ਸੋਨੀਪਤ (ਪਵਨ ਰਾਠੀ)— ਹਰਿਆਣਾ ਦੇ ਸੋਨੀਪਤ ’ਚ ਸਕੂਲ ਦੀ ਛੱਤ ਡਿੱਗਣ ਨਾਲ ਵੱਡਾ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ ਕਰੀਬ 25 ਵਿਦਿਆਰਥਣਾਂ-ਵਿਦਿਆਰਥੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਇਹ ਹਾਦਸਾ ਸੋਨੀਪਤ ਦੇ ਗੰਨੌਰ ਸਥਿਤ ਜੀਵਾਨੰਦ ਸਕੂਲ ਵਿਚ ਵਾਪਰਿਆ। ਇਸ ਹਾਦਸੇ ਵਿਚ ਵਿਚ 25 ਵਿਦਿਆਰਥਣਾਂ-ਵਿਦਿਆਰਥੀਆਂ ਦੇ ਨਾਲ 3 ਮਜ਼ਦੂਰ ਵੀ ਜ਼ਖਮੀ ਹੋਏ ਹਨ। ਹਾਦਸੇ ਤੋਂ ਬਾਅਦ ਜ਼ਖਮੀ ਵਿਦਿਆਰਥਣਾਂ-ਵਿਦਿਆਰਥੀਆਂ ਨੂੰ ਗੰਨੌਰ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਉੱਥੇ ਹੀ ਬੇਹੱਦ ਗੰਭੀਰ ਵਿਦਿਆਰਥੀਆਂ ਨੂੰ ਖਾਨਪੁਰ ਪੀ. ਜੀ. ਆਈ. ਰੈਫਰ ਕਰ ਦਿੱਤਾ ਗਿਆ।
ਜਾਣਕਾਰੀ ਮੁਤਾਬਕ ਗੰਨੌਰ ਸਥਿਤ ਜੀਵਾਨੰਦ ਸਕੂਲ ਦੀ ਛੱਤ ਮੀਂਹ ਕਾਰਨ ਖਸਤਾਹਾਲ ਹੋ ਗਈ ਸੀ, ਜਿਸ ਦਾ ਨਿਰਮਾਣ ਕਰਵਾਇਆ ਜਾ ਰਿਹਾ ਸੀ ਪਰ ਸਕੂਲ ਪ੍ਰਬੰਧਨ ਨੇ ਵਿਦਿਆਰਥੀ-ਵਿਦਿਆਰਥਣਾਂ ਨੂੰ ਕਲਾਸ ’ਚ ਪੜ੍ਹਨ ਲਈ ਬਿਠਾ ਦਿੱਤਾ। ਇਸ ਦਰਮਿਆਨ ਅੱਜ ਛੱਤ ਅਚਾਨਕ ਡਿੱਗ ਗਈ, ਜਿਸ ਕਾਰਨ ਕਰੀਬ 25 ਵਿਦਿਆਰਥੀ-ਵਿਦਿਆਰਥਣਾਂ ਨੂੰ ਸੱਟਾਂ ਲੱਗੀਆਂ। ਛੱਤ ’ਤੇ ਕੰਮ ਕਰ ਰਹੇ 3 ਮਜ਼ਦੂਰ ਵੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ।
ਹਾਦਸੇ ਮਗਰੋਂ ਸਕੂਲ ’ਚ ਭਾਜੜ ਮਚ ਗਈ। ਅਫ਼ੜਾ-ਦਫੜੀ ਵਿਚ ਜ਼ਖਮੀ ਬੱਚਿਆਂ ਨੂੰ ਮਲਬੇ ਹੇਠੋਂ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਸਬ-ਡਿਵੀਜ਼ਨਲ ਮੈਜਿਸਟ੍ਰੇਟ (ਐੱਸ. ਡੀ. ਐੱਮ. ਸੁਰਿੰਦਰ ਦੂਨ ਅਤੇ ਥਾਣਾ ਮੁਖੀ ਦਵਿੰਦਰ ਕੁਮਾਰ ਵੀ ਮੌਕੇ ’ਤੇ ਪਹੁੰਚੇ। ਪੁਲਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੁਰਿੰਦਰ ਦੂਨ ਨੇ ਦੱਸਿਆ ਕਿ ਇਸ ਪੂਰੇ ਹਾਦਸੇ ਦੀ ਪ੍ਰਸ਼ਾਸਨਿਕ ਜਾਂਚ ਕਰਵਾਈ ਜਾਵੇਗੀ ਕਿ ਆਖ਼ਰਕਾਰ ਲਾਪ੍ਰਵਾਹੀ ਕਿਸ ਦੀ ਹੈ।
ਕੋਰੋਨਾ ਨਾਲ ਜਾਨ ਗੁਆਉਣ ਵਾਲੇ ਪਰਿਵਾਰਾਂ ਨੂੰ 50 ਹਜ਼ਾਰ ਰੁਪਏ ਮੁਆਵਜ਼ਾ ਭੱਦਾ ਮਜ਼ਾਕ: ਕਾਂਗਰਸ
NEXT STORY