ਜੀਂਦ- ਬੱਸ ਵਿਚ ਸਫਰ ਕਰਨ ਵਾਲੇ ਯਾਤਰੀਆਂ ਲਈ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਹਰਿਆਣਾ ਟਰਾਂਸਪੋਰਟ ਵਿਭਾਗ ਯਾਤਰੀਆਂ ਨੂੰ ਬਿਹਤਰ ਆਵਾਜਾਈ ਸਹੂਲਤਾਂ ਪ੍ਰਦਾਨ ਕਰਨ ਲਈ ਲਗਾਤਾਰ ਯਤਨ ਕਰ ਰਿਹਾ ਹੈ। ਟਰਾਂਸਪੋਰਟ ਵਿਭਾਗ ਨੇ ਨੈਸ਼ਨਲ ਹਾਈਵੇਅ 152 ਡੀ ਰਾਹੀਂ ਜੀਂਦ ਤੋਂ ਚੰਡੀਗੜ੍ਹ ਲਈ ਸਿੱਧੀ ਬੱਸ ਸੇਵਾ ਨੂੰ ਹਰੀ ਝੰਡੀ ਦੇ ਦਿੱਤੀ ਹੈ।
ਜੀਂਦ ਤੋਂ ਚੰਡੀਗੜ੍ਹ ਦਾ ਸਫਰ ਹੋਵੇਗਾ ਆਸਾਨ
ਇਹ ਬੱਸ ਜੀਂਦ ਤੋਂ ਚੰਡੀਗੜ੍ਹ ਲਈ ਸਵੇਰੇ 6:40 ਵਜੇ ਰਵਾਨਾ ਹੋਵੇਗੀ, ਜੋ ਸਫੀਦੋਂ ਰੋਡ ਤੋਂ ਜਾਮਨੀ ਹੁੰਦੇ ਹੋਏ NH-152D ਵਿਚ ਦਾਖਲ ਹੋਵੇਗੀ ਅਤੇ ਅੰਬਾਲਾ ਦੇ ਰਸਤੇ ਸਵੇਰੇ 10 ਵਜੇ ਚੰਡੀਗੜ੍ਹ ਪਹੁੰਚੇਗੀ। ਇਸੇ ਤਰ੍ਹਾਂ ਵਾਪਸੀ 'ਤੇ ਬੱਸ ਚੰਡੀਗੜ੍ਹ ਤੋਂ ਸਵੇਰੇ 10:35 'ਤੇ ਰਵਾਨਾ ਹੋਵੇਗੀ ਅਤੇ NH-152D ਰਾਹੀਂ ਜੀਂਦ ਪਹੁੰਚੇਗੀ। ਇਸ ਰੂਟ ਰਾਹੀਂ ਬੱਸ ਨੂੰ ਚੰਡੀਗੜ੍ਹ ਤੱਕ ਪਹੁੰਚਣ ਲਈ ਤਕਰੀਬਨ ਸਾਢੇ ਤਿੰਨ ਘੰਟੇ ਦਾ ਸਮਾਂ ਲੱਗੇਗਾ। ਇਸ ਬੱਸ ਵਿਚ ਪ੍ਰਤੀ ਵਿਅਕਤੀ ਕਿਰਾਇਆ 240 ਰੁਪਏ ਹੋਵੇਗਾ।
ਸਮਾਂ ਅਤੇ ਕਿਰਾਇਆ ਦੋਵਾਂ ਦੀ ਬੱਚਤ ਹੋਵੇਗੀ
ਜੀਂਦ ਰੋਡਵੇਜ਼ ਡਿਪੂ ਦੇ ਅਧਿਕਾਰੀ ਨੇ ਦੱਸਿਆ ਕਿ ਯਾਤਰੀਆਂ ਨੂੰ ਜੀਂਦ ਤੋਂ ਚੰਡੀਗੜ੍ਹ ਵਾਇਆ ਕੈਥਲ, ਪਿਹੋਵਾ, ਅੰਬਾਲਾ ਜਾਣ ਲਈ ਸਾਢੇ 4 ਘੰਟੇ ਦਾ ਸਮਾਂ ਲੱਗਦਾ ਹੈ ਅਤੇ ਇਸ ਦਾ ਕਿਰਾਇਆ 250 ਰੁਪਏ ਹੈ, ਜਦੋਂ ਕਿ ਐਨ.ਐਚ.-152 ਡੀ ਤੋਂ ਬੱਸ ਚਲਾਉਣ 'ਤੇ ਸਮਾਂ ਅਤੇ ਕਿਰਾਇਆ ਦੋਹਾਂ ਦੀ ਬਚਤ ਹੋਵੇਗੀ।
ਜੈਸਲਮੇਰ 'ਚ 55ਵੀਂ GST ਕੌਂਸਲ ਬੈਠਕ: ਛੋਟੇ ਕਾਰੋਬਾਰਾਂ ਤੇ ਹੁਨਰ ਸਿਖਲਾਈ 'ਤੇ ਲਏ ਗਏ ਵੱਡੇ ਫੈਸਲੇ
NEXT STORY