ਫਰੀਦਾਬਾਦ- ਹਰਿਆਣਾ ਦੇ ਫਰੀਦਾਬਾਦ ਜ਼ਿਲ੍ਹੇ 'ਚ ਪ੍ਰੀਖਿਆ ਦੇ ਕੇ ਕਾਲਜ ਤੋਂ ਆ ਰਹੀ ਵਿਦਿਆਰਥਣ ਦੇ ਕਤਲ ਦੇ ਮਾਮਲੇ 'ਚ ਪੁਲਸ ਨੇ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਇਕ ਹੋਰ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਡੀ.ਸੀ.ਪੀ. ਅਨੁਸਾਰ ਇਕ ਦੋਸ਼ੀ ਤੌਫਿਕ ਨੂੰ ਪੁਲਸ ਨੇ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਸੀ, ਹੁਣ ਦੂਜਾ ਦੋਸ਼ੀ ਰੇਵਾਨ ਵਾਸੀ ਨੂਹ ਨੂੰ ਵੀ ਕਾਬੂ ਕਰ ਲਿਆ ਗਿਆ ਹੈ। ਪੁਲਸ ਨੇ ਵਾਰਦਾਤ 'ਚ ਇਸਤੇਮਾਲ ਕੀਤੀ ਗਈ ਗੱਡੀ ਵੀ ਜ਼ਬਤ ਕਰ ਲਈ ਹੈ। ਉੱਥੇ ਹੀ ਨਿਆਂ ਦੀ ਮੰਗ ਨੂੰ ਲੈ ਕੇ ਅੱਜ ਵਿਦਿਆਰਥਣ ਦੇ ਪਰਿਵਾਰ ਵਾਲਿਆਂ ਨੇ ਹਾਈਵੇਅ 'ਤੇ ਪ੍ਰਦਰਸ਼ਨ ਕੀਤਾ। ਦੱਸਣਯੋਗ ਹੈ ਕਿ ਕਾਲਜ ਤੋਂ ਪੇਪਰ ਦੇ ਕੇ ਬਾਹਰ ਨਿਕਲੀ ਵਿਦਿਆਰਥਣ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਨਿਕਿਤਾ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਜੇਕਰ ਸਾਡੀ ਧੀ ਦੂਜੇ ਭਾਈਚਾਰੇ ਦੀ ਹੁੰਦੀ ਤਾਂ ਇੱਥੇ ਤੁਰੰਤ ਸਾਰੇ ਪ੍ਰਸ਼ਾਸਨਿਕ ਅਧਿਕਾਰੀ ਜੁਟ ਜਾਂਦੇ ਅਤੇ ਸਾਡੀ ਬੱਚੀ ਨੂੰ ਨਿਆਂ ਮਿਲ ਜਾਂਦਾ ਪਰ ਸਾਡੀ ਬੱਚੀ ਉਸ ਭਾਈਚਾਰੇ ਤੋਂ ਨਹੀਂ ਹੈ, ਇਸ ਲਈ ਕੋਈ ਸੁਧ ਨਹੀਂ ਲੈ ਰਿਹਾ।
ਇਹ ਵੀ ਪੜ੍ਹੋ : ਕੁੜੀ ਨੇ ਦੋਸਤੀ ਠੁਕਰਾਈ ਤਾਂ ਸਿਰਫਿਰੇ ਆਸ਼ਿਕ ਨੇ ਮਾਂ ਅਤੇ ਭਰਾ ਦੇ ਸਾਹਮਣੇ ਹੀ ਕਰ ਦਿੱਤਾ ਕਤਲ
ਦੋਸ਼ੀਆਂ ਨੂੰ ਫਾਂਸੀ ਹੋਵੇ ਜਾਂ ਉਨ੍ਹਾਂ ਦਾ ਐਨਕਾਊਂਟਰ ਕੀਤਾ ਜਾਵੇ
ਨਿਕਿਤਾ ਦੇ ਭਰਾ ਪ੍ਰਵੀਨ ਦਾ ਕਹਿਣਾ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਜਲਦ ਤੋਂ ਜਲਦ ਮੇਰੀ ਭੈਣ ਨੂੰ ਨਿਆਂ ਮਿਲੇ। ਦੋਸ਼ੀਆਂ ਨੂੰ ਫਾਂਸੀ ਹੋਵੇ ਜਾਂ ਉਨ੍ਹਾਂ ਦਾ ਐਨਕਾਊਂਟਰ ਕੀਤਾ ਜਾਵੇ। ਪਰਿਵਾਰ ਨੇ ਇਹ ਵੀ ਦੋਸ਼ ਲਗਾਇਆ ਕਿ ਹੈ ਕਿ ਦੋਸ਼ੀ ਨਿਤਿਕਾ ਨੂੰ ਧਰਮ ਬਦਲਣ ਲਈ ਕਹਿ ਰਿਹਾ ਸੀ। ਆਖਰ ਪੁਲਸ ਕਿਸ ਗੱਲ ਦਾ ਇੰਤਜ਼ਾਰ ਕਰ ਰਹੀ ਹੈ, ਜਦੋਂ ਕਿ ਸੀ.ਸੀ.ਟੀ.ਵੀ. 'ਚ ਸਭ ਕੁਝ ਸਾਫ਼ ਦਿਖਾਈ ਦੇ ਰਿਹਾ ਹੈ। ਨਿਕਿਤਾ ਲਈ ਨਿਆਂ ਮੰਗ ਰਹੇ ਲੋਕਾਂ ਨੇ ਪ੍ਰਦਰਸ਼ਨ ਵਾਲੀ ਜਗ੍ਹਾ ਕੋਲ ਭਾਈਚਾਰੇ ਵਿਸ਼ੇਸ਼ ਦੇ ਸ਼ਖਸ ਦੀ ਇਕ ਚਿਕਨ ਦੀ ਦੁਕਾਨ 'ਚ ਭੰਨ-ਤੋੜ ਕਰ ਦਿੱਤੀ। ਜਿਸ ਤੋਂ ਬਾਅਦ ਦੁਕਾਨ ਦਾ ਮਾਲਕ ਸ਼ਟਰ ਸੁੱਟ ਕੇ ਉੱਥੋਂ ਚਲਾ ਗਿਆ। ਉੱਥੇ ਹੀ ਸੂਚਨਾ ਮਿਲਣ 'ਤੇ ਪੁਲਸ ਨੇ ਪ੍ਰਦਰਸ਼ਨਕਾਰੀਆਂ ਨੂੰ ਦੁਕਾਨ ਕੋਲੋਂ ਦੌੜਾਇਆ।
ਇਹ ਵੀ ਪੜ੍ਹੋ : ਪਤੀ ਦਾ ਕਤਲ ਕਰ ਘਰ 'ਚ ਦਫ਼ਨਾ ਦਿੱਤੀ ਸੀ ਲਾਸ਼, 18 ਮਹੀਨਿਆਂ ਬਾਅਦ ਇਸ ਤਰ੍ਹਾਂ ਖੁੱਲ੍ਹਿਆ ਰਾਜ
ਹੁਣ ਏਅਰ ਏਸ਼ੀਆ 'ਚ ਉਡਾਣ ਦੌਰਾਨ ਮਿਲੇਗਾ ਭੋਜਨ, ਕੰਪਨੀ ਨੇ ਦੁਬਾਰਾ ਸ਼ੁਰੂ ਕੀਤੀ ਸਰਵਿਸ
NEXT STORY