ਨੈਸ਼ਨਲ ਡੈਸਕ : ਮੇਟਾ ਯਾਨੀ ਫੇਸਬੁੱਕ ਦੀਆਂ ਮੁਸੀਬਤਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਮੈਟਾ ਦੇ ਯੂਜ਼ਰਸ ਦੀ ਗਿਣਤੀ 'ਚ ਲਗਾਤਾਰ ਗਿਰਾਵਟ ਆਈ ਹੈ ਤੇ ਹੁਣ ਭਾਰਤ 'ਚ ਮੇਟਾ ਦੇ ਮੁਖੀ ਅਜੀਤ ਮੋਹਨ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਰਿਪੋਰਟ ਮੁਤਾਬਕ ਅਜੀਤ ਮੋਹਨ ਕੰਪਨੀ ਤੋਂ ਬਾਹਰ ਹੋਰ ਮੌਕੇ ਲੱਭ ਰਹੇ ਹਨ। ਜ਼ਿਕਰਯੋਗ ਹੈ ਕਿ ਫੇਸਬੁੱਕ ਉਪਭੋਗਤਾਵਾਂ ਦੀ ਗਿਣਤੀ ਵਿੱਚ ਵੀ ਗਿਰਾਵਟ ਆਈ ਹੈ। ਇਸ ਕਾਰਨ ਮਾਰਕ ਜ਼ੁਕਰਬਰਗ ਵੀ ਅਮੀਰਾਂ ਦੀ ਸੂਚੀ 'ਚ ਕਈ ਸਥਾਨ ਹੇਠਾਂ ਪਹੁੰਚ ਗਏ ਹਨ।
ਮੀਡੀਆ ਰਿਪੋਰਟਾਂ ਮੁਤਾਬਕ ਖਬਰ ਹੈ ਕਿ ਅਜੀਤ ਮੋਹਨ ਸਨੈਪ ਇੰਡੀਆ ਨਾਲ ਜੁੜ ਸਕਦੇ ਹਨ। ਤੁਹਾਨੂੰ ਦੱਸ ਦੇਈਏ ਕਿ ਸਨੈਪ ਇੰਡੀਆ ਮੇਟਾ (ਫੇਸਬੁੱਕ) ਦੀ ਵਿਰੋਧੀ ਕੰਪਨੀ ਹੈ ਅਤੇ ਇਸ ਦੇ ਯੂਜ਼ਰਸ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਭਾਰਤ ਵਿੱਚ ਮੇਟਾ ਨੂੰ ਵਧਾਉਣ ਵਿੱਚ ਅਜੀਤ ਦੀ ਵਿਸ਼ੇਸ਼ ਭੂਮਿਕਾ ਸੀ। ਗਲੋਬਲ ਬਿਜ਼ਨਸ ਗਰੁੱਪ ਦੇ ਵਾਈਸ ਪ੍ਰੈਜ਼ੀਡੈਂਟ, ਨਿਕੋਲਾ ਮੈਂਡੇਲਸਨ ਨੇ ਕਿਹਾ ਕਿ ਪਿਛਲੇ 4 ਸਾਲਾਂ ਤੋਂ ਅਜੀਤ ਮੋਹਨ ਭਾਰਤ ਵਿੱਚ ਮੇਟਾ ਨੂੰ ਵਧਾਉਣ ਅਤੇ ਇਸਦੇ ਸੰਚਾਲਨ ਨੂੰ ਆਕਾਰ ਦੇਣ 'ਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਮੀਡੀਆ ਰਿਪੋਰਟ 'ਚ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਅਜੀਤ ਮੋਹਨ ਦੇ ਅਸਤੀਫੇ ਤੋਂ ਬਾਅਦ ਮਨੀਸ਼ ਚੋਪੜਾ ਮੇਟਾ ਇੰਡੀਆ ਦੇ ਅੰਤਰਿਮ ਮੁਖੀ ਹੋਣਗੇ।
ਕਿਸਾਨਾਂ ਵੱਲੋਂ ਕੇਂਦਰ ਸਰਕਾਰ ਨੂੰ ਚਿਤਾਵਨੀ, ਮੂਸੇਵਾਲਾ ਕਤਲਕਾਂਡ ’ਚ ਦੋ ਹੋਰ ਗਾਇਕਾਂ ਤੋਂ ਪੁੱਛਗਿੱਛ, ਪੜ੍ਹੋ Top 10
NEXT STORY