ਫਰੀਦਾਬਾਦ- ਹਰਿਆਣਾ ਦੀ ਫਰੀਦਾਬਾਦ ਪੁਲਸ ਨੇ ਨਿਕਿਤਾ ਤੋਮਰ ਕਤਲਕਾਂਡ 'ਚ ਪੀੜਤ ਪਰਿਵਾਰ ਦੇ ਮੈਂਬਰਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਹੈ। ਇਹ ਜਾਣਕਾਰੀ ਪੁਲਸ ਦੇ ਇਕ ਬੁਲਾਰੇ ਨੇ ਦਿੱਤੀ। ਪੁਲਸ ਬੁਲਾਰੇ ਨੇ ਵੀਰਵਾਰ ਨੂੰ ਦੱਸਿਆ ਕਿ ਵਿਦਿਆਰਥਣ ਨਿਕਿਤਾ ਦੇ ਭਰਾ, ਪਿਤਾ ਅਤੇ ਮਾਂ ਨੂੰ ਵੱਖ-ਵੱਖ 'ਗਨਮੈਨ' ਦਿੱਤੇ ਗਏ ਹਨ, ਜੋ 24 ਘੰਟੇ ਤਿੰਨਾਂ ਦੀ ਸੁਰੱਖਿਆ 'ਚ ਤਾਇਨਾਤ ਰਹਿਣਗੇ। ਉਨ੍ਹਾਂ ਨੇ ਦੱਸਿਆ ਕਿ ਨਿਕਿਤਾ ਦੇ ਕਤਲ ਮਾਮਲੇ 'ਚ ਪੁਲਸ 12 ਦਿਨਾਂ ਅੰਦਰ ਦੋਸ਼ ਪੱਤਰ ਦਾਖਲ ਕਰੇਗੀ। ਪੁਲਸ ਦਾ ਦਾਅਵਾ ਹੈ ਕਿ ਕਤਲਕਾਂਡ ਨਾਲ ਸੰਬੰਧਤ ਸਾਰੇ ਸਬੂਤ ਜੁਟਾ ਲਏ ਗਏ ਹਨ। ਹੁਣ ਸਿਰਫ਼ ਦੋਸ਼ ਪੱਤਰ ਤਿਆਰ ਕਰ ਕੇ ਕੋਰਟ 'ਚ ਪੇਸ਼ ਕਰਨਾ ਬਾਕੀ ਹੈ। ਬੁਲਾਰੇ ਨੇ ਦੱਸਿਆ ਕਿ ਨਿਕਿਤਾ ਕਤਲ ਮਾਮਲੇ ਦੇ ਇਕ ਹੋਰ ਦੋਸ਼ੀ ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਪੁਲਸ ਨੇ ਦੋਸ਼ੀ ਅਜਰੂਦੀਨ ਨੂੰ ਨੂੰਹ ਤੋਂ ਬੁੱਧਵਾਰ ਰਾਤ ਗ੍ਰਿਫ਼ਤਾਰ ਕੀਤਾ। ਉਨ੍ਹਾਂ ਨੇ ਕਿ ਅਜਰੂਦੀਨ ਨੇ ਇਸ ਕਤਲਕਾਂਡ ਦੇ ਮੁੱਖ ਦੋਸ਼ੀ ਤੌਸਿਫ਼ ਨੂੰ ਹਥਿਆਰ ਮੁਹੱਈਆ ਕਰਵਾਏ ਸਨ।
ਇਹ ਵੀ ਪੜ੍ਹੋ : ਨਿਕਿਤਾ ਕਤਲਕਾਂਡ 'ਚ ਦੋਸ਼ੀ ਨੇ ਕਬੂਲਿਆ ਘਿਨੌਣਾ ਸੱਚ, ਇਸ ਵਜ੍ਹਾ ਕਰਕੇ ਮਾਰੀ ਸੀ ਗੋਲ਼ੀ
ਉਨ੍ਹਾਂ ਨੇ ਦੱਸਿਆ ਕਿ ਨਿਕਿਤਾ ਕਤਲਕਾਂਡ ਦੇ ਮੁੱਖ ਦੋਸ਼ੀ ਤੌਸਿਫ਼ ਨੂੰ 2 ਦਿਨ ਦੀ ਹਿਰਾਸਤ ਪੂਰੀ ਹੋਣ 'ਤੇ ਐੱਸ.ਆਈ.ਟੀ. ਨੇ ਅੱਜ ਉਸ ਨੂੰ ਕੋਰਟ 'ਚ ਪੇਸ਼ ਕੀਤਾ। ਉਨ੍ਹਾਂ ਨੇ ਦੱਸਿਆ ਕਿ ਕੋਰਟ ਨੇ ਉਸ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਜੇਲ ਭੇਜ ਦਿੱਤਾ। ਦੱਸਣਯੋਗ ਹੈ ਕਿ ਵਿਦਿਆਰਥਣ ਨਿਕਿਤਾ ਦਾ ਬੀਤੇ ਸੋਮਵਾਰ ਇਕ ਨੌਜਵਾਨ ਨੇ ਕਤਲ ਕਰ ਦਿੱਤਾ ਸੀ। ਉੱਥੇ ਹੀ ਬਲੱਭਗੜ੍ਹ 'ਚ ਅਗਰਵਾਲ ਕਾਲਜ ਦੇ ਸਾਹਮਣੇ 'ਵਿਮੈਨਜ਼ ਪਾਵਰ' ਨਾਮੀ ਇਕ ਐੱਨ.ਜੀ.ਓ. ਦੀ ਵਰਕਰਾਂ ਨੇ ਪੈਦਲ ਮਾਰਚ ਕੀਤਾ ਅਤੇ ਦੋਸ਼ੀਆਂ ਨੂੰ ਸਖਤ ਸਜ਼ਾ ਦਿੱਤੇ ਜਾਣ ਦੀ ਮੰਗ ਕੀਤੀ।
ਇਹ ਵੀ ਪੜ੍ਹੋ : ਨਿਕਿਤਾ ਕਤਲਕਾਂਡ: ਪਰਿਵਾਰ ਅਤੇ ਸਮਾਜਿਕ ਸੰਗਠਨਾਂ ਨੇ ਐਤਵਾਰ ਨੂੰ ਦਿੱਤੀ ਬੰਦ ਦੀ 'ਕਾਲ'
ਨਿਕਿਤਾ ਕਤਲਕਾਂਡ: ਪਰਿਵਾਰ ਅਤੇ ਸਮਾਜਿਕ ਸੰਗਠਨਾਂ ਨੇ ਐਤਵਾਰ ਨੂੰ ਦਿੱਤੀ ਬੰਦ ਦੀ 'ਕਾਲ'
NEXT STORY