਆ ਪ੍ਰਦਰਸ਼ਨ ਕਰ ਰਹੀ ਹੈ। ਇਹ ਡੈਸ਼ਬੋਰਡ ਸਾਰੇ ਪੱਧਰਾਂ ’ਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ’ਤੇ ਵੀ ਉਪਲਬਧ ਇਕ ਆਨ ਲਾਈਨ ਮੋਡੀਊਲ ਹੈ ਜੋ ਪੁਲਸ ਨੂੰ ਬਲਾਤਕਾਰ ਦੇ ਮਾਮਲਿਆਂ ’ਚ ਨਿਸ਼ਚਿਤ ਸਮੇਂ ਅੰਦਰ ਜਾਂਚ ਪੂਰੀ ਕਰਨ ਲਈ ਅਸਲ ਸਮੇਂ ਦੀ ਨਿਗਰਾਣੀ ਅਤੇ ਪ੍ਰਬੰਧਨ ਦੀ ਮਨਜ਼ੂਰੀ ਦਿੰਦਾ ਹੈ।
ਸੁਪਰੀਮ ਕੋਰਟ ਭਵਨ ਕੋਲ ਇਕ ਵਿਅਕਤੀ ਨੇ ਕੀਤੀ ਆਤਮਦਾਹ ਦੀ ਕੋਸ਼ਿਸ਼
NEXT STORY