ਭਿਵਾਨੀ (ਸੁਖਬੀਰ)- ਭਿਵਾਨੀ ਜ਼ਿਲ੍ਹ੍ਹੇ ਦੇ ਪਿੰਡ ਡਾਡਮ ਦੇ ਮਾਈਨਿੰਗ ਖੇਤਰ ’ਚ ਵਾਪਰੇ ਦੁਖਾਂਤ ਦੇ ਕਾਰਨਾਂ ਪਿੱਛੇ ਜੇ ਡੂੰਘਾਈ ਨਾਲ ਜਾਈਏ ਤਾਂ ਇਕ ਗੱਲ ਸਪੱਸ਼ਟ ਨਜ਼ਰ ਆਉਂਦੀ ਹੈ ਕਿ ਨਿਰਧਾਰਤ ਪੈਮਾਨਿਆਂ ’ਤੇ ਨਾ ਚੱਲ ਕੇ ਇੰਨੇ ਵੱਡੇ ਦੁਖਾਂਤ ਨੂੰ ਸੱਦਾ ਦਿੱਤਾ ਗਿਆ। ਮਾਈਨਿੰਗ ਕਰਨ ਵਾਲੀਆਂ ਕੰਪਨੀਆਂ ਨੇ ਇਥੇ 300 ਤੋਂ 400 ਫੁੱਟ ਦੀ ਡੂੰਘਾਈ ਤੱਕ ਮਾਈਨਿੰਗ ਕਰ ਕੇ ਪਹਾੜ ਨੂੰ ਇਕ ਡਾਵਾਂਡੋਲ ਹਾਲਤ ਵਿਚ ਪਹੁੰਚਾ ਦਿੱਤਾ। ਇਸ ਦਾ ਨਤੀਜਾ ਇਹ ਹੋਇਆ ਕਿ ਸ਼ਨੀਵਾਰ ਨੂੰ ਇਹ ਪਹਾੜ ਡਿੱਗ ਗਿਆ।
ਇਹ ਵੀ ਪੜ੍ਹੋ : ਹਰਿਆਣਾ ’ਚ ਵਾਪਰਿਆ ਵੱਡਾ ਹਾਦਸਾ, ਪਹਾੜ ਖਿਸਕਣ ਨਾਲ ਦਰਜਨਾਂ ਵਾਹਨਾਂ ਸਮੇਤ ਕਈ ਲੋਕਾਂ ਦੇ ਦੱਬੇ ਹੋਣ ਦਾ ਖ਼ਦਸ਼ਾ
ਦੱਸਣਯੋਗ ਹੈ ਕਿ ਪਿਛਲੇ ਸਾਲ 10 ਨਵੰਬਰ ਨੂੰ ਡਾਡਮ ਸਮੇਤ ਪੂਰੇ ਐੱਨ.ਸੀ.ਆਰ. ਖੇਤਰ ’ਚ ਮਾਈਨਿੰਗ ਦੇ ਕੰਮ ਪ੍ਰਦੂਸ਼ਣ ਵੱਧਣ ਕਾਰਨ ਬੰਦ ਕਰ ਦਿੱਤੇ ਗਏ ਸਨ। ਉਸ ਪਿੱਛੋਂ ਜਦੋਂ ਦਸੰਬਰ ’ਚ ਠੰਡ ਵਧੀ ਅਤੇ ਪ੍ਰਦੂਸ਼ਣ ਘੱਟ ਹੋਇਆ ਤਾਂ ਐੱਨ.ਜੀ.ਟੀ. ਦੀ ਬੈਠਕ ਹੋਈ। ਪਹਾੜ ਦੇ ਨਾਲ ਲੱਗੀ ਜ਼ਮੀਨ ਦੀ ਮਾਈਨਿੰਗ ਨਾ ਕਰਨ ਦਾ ਫੈਸਲਾ ਲਿਆ ਗਿਆ ਅਤੇ ਲਗਾਤਾਰ ਏਅਰ ਕੁਆਲਿਟੀ ਨਾ ਸੁਧਰਣ ਕਾਰਨ ਇਥੇ ਕੋਈ ਖੋਦਾਈ ਨਾ ਕਰਨ ਦਾ ਫੈਸਲਾ ਹੋਇਆ।
ਇਹ ਵੀ ਪੜ੍ਹੋ : ਮਾਤਾ ਵੈਸ਼ਨੋ ਦੇਵੀ ’ਚ ਮਚੀ ਭੱਜ-ਦੌੜ; 12 ਦੀ ਮੌਤ, ਇਨ੍ਹਾਂ ਨੰਬਰਾਂ ’ਤੇ ਕਾਲ ਕਰ ਕੇ ਲਓ ਆਪਣਿਆਂ ਦੀ ਜਾਣਕਾਰੀ
ਇਸ ਦੌਰਾਨ ਪਹਾੜ ਦੀ ਮਾਈਨਿੰਗ ਨਾਲ ਜੁੜੇ ਠੇਕੇਦਾਰ, ਮਜ਼ਦੂਰ ਅਤੇ ਹੋਰ ਲੋਕਾਂ ਨੇ ਜ਼ਿਲਾ ਪ੍ਰਸ਼ਾਸਨ ਨੂੰ ਮੰਗ ਪੱਤਰ ਦੇ ਕੇ ਇਥੇ ਮਾਈਨਿੰਗ ਕੀਤੇ ਜਾਣ ਦੀ ਮੰਗ ਕੀਤੀ। ਇਸ ਲਈ ਧਰਨਾ ਵੀ ਦਿੱਤਾ ਗਿਆ। ਲੋਕਾਂ ਨੇ ਕਿਹਾ ਕਿ ਹੁਣ ਠੰਡ ਵਧ ਗਈ ਹੈ ਅਤੇ ਹਵਾ ਦੀ ਕੁਆਲਟੀ ਵੀ ਸੁਧਰ ਗਈ ਹੈ, ਇਸ ਲਈ ਇਥੇ ਮਾਈਨਿੰਗ ਦਾ ਕੰਮ ਮੁੜ ਤੋਂ ਸ਼ੁਰੂ ਕਰਨਾ ਚਾਹੀਦਾ ਹੈ। ਇਸ ਪਿੱਛੋਂ 10 ਨਵੰਬਰ ਤੋਂ ਪਹਾੜ ’ਤੇ ਬੰਦ ਪਈ ਮਾਈਨਿੰਗ ਦਾ ਕੰਮ ਸ਼ੁਰੂ ਕਰਨ ਦੀ ਆਗਿਆ ਦਿੱਤੀ ਗਈ ਅਤੇ ਕਿਹਾ ਗਿਆ ਕਿ 31 ਦਸੰਬਰ ਨੂੰ ਸਵੇਰੇ ਮਾਈਨਿੰਗ ਸ਼ੁਰੂ ਕਰ ਦਿੱਤੀ ਜਾਏ। 31 ਦਸੰਬਰ ਨੂੰ ਇਹ ਮਾਈਨਿੰਗ ਸ਼ੁਰੂ ਹੋ ਗਈ ਅਤੇ 1 ਜਨਵਰੀ ਨੂੰ ਦੁਖਾਂਤ ਵਾਪਰ ਗਿਆ, ਜਿਸ ਕਾਰਨ 4 ਲੋਕਾਂ ਦੀ ਮੌਤ ਹੋ ਗਈ।
ਮੁੱਖ ਮੰਤਰੀ ਖਟੜ ਨੇ ਪ੍ਰਗਟਾਇਆ ਦੁੱਖ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖਟੜ ਨੇ ਮਾਈਨਿੰਗ ਖੇਤਰ ’ਚ ਵਾਪਰੇ ਦੁਖਾਂਤ ’ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਇਸ ਦੁਖਾਂਤ ’ਚ ਜ਼ਖਮੀ ਹੋਏ ਵਿਅਕਤੀਆਂ ਦੇ ਜਲਦੀ ਤੰਦਰੁਸਤ ਹੋ ਜਾਣ ਦੀ ਕਾਮਨਾ ਕੀਤੀ ਹੈ।
ਦੁਖਾਂਤ ਲਈ ਹਰਿਆਣਾ ਸਰਕਾਰ ਜ਼ਿੰਮੇਵਾਰ : ਹੁੱਡਾ
ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਇਸ ਸਮੇਂ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਨੇ ਡਾਡਮ ਮਾਈਨਿੰਗ ਖੇਤਰ ’ਚ ਵਾਪਰੇ ਦੁਖਾਂਤ ’ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਮ੍ਰਿਤਕ ਮਜ਼ਦੂਰਾਂ ਦੇ ਪਰਿਵਾਰਕ ਮੈਂਬਰਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਪੂਰੇ ਦੁਖਾਂਤ ਲਈ ਭਾਜਪਾ- ਜੇ.ਜੇ.ਪੀ. ਸਰਕਾਰ ਨੂੰ ਉਨ੍ਹਾਂ ਜ਼ਿੰਮੇਵਾਰ ਕਰਾਰ ਦਿੱਤਾ। ਹੁੱਡਾ ਨੇ ਕਿਹਾ ਕਿ ਉਕਤ ਮਾਈਨਿੰਗ ਖੇਤਰ ’ਚ ਹਜ਼ਾਰਾਂ ਕਰੋੜ ਰੁਪਏ ਦਾ ਘਪਲਾ ਹੋਇਆ ਹੈ। ਸੁਪਰੀਮ ਕੋਰਟ ਤੱਕ ਨੇ ਇਸ ਮੁੱਦੇ ’ਤੇ ਗੰਭੀਰ ਟਿੱਪਣੀ ਕੀਤੀ ਹੈ। ਇਸ ਖੇਤਰ ’ਚ ਨਿਯਮਾਂ ਨੂੰ ਛਿੱਕੇ ’ਤੇ ਟੰਗ ਕੇ ਗੈਰ-ਕਾਨੂੰਨੀ ਮਾਈਨਿੰਗ ਕੀਤੀ ਜਾ ਰਹੀ ਹੈ। ਸਰਕਾਰ ਇਸ ਦੀ ਨਿਰਪੱਖ ਜਾਂਚ ਨਹੀਂ ਕਰਵਾ ਰਹੀ।
ਮਨਜਿੰਦਰ ਸਿਰਸਾ ਦਾ DSGMC ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲਣ ਦਾ ਦਾਅਵਾ
NEXT STORY