ਗੁਰੂਗ੍ਰਾਮ- ਹਰਿਆਣਾ ਦੇ ਗੁਰੂਗ੍ਰਾਮ ਅਤੇ ਨੇੜਲੇ ਇਲਾਕਿਆਂ 'ਚ ਮੰਗਲਵਾਰ ਦੇਰ ਰਾਤ ਪੈ ਰਹੇ ਮੋਹਲੇਧਾਰ ਮੀਂਹ ਨੇ ਗਰਮੀ ਤੋਂ ਰਾਹਤ ਤਾਂ ਦਿੱਤੀ ਹੈ ਪਰ ਇਹ ਮੀਂਹ ਆਪਣੇ ਨਾਲ ਆਫ਼ਤ ਵੀ ਲੈ ਕੇ ਆਇਆ ਹੈ। ਮੀਂਹ ਸਵੇਰੇ 11 ਵਜੇ ਤੱਕ ਲਗਾਤਾਰ ਜਾਰੀ ਰਿਹਾ। ਮੀਂਹ ਕਾਰਨ ਲੋਕਾਂ ਨੂੰ ਸ਼ਹਿਰ ਦਰਮਿਆਨ ਲੰਘਣ ਵਾਲੇ ਹਾਈਵੇਅ ਹੋਵੇ ਜਾਂ ਫਿਰ ਸ਼ਹਿਰ ਦੀਆਂ ਅੰਦਰੂਨੀ ਸੜਕਾਂ ਸਾਰੇ ਪਾਸੇ ਪਾਣੀ ਭਰਿਆ ਹੋਇਆ ਦਿੱਸਿਆ। ਹਾਈਵੇਅ 'ਤੇ ਪਾਣੀ ਭਰਿਆ ਹੋਣ ਕਾਰਨ ਲੋਕਾਂ ਨੂੰ ਕਾਫ਼ੀ ਲੰਬੇ ਜਾਮ 'ਚ ਵੀ ਫਸੇ ਰਹਿਣਾ ਪਿਆ। ਇਸ ਆਫ਼ਤ 'ਚ ਵੀ ਨਗਰ ਨਿਗਮ, ਜ਼ਿਲ੍ਹਾ ਪ੍ਰਸ਼ਾਸਨ ਅਤੇ ਜੀ.ਐੱਮ.ਡੀ.ਏ. ਤੋਂ ਕੋਈ ਵੀ ਅਧਿਕਾਰੀ ਜਾਂ ਕਰਮੀ ਆਪਣੇ ਘਰਾਂ 'ਚੋਂ ਨਹੀਂ ਨਿਕਲੇ, ਜਦੋਂ ਕਿ ਮੀਂਹ 'ਚ ਲੋਕਾਂ ਦੀ ਪਰੇਸ਼ਾਨੀ ਨੂੰ ਦਰ ਕਰਨ ਅਤੇ ਉਸ ਤੋਂ ਛੁਟਕਾਰਾ ਦਿਵਾਉਣ ਲਈ ਟਰੈਫਿਕ ਪੁਲਸ ਸਵੇਰੇ 6 ਵਜੇ ਤੋਂ ਹੀ ਰੋਡ 'ਤੇ ਮੌਜੂਦ ਰਹੀ।
ਇਨ੍ਹਾਂ ਥਾਂਵਾਂ 'ਤੇ ਲੱਗਾ ਜਾਮ
ਬਾਰਸ਼ ਦੌਰਾਨ ਦਿੱਲੀ-ਜੈਪੁਰ ਹਾਈਵੇਅ 'ਤੇ ਦਿੱਲੀ ਤੋਂ ਜੈਪੁਰ ਜਾਂਦੇ ਸਮੇਂ ਐਂਬੀਅਸ ਮਾਲ ਤੋਂ ਸ਼ੰਕਰ ਚੌਕ, ਸਾਈਬਰ ਸਿਟੀ, ਸੈਕਟਰ-30, ਹੰਸ ਇੰਕਲੇਵ ਤੋਂ ਨਰਸਿੰਘਪੁਰ ਤੱਕ ਪਹੁੰਚਣ 'ਚ ਲੋਕਾਂ ਦੇ ਪਸੀਨੇ ਛੁੱਟ ਗਏ। ਹੰਸ ਇੰਕਲੇਵ ਤੋਂ ਨਰਸਿੰਘਪੁਰ ਤੱਕ ਦੀ ਦੂਰੀ 5 ਕਿਲੋਮੀਟਰ ਹੈ। ਇਸ ਦੂਰੀ ਨੂੰ ਪਾਰ ਕਰਨ ਲਈ ਲੋਕਾਂ ਨੂੰ ਸਵਾ ਘੰਟੇ ਤੱਕ ਦਾ ਇੰਤਜ਼ਾਰ ਕਰਨਾ ਪਿਆ। ਉੱਥੇ ਹੀ ਦੂਜੇ ਪਾਸੇ ਹੰਸ ਇੰਕਲੇਵ 'ਚ ਲੋਕਾਂ ਦੇਘਰਾਂ 'ਚ ਪਾਣੀ ਭਰ ਗਿਆ। ਇਸ ਤੋਂ ਇਲਾਵਾ ਸੈਕਟਰ-84 ਕੋਲ, ਆਈ.ਐੱਮ.ਟੀ. ਮਾਨੇਸਰ, ਅਤੁਲ ਕਟਾਰੀਆ ਚੌਕ, ਬਿਲਾਸਪੁਰ ਚੌਕ, ਐੱਮ.ਜੀ. ਰੋਡ, ਖਾਂਡਸਾ ਰੋਡ ਸਮੇਤ ਹੋਰ ਥਾਂਵਾਂ 'ਤੇ ਜਾਮ ਲੱਗਾ। ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਵੀ ਹੋਈ।
ਮੋਦੀ ਕੈਬਨਿਟ ਦਾ ਵੱਡਾ ਫ਼ੈਸਲਾ: ਹੁਣ ਨੌਕਰੀ ਲਈ ਹੋਵੇਗਾ ਇਕ ਹੀ ਟੈਸਟ, NRA ਨੂੰ ਹਰੀ ਝੰਡੀ
NEXT STORY