ਪਾਨੀਪਤ- ਭਾਰਤੀ ਜਲ ਸੈਨਾ ਦੇ ਜੰਗੀ ਬੇੜੇ INS ਰਣਵੀਰ 'ਚ ਮੰਗਲਵਾਰ ਨੂੰ ਹੋਏ ਧਮਾਕੇ ਨਾਲ ਜਲ ਸੈਨਾ ਦੇ ਤਿੰਨ ਜਵਾਨਾਂ ਦੀ ਮੌਤ ਹੋ ਗਈ ਅਤੇ 11 ਜ਼ਖਮੀ ਹੋ ਗਏ। ਇਹ ਹਾਦਸਾ ਮੁੰਬਈ ਦੇ ਨੇਵਲ ਡਾਕਯਾਰਡ 'ਚ ਹੋਇਆ। ਸ਼ਹੀਦ ਜਵਾਨਾਂ 'ਚ ਇਕ ਜਵਾਨ ਹਰਿਆਣਾ ਦੇ ਪਾਨੀਪਤ ਜ਼ਿਲ੍ਹੇ ਦੇ ਮਤਲੌਡਾ ਦੇ ਪਿੰਡ ਸੁਤਾਨਾ ਦਾ ਰਹਿਣ ਵਾਲਾ ਕ੍ਰਿਸ਼ਨ ਵੀ ਹੈ। ਦੱਸਿਆ ਜਾ ਰਿਹਾ ਹੈ ਕਿ ਪਾਨੀਪਤ ਦੇ ਇਕ ਛੋਟੇ ਜਿਹੇ ਪਿੰਡ ਸੁਤਾਨਾ 'ਚ ਸ਼ਿਵ ਮੰਦਰ ਨੇੜੇ ਰਹਿਣ ਵਾਲੇ ਸ਼ਹੀਦ ਗੋਪੀਚੰਦ ਦੇ ਪਰਿਵਾਰ 'ਚ ਕ੍ਰਿਸ਼ਨ ਦਾ ਜਨਮ ਹੋਇਆ ਸੀ। ਕ੍ਰਿਸ਼ਨ ਦਾ ਪਰਿਵਾਰਕ ਬੈਕਗਰਾਊਂਡ ਆਰਮੀ-ਨੇਵੀ ਨਾਲ ਸੰਬੰਧਤ ਹੈ। ਕ੍ਰਿਸ਼ਨ ਦੇ ਪਿਤਾ ਗੋਪੀਚੰਦ ਵੀ ਆਰਮੀ 'ਚ ਸ਼ਹੀਦ ਹੋਏ। ਕ੍ਰਿਸ਼ਨ ਦੇ ਭਰਾ ਵਿਸ਼ਨੂੰਦੱਤ ਵੀ ਆਰਮੀ 'ਚ ਸਨ, ਜੋ ਕਰੀਬ 8 ਸਾਲ ਪਹਿਲਾਂ ਸ਼ਹੀਦ ਹੋ ਗਏ ਸਨ। ਕ੍ਰਿਸ਼ਨ ਦੇ ਇਕ ਭਰਾ ਸੁਭਾਸ਼ ਪਿੰਡ ਭਾਦੜ 'ਚ ਸਰਕਾਰੀ ਟੀਚਰ ਹਨ। ਕ੍ਰਿਸ਼ਨ ਦੇ 2 ਪੁੱਤਰ ਅਤੇ ਇਕ ਧੀ ਹੈ।
ਇਹ ਵੀ ਪੜ੍ਹੋ : CM ਚੰਨੀ ਦੇ ਰਿਸ਼ਤੇਦਾਰ ਖ਼ਿਲਾਫ਼ ED ਦੀ ਕਾਰਵਾਈ 'ਤੇ ਸਿਰਸਾ ਨੇ ਕੱਸਿਆ ਤੰਜ, ਕਿਹਾ-ਘਰ ਘਰ ਚੱਲੀ ਗੱਲ...
ਡਿਪਟੀ ਕਮਿਸ਼ਨਰ ਸੁਸ਼ੀਲ ਸਾਰਵਾਨ ਨੇ ਮੁੰਬਈ ਦੇ ਨੇਵਲ ਡਾਕਯਾਰਡ 'ਚ ਜੰਗੀ ਬੇੜੇ 'ਚ ਹੋਏ ਵਿਸਫ਼ੋਟ 'ਚ ਸ਼ਹੀਦ ਹੋਏ ਕ੍ਰਿਸ਼ਨ ਕੁਮਾਰ ਦੇ ਦਿਹਾਂਤ 'ਤੇ ਸੋਗ ਜ਼ਾਹਰ ਕੀਤਾ ਹੈ। ਉਨ੍ਹਾਂ ਨੇ ਸ਼ਹੀਦ ਹੋਏ ਜਲ ਸੈਨਾ 'ਚ ਐੱਮ.ਸੀ.ਪੀ.ਓ.-1 ਦੇ ਅਹੁਦੇ 'ਤੇ ਤਾਇਨਾਤ ਕ੍ਰਿਸ਼ਨ ਕੁਮਾਰ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਫ਼ੌਜੀ ਪੂਰੇ ਦੇਸ਼ ਦਾ ਬੇਟਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਕ੍ਰਿਸ਼ਨ ਕੁਮਾਰ ਦਾ ਪਰਿਵਾਰ ਫ਼ੌਜ ਨਾਲ ਜੁੜਿਆ ਰਿਹਾ ਹੈ। ਇਨ੍ਹਾਂ ਦੇ ਪਿਤਾ ਸ਼੍ਰੀ ਗੋਪੀਚੰਦ ਵੀ ਫ਼ੌਜ 'ਚ ਰਹੇ। ਇਨ੍ਹਾਂ ਦੇ ਇਕ ਭਰਾ ਵਿਸ਼ਨੂੰਦੱਤ ਵੀ ਫ਼ੌਜ 'ਚ ਸਨ, ਜੋ ਲਗਭਗ 8 ਸਾਲ ਪਹਿਲਾਂ ਸ਼ਹੀਦ ਹੋਏ ਸਨ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਹਿਮਾਚਲ ਦੇ ਮੁੱਖ ਮੰਤਰੀ ਨੇ ਧਰਮਸ਼ਾਲਾ 'ਚ 250 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਕੀਤਾ ਉਦਘਾਟਨ
NEXT STORY