ਝੱਜਰ (ਮਨੋਜ)- ਸਾਈਬਰ ਥਾਣਾ ਝੱਜਰ ਦੀ ਪੁਲਸ ਨੇ ਇਕ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕਰ ਕੇ 9.97 ਲੱਖ ਕੈਸ਼, 68 ਏ. ਟੀ. ਐੱਮ. ਕਾਰਡਾਂ ਸਮੇਤ 28 ਉਪਕਰਣ ਬਰਾਮਦ ਕੀਤੇ ਹਨ। ਐਤਵਾਰ ਨੂੰ ਏ. ਸੀ. ਪੀ. ਦਫਤਰ ਮਹਿਲਾ ਥਾਣੇ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਏ. ਸੀ. ਪੀ. ਅਨਿਰੁਧ ਚੌਹਾਨ ਨੇ ਦੱਸਿਆ ਕਿ ਸਾਈਬਰ ਥਾਣਾ ਝੱਜਰ ਦੇ ਇੰਚਾਰਜ ਅਜੇ ਮਲਿਕ ਦੀ ਦੇਖ-ਰੇਖ ’ਚ ਸਾਈਬਰ ਥਾਣਾ ਝੱਜਰ ਦੀ ਪੁਲਸ ਟੀਮ ਨੇ ਆਰਜੀਆ ਰਾਜਸਥਾਨ ’ਚ ਇਕ ਸ਼ਿਕਾਇਤ ਦੇ ਆਧਾਰ ’ਤੇ ਛਾਪਾ ਮਾਰਿਆ ਤਾਂ ਉੱਥੇ ਸਾਈਬਰ ਫ੍ਰਾਡ ’ਚ ਵਰਤੋਂ ਹੋਣ ਵਾਲੇ ਭਾਰੀ ਮਾਤਰਾ ’ਚ ਉਪਕਰਣ ਬਰਾਮਦ ਹੋਏ।
ਝੱਜਰ ’ਚ ਤਾਇਨਾਤ ਸਹਾਇਕ ਸਬ-ਇੰਸਪੈਟਰ ਸਵਿਤਾ ਅਤੇ ਉਸ ਦੀ ਟੀਮ ਸ਼ਨੀਵਾਰ ਨੂੰ ਸਾਈਬਰ ਫ੍ਰਾਡ ਮਾਮਲੇ ਲੋਕੇਸ਼ਨ ਟ੍ਰੇਸ ਕਰਦੇ ਹੋਏ ਆਰਜੀਆ ਰਾਜਸਥਾਨ ’ਚ ਜ਼ਾਕਿਰ ਨਾਂ ਦੇ ਵਿਅਕਤੀ ਦੇ ਘਰ ਪਹੁੰਚੀ ਤਾਂ ਉਹ ਉੱਥੇ ਨਹੀਂ ਮਿਲਿਆ ਪਰ ਮੌਕੇ ’ਤੇ ਭਾਰੀ ਮਾਤਰਾ ’ਚ ਇਲੈਕਟ੍ਰਾਨਿਕ ਉਪਕਰਣ ਅਤੇ ਹੋਰ ਸਮੱਗਰੀ ਬਰਾਮਦ ਹੋਈ।
ਸ਼ਰਮਨਾਕ! 7 ਸਾਲਾ ਬੱਚੀ ਨਾਲ ਉਸ ਦੇ ਹਮਉਮਰ 2 ਬੱਚਿਆਂ ਨੇ ਕੀਤਾ ਜਬਰ-ਜ਼ਿਨਾਹ
NEXT STORY