ਕੋਚੀ— ਕੇਰਲ ਦੇ ਕੋਚੀ ਏਅਰਪੋਰਟ 'ਤੇ ਸੋਨੇ ਦੀ ਸਮਗਲਿੰਗ ਦਾ ਤਰੀਕਾ ਦੇਖ ਕੇ ਕਸਟਮ ਅਧਿਕਾਰੀ ਹੈਰਾਨ ਹੋ ਗਏ। ਇੱਥੇ ਇਕ ਸ਼ਖਸ ਨੇ ਵਿਗ ਦੇ ਅੰਦਰ ਇਕ ਕਿਲੋ ਸੋਨਾ ਲੁਕਾ ਕੇ ਰੱਖਿਆ ਸੀ। ਪੁਲਸ ਨੇ ਦੱਸਿਆ ਕਿ ਮਲਪੁਰਮ ਦਾ ਰਹਿਣ ਦਾ ਵਾਲਾ ਨੌਸ਼ਾਦ ਜਦੋਂ ਏਅਰਪੋਰਟ 'ਤੇ ਉਤਰਿਆ ਤਾਂ ਉਸ ਦੇ ਵਾਲਾਂ ਦਾ ਸਟਾਈਲ ਦੇਖ ਕੇ ਕਸਟਮ ਅਧਿਕਾਰੀਆਂ ਨੂੰ ਸ਼ੱਕ ਹੋਇਆ। ਇਸ ਤੋਂ ਬਾਅਦ ਕਸਟਮ ਅਧਿਕਾਰੀਆਂ ਨੇ ਉਸ ਦੀ ਜਾਂਚ ਕੀਤੀ, ਉਸ ਤੋਂ ਬਾਅਦ ਵਿਗ 'ਚੋਂ ਇਕ ਕਿਲੋ ਸੋਨਾ ਪੁਲਸ ਅਤੇ ਕਸਟਮ ਅਧਿਕਾਰੀਆਂ ਨੂੰ ਮਿਲਿਆ। ਨੌਸ਼ਾਦ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਨੌਸ਼ਾਦ ਸ਼ਾਰਜਾਹ ਤੋਂ ਵਾਪਸ ਆ ਰਿਹਾ ਸੀ। ਸੋਨੇ ਦੀ ਤਸਕਰੀ ਕਰਨ ਲਈ ਉਸ ਨੇ ਇਹ ਤਰੀਕਾ ਅਜਮਾਇਆ ਪਰ ਅਸਫ਼ਲ ਰਿਹਾ। ਸੋਨਾ ਲੁਕਾਉਣ ਲਈ ਨੌਸ਼ਾਦ ਨੇ ਆਪਣੇ ਸਿਰ ਦੇ ਇਕ ਹਿੱਸੇ ਨੂੰ ਸ਼ੇਵ ਵੀ ਕਰ ਲਿਆ ਸੀ। ਸ਼ੱਕ ਹੋਣ 'ਤੇ ਕਸਟਮ ਟੀਮ ਨੇ ਚੰਗੀ ਤਰ੍ਹਾਂ ਨਾਲ ਨੌਸ਼ਾਦ ਦੀ ਤਲਾਸ਼ੀ ਲਈ। ਕਸਟਮ ਵਿਭਾਗ ਹੁਣ ਇਸ ਮਾਮਲੇ ਦੀ ਜਾਂਚ 'ਚ ਜੁਟ ਗਿਆ ਹੈ।
ਹਰਿਆਣਾ ਵਿਧਾਨਸਭਾ ਚੋਣਾਂ: ਭਾਜਪਾ ਨੇ ਜਾਰੀ ਕੀਤੀ ਸਟਾਰ ਪ੍ਰਚਾਰਕਾਂ ਦੀ ਲਿਸਟ
NEXT STORY