ਭਿਵਾਨੀ (ਸੁਖਬੀਰ)- ਆਪਣੇ ਹੰਝੂਆਂ ਦੇ ਬਲ ’ਤੇ ਕਿਸਾਨ ਅੰਦੋਲਨ ’ਚ ਨਵੀਂ ਜਾਨ ਫੂਕਨੇ ਵਾਲੇ ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੂੰ ਖੇਤੀਬਾੜੀ ਕਾਨੂੰਨਾਂ ’ਤੇ ਫੈਸਲਾ ਲੈਣ ਲਈ 2 ਅਕਤੂਬਰ ਤੱਕ ਸੋਚ-ਵਿਚਾਰ ਕਰਨ ਦਾ ਅਲਟੀਮੇਟਮ ਦੇਣ ਤੋਂ ਇਕ ਦਿਨ ਬਾਅਦ ਐਤਵਾਰ ਨੂੰ ਹੁਣ ਸਰਕਾਰ ਦੇ ਨਾਲ-ਨਾਲ ਭਾਰਤੀ ਜਨਤਾ ਪਾਰਟੀ ਨਾਲ ਸਿੱਧੇ ਟਕਰਾਅ ਦਾ ਰਸਤਾ ਅਪਣਾਉਂਦੇ ਹੋਏ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਅਗਲੇ ਚੋਣ ’ਚ ਭਾਜਪਾ ਦੇ ਖਿਲਾਫ ਵੋਟ ਕਰਨ।
ਐਤਵਾਰ ਨੂੰ ਜ਼ਿਲੇ ਦੇ ਕਿਤਲਾਨਾ ਟੋਲ ’ਤੇ ਕਿਸਾਨ ਮਹਾਪੰਚਾਇਤ ਨੂੰ ਸੰਬੋਧਨ ਕਰਦੇ ਹੋਏ ਟਿਕੈਤ ਨੇ ਕਿਹਾ ਕਿ ਦੇਸ਼ ’ਚ ਨਰਿੰਦਰ ਮੋਦੀ ਨੂੰ ਮੁੜ ਪ੍ਰਧਾਨ ਮੰਤਰੀ ਬਣਾਉਣ ’ਚ ਨੌਜਵਾਨਾਂ ਦਾ ਅਹਿਮ ਯੋਗਦਾਨ ਸੀ ਪਰ ਹੁਣ ਦੇਸ਼ ਦੇ ਨੌਜਵਾਨ ਖੁਦ ਨੂੰ ਠੱਗਿਆ-ਠੱਗਿਆ ਮਹਿਸੂਸ ਕਰ ਰਹੇ ਹਨ। ਇਸ ਦੇ ਬਾਵਜੂਦ ਉਨ੍ਹਾਂ ਨੂੰ ਆਪਣੇ ਗ਼ੁੱਸੇ ਨੂੰ ਕਾਬੂ ’ਚ ਰੱਖਣਾ ਹੋਵੇਗਾ ਅਤੇ ਇਸ ਦਾ ਜਵਾਬ ਆਉਣ ਵਾਲੀਆਂ ਚੋਣਾਂ ’ਚ ਭਾਜਪਾ ਦੇ ਖਿਲਾਫ਼ ਵੋਟ ਕਰ ਕੇ ਦੇਣਾ ਹੋਵੇਗਾ। ਟਿਕੈਤ ਨੇ ਕਿਹਾ ਕਿ ਹੁਣ ਇਹ ਅੰਦੋਲਨ ਕਿਸਾਨਾਂ ਦਾ ਨਾ ਰਹਿ ਕੇ ਲੋਕ ਅੰਦੋਲਨ ਦਾ ਰੂਪ ਲੈ ਚੁੱਕਿਆ ਹੈ, ਇਸ ਲਈ ਹੁਣ ਇਸ ’ਚ ਹੋਰ ਜ਼ਿਆਦਾ ਸਬਰ ਰੱਖਣ ਦੀ ਜ਼ਰੂਰਤ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਨੇ 26 ਜਨਵਰੀ ਨੂੰ ਕਿਸਾਨਾਂ ’ਚ ਆਪਣੇ ਹੀ ਲੋਕ ਭੇਜ ਕੇ ਉਨ੍ਹਾਂ ਨੂੰ ਲਾਲ ਕਿਲੇ ਅਤੇ ਆਈ. ਟੀ. ਓ. ਚੌਕ ’ਤੇ ਹਿੰਸਾ ਫੈਲਾਉਣ ਦਿੱਤੀ ਤਾਕਿ ਇਸ ਦੇ ਬਹਾਨੇ ਕਿਸਾਨ ਬਦਨਾਮ ਹੋ ਜਾਣ। ਉਨ੍ਹਾਂ ਕਿਹਾ ਕਿ ਕਿਸਾਨ ਕਿਸੇ ਵੀ ਤਰ੍ਹਾਂ ਦੀ ਹਿੰਸਾ ’ਚ ਵਿਸ਼ਵਾਸ ਨਹੀਂ ਰੱਖਦਾ, ਇਸ ਦੀ ਉਦਾਹਰਣ ਦੇਸ਼ ਦੇ ਕਿਸਾਨਾਂ ਨੇ ਸ਼ਨੀਵਾਰ ਨੂੰ ਦੇਸ਼ ਭਰ ’ਚ ਸ਼ਾਂਤੀਪੂਰਨ ਚੱਕਾ ਜਾਮ ਕਰ ਕੇ ਦਿੱਤੀ ਇਸ ਲਈ ਉਨ੍ਹਾਂ ਦੀ ਕਿਸਾਨਾਂ ਨੂੰ ਅਪੀਲ ਹੈ ਕਿ ਉਹ ਕਿਸੇ ਤਰ੍ਹਾਂ ਦੇ ਗ਼ੈਰ-ਸਮਾਜੀ ਤੱਤ ਨੂੰ ਆਪਣੇ ਅੰਦੋਲਨ ’ਚ ਸ਼ਾਮਲ ਨਾ ਹੋਣ ਦੇਣ ਅਤੇ ਨਾ ਹੀ ਕਿਸੇ ਤਰ੍ਹਾਂ ਦਾ ਹਿੰਸਕ ਰੁਖ਼ ਅਪਣਾਉਣ। ਉਤਰਾਖੰਡ ਦੇ ਚਮੋਲੀ ਜ਼ਿਲੇ ’ਚ ਗਲੇਸ਼ੀਅਰ ਟੁੱਟਣ ਤੋਂ ਬਾਅਦ ਮਚੀ ਤਬਾਹੀ ’ਤੇ ਕਿਸਾਨ ਨੇਤਾ ਟਿਕੈਤ ਨੇ ਕਿਹਾ ਕਿ ਅਸੀ ਪ੍ਰਸ਼ਾਸਨ ਦੇ ਨਾਲ ਮਿਲ ਕੇ ਲੋਕਾਂ ਦੀ ਹਰਸੰਭਵ ਮਦਦ ਕਰਾਂਗੇ।
ਵੱਡੀ ਆਫਤ ਤੋਂ ਬਚੋ, ਸੰਕੇਤ ਖਤਰਨਾਕ
NEXT STORY