ਭਿਵਾਨੀ- ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਦੇ ਪਿੰਡ ਪਾਲੁਵਾਸ 'ਚ ਇਕ ਵਿਆਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦਰਅਸਲ ਇੱਥੇ ਸਾਬਕਾ ਸਰਪੰਚ ਸੁਨੀਤਾ ਦੇਵੀ ਅਤੇ ਨਰੇਸ਼ ਤੰਵਰ ਦੇ ਪੁੱਤਰ ਅਨੁਪ ਨੇ ਆਪਣੀ ਮਾਂ ਦੀ ਇੱਛਾ ਨੂੰ ਪੂਰਾ ਕਰਦਿਆਂ ਆਪਣੀ ਲਾੜੀ ਨੂੰ ਹੈਲੀਕਾਪਟਰ ਤੋਂ ਲੈਣ ਪਹੁੰਚਿਆ। ਜਿਸ ਦਾ ਪੂਰੇ ਪਿੰਡ ਨੇ ਢੋਲ-ਨਗਾੜਿਆਂ ਨਾਲ ਸ਼ਾਨਦਾਰ ਸਵਾਗਤ ਕੀਤਾ। ਜਦੋਂ ਲਾੜੀ ਨੂੰ ਲੈਣ ਲਈ ਅਨੁਪ ਦਾ ਹੈਲੀਕਾਪਟਰ ਲੈਂਡ ਹੋਇਆ ਤਾਂ ਪੂਰਾ ਪਿੰਡ ਵੇਖਣ ਲਈ ਉਮੜ ਪਿਆ। ਲੋਕਾਂ ਨੇ ਤਾੜੀਆਂ ਵਜਾ ਕੇ ਲਾੜੇ ਦਾ ਸਵਾਗਤ ਕੀਤਾ ਅਤੇ ਆਪਣੇ ਪਿੰਡ ਦੀ ਧੀ ਨੂੰ ਵਿਦਾ ਕੀਤਾ।
ਦੱਸ ਦੇਈਏ ਕਿ ਪਿੰਡ ਪਾਲੁਵਾਸ ਵਾਸੀ ਸਾਬਕਾ ਸਰਪੰਚ ਸੁਨੀਤਾ ਦੇਵਾ ਅਤੇ ਨਰੇਸ਼ ਤੰਵਰ ਦੇ ਪੁੱਤਰ ਅਨੁਪ ਦਾ ਵਿਆਹ ਗੁਰੂਗ੍ਰਾਮ ਦੀ ਭੋੜਾਕਲਾ ਵਾਸੀ ਪੂਜਾ ਨਾਲ ਹੋਇਆ। ਅਨੁਪ ਆਪਣੀ ਮਾਤਾ ਦੀ ਇੱਛਾ ਮੁਤਾਬਕ ਲਾੜੀ ਨੂੰ ਲੈਣ ਹੈਲੀਕਾਪਟਰ ਤੋਂ ਆਇਆ। ਪਿੰਡ ਪਾਲੁਵਾਸ ਦੇ ਮਹਾਰਾਣਾ ਪ੍ਰਤਾਪ ਸਟੇਡੀਅਮ 'ਚ ਹੈਲੀਕਾਪਟਰ ਲੈਂਡ ਹੋਇਆ। ਢੋਲ ਨਗਾੜਿਆਂ ਨਾਲ ਪੂਜਾ ਨੂੰ ਪੂਰੇ ਪਿੰਡ ਦੀ ਮੌਜੂਦਗੀ 'ਚ ਵਿਦਾ ਕੀਤਾ ਗਿਆ। ਅਨੁਪ ਦੇ ਪਿਤਾ ਨਰੇਸ਼ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਤੋਂ ਪਹਿਲਾਂ ਵੀ ਆਪਣੇ ਵੱਡੇ ਪੁੱਤਰ ਅਨੁਜ ਦੀ ਬਰਾਤ ਦਸੰਬਰ 2021 'ਚ ਹੈਲੀਕਾਪਟਰ ਤੋਂ ਲੈ ਕੇ ਆਏ ਸਨ। ਉਸ ਸਮੇਂ ਵੀ ਵਿਆਹ ਚਰਚਾ ਦਾ ਵਿਸ਼ਾ ਬਣਿਆ ਸੀ।
SC 'ਚ ਹੁਣ 24 ਘੰਟੇ ਦਾਖ਼ਲ ਕਰ ਸਕੋਗੇ ਮਾਮਲੇ, CJI ਚੰਦਰਚੂੜ ਨੇ ਸ਼ੁਰੂ ਕੀਤੀ ‘ਈ-ਫਾਈਲਿੰਗ 2.0’ ਸੇਵਾ
NEXT STORY