ਨੈਸ਼ਨਲ ਡੈਸਕ- ਯੂਪੀ ਦੇ ਸੰਤ ਕਬੀਰਨਗਰ ਜ਼ਿਲ੍ਹੇ ਵਿੱਚ ਇੱਕ ਅਨੋਖਾ ਵਿਆਹ ਖ਼ਬਰਾਂ ਵਿੱਚ ਹੈ। ਇੱਥੇ ਬਬਲੂ ਨਾਮ ਦੇ ਇੱਕ ਵਿਅਕਤੀ ਨੇ ਖੁਦ ਆਪਣੀ ਪਤਨੀ ਰਾਧਿਕਾ ਦਾ ਵਿਆਹ ਉਸਦੇ ਪ੍ਰੇਮੀ ਵਿਕਾਸ ਨਾਲ ਕਰਵਾ ਦਿੱਤਾ ਪਰ ਵਿਆਹ ਤੋਂ ਸਿਰਫ਼ ਚਾਰ ਦਿਨਾਂ ਬਾਅਦ ਬਬਲੂ ਆਪਣੀ ਪਤਨੀ ਨੂੰ ਵਾਪਸ ਲੈਣ ਪਹੁੰਚ ਗਿਆ।
ਕੀ ਹੈ ਪੂਰਾ ਮਾਮਲਾ?
ਬਬਲੂ ਦਾ ਵਿਆਹ 2017 ਵਿੱਚ ਗੋਰਖਪੁਰ ਦੀ ਰਾਧਿਕਾ ਨਾਲ ਹੋਇਆ ਸੀ। ਦੋਵਾਂ ਦੇ ਦੋ ਬੱਚੇ ਵੀ ਹਨ। ਕੁਝ ਸਮਾਂ ਪਹਿਲਾਂ ਜਦੋਂ ਬਬਲੂ ਕੰਮ ਲਈ ਕਿਸੇ ਹੋਰ ਸੂਬੇ 'ਚ ਗਿਆ ਸੀ ਤਾਂ ਰਾਧਿਕਾ ਨੂੰ ਉਸੇ ਪਿੰਡ ਦੇ ਇੱਕ ਨੌਜਵਾਨ ਵਿਕਾਸ ਨਾਲ ਪਿਆਰ ਹੋ ਗਿਆ। ਜਦੋਂ ਬਬਲੂ ਨੂੰ ਇਸ ਬਾਰੇ ਪਤਾ ਲੱਗਾ ਤਾਂ ਲੜਨ ਦੀ ਬਜਾਏ ਉਸਨੇ ਖੁਦ ਰਾਧਿਕਾ ਦਾ ਵਿਆਹ ਵਿਕਾਸ ਨਾਲ ਕਰਵਾਉਣ ਦਾ ਫੈਸਲਾ ਕੀਤਾ।
ਇਹ ਵੀ ਪੜ੍ਹੋ- ਬਾਬਾ ਵੇਂਗਾ ਦੀ ਇਕ ਹੋਰ ਭਵਿੱਖਬਾਣੀ ਹੋਈ ਸੱਚ! ਜਾਣ ਤੁਹਾਡੇ ਵੀ ਉਡ ਜਾਣਗੇ ਹੋਸ਼
ਵਿਆਹ ਹੋਇਆ, ਪਤੀ ਖੁਦ ਗਵਾਹ ਬਣਿਆ
ਪਿੰਡ ਵਾਸੀਆਂ ਨਾਲ ਸਲਾਹ ਕਰਨ ਤੋਂ ਬਾਅਦ ਬਬਲੂ ਨੇ ਰਾਧਿਕਾ ਅਤੇ ਵਿਕਾਸ ਦਾ ਵਿਆਹ ਹਿੰਦੂ ਰੀਤੀ-ਰਿਵਾਜਾਂ ਨਾਲ ਮੰਦਰ ਵਿੱਚ ਕਰਵਾ ਦਿੱਤਾ। ਉਹ ਖੁਦ ਵਿਆਹ ਦਾ ਗਵਾਹ ਸੀ ਅਤੇ ਅਦਾਲਤ ਵਿੱਚ ਇਸਦੀ ਪੁਸ਼ਟੀ ਵੀ ਕੀਤੀ ਸੀ। ਵਿਆਹ ਤੋਂ ਬਾਅਦ ਉਸਨੇ ਨਵ-ਵਿਆਹੇ ਜੋੜੇ ਨਾਲ ਫੋਟੋ ਵੀ ਖਿਚਵਾਈ।
ਚਾਰ ਦਿਨਾਂ ਬਾਅਦ ਬਦਲ ਗਿਆ ਮਨ
ਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਬਬਲੂ ਨੂੰ ਆਪਣੀ ਪਤਨੀ ਅਤੇ ਬੱਚਿਆਂ ਦੀ ਯਾਦ ਆਉਣ ਲੱਗ ਪਈ। ਉਹ 28 ਮਾਰਚ ਦੀ ਰਾਤ ਨੂੰ ਵਿਕਾਸ ਦੇ ਘਰ ਪਹੁੰਚਿਆ ਅਤੇ ਰਾਧਿਕਾ ਨੂੰ ਵਾਪਸ ਭੇਜਣ ਲਈ ਬੇਨਤੀ ਕਰਨ ਲੱਗਾ। ਬਬਲੂ ਨੇ ਕਿਹਾ ਕਿ ਉਹ ਇਕੱਲਾ ਬੱਚਿਆਂ ਨੂੰ ਨਹੀਂ ਸੰਭਾਲ ਸਕਦਾ ਅਤੇ ਉਸ ਤੋਂ ਗਲਤੀ ਹੋ ਗਈ ਸੀ। ਗੱਲਬਾਤ ਤੋਂ ਬਾਅਦ ਵਿਕਾਸ ਨੇ ਰਾਧਿਕਾ ਨੂੰ ਬਬਲੂ ਨਾਲ ਜਾਣ ਦਿੱਤਾ। ਰਾਧਿਕਾ ਹੁਣ ਆਪਣੇ ਪਹਿਲੇ ਪਤੀ ਬਬਲੂ ਦੇ ਨਾਲ ਰਹਿ ਰਹੀ ਹੈ ਜਦੋਂਕਿ ਵਿਕਾਸ ਕੰਮ ਦੀ ਭਾਲ 'ਚ ਬਾਹਰ ਚਲਾ ਗਿਆ ਹੈ।
ਇਹ ਵੀ ਪੜ੍ਹੋ- Free ਬਣਾਓ Ghibli image, ਇਹ ਹੈ ਸਭ ਤੋਂ ਆਸਾਨ ਤਰੀਕਾ
ਸਜ਼ਾ ਦਾ ਐਲਾਨ ਸੁਣ ਫੁੱਟ-ਫੁੱਟ ਰੋਏ ਪਾਸਟਰ ਬਜਿੰਦਰ ਸਿੰਘ ਤੇ CM ਮਾਨ ਦਾ ਅਧਿਆਪਕਾਂ ਨੂੰ ਤੋਹਫਾ, ਜਾਣੋ ਅੱਜ ਦੀਆਂ TOP-10 ਖ਼ਬਰਾਂ
NEXT STORY