ਬੈਂਗਲੁਰੂ— ਕਰਨਾਟਕ 'ਚ ਗੰਗੰਮਾ ਗੁਡੀ ਥਾਣਾ ਖੇਤਰ ਦੇ ਅਧੀਨ ਵੀਰਵਾਰ ਦੀ ਰਾਤ ਇਕ ਵਿਅਕਤੀ ਦੀ ਦਰਦਨਾਕ ਹੱਤਿਆ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸੂਤਰਾਂ ਅਨੁਸਾਰ 34 ਸਾਲਾ ਵਿਅਕਤੀ ਦਾ ਕਤਲ ਜੱਲਾਹੱਲੀ ਦੇ ਨੇੜੇ-ਤੇੜੇ ਕੀਤਾ ਗਿਆ। ਪੁਲਸ ਮਾਮਲੇ ਦੀ ਜਾਂਚ 'ਚ ਜੁਟ ਗਈ ਹੈ। ਪੁਲਸ ਨੂੰ ਮ੍ਰਿਤਕ ਦੀ ਲਾਸ਼ ਵੀਰਵਾਰ ਨੂੰ ਬਿਨਾਂ ਸਿਰ ਦੇ ਬਰਾਮਦ ਹੋਈ। ਪੁਲਸ ਅਨੁਸਾਰ ਸ਼ੁੱਕਰਵਾਰ ਨੂੰ ਸਰਚ ਮੁਹਿੰਮ ਚਲਾਏ ਜਾਣ ਤੋਂ ਬਾਅਦ ਸਰੀਰ ਤੋਂ ਵੱਖ ਹੋਇਆ ਸਿਰ 100 ਮੀਟਰ ਦੀ ਦੂਰੀ 'ਤੇ ਬਰਾਮਦ ਹੋਇਆ। ਮ੍ਰਿਤਕ ਦੀ ਪਛਾਣ ਡੇਵਿਡ ਦੇ ਰੂਪ 'ਚ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਡੇਵਿਡ ਪਹਿਲਾਂ ਐਂਬੂਲੈਂਸ ਚਲਾਉਣ ਦਾ ਕੰਮ ਕਰਦਾ ਸੀ। ਦੱਸਿਆ ਗਿਆ ਹੈ ਕਿ ਰਸਤੇ ਤੋਂ ਲੰਘ ਰਹੇ ਕਿਸੇ ਵਿਅਕਤੀ ਨੂੰ ਲਾਸ਼ ਨਾਲ ਠੋਕਰ ਲੱਗੀ ਤਾਂ ਉਸ ਨੇ ਪੁਲਸ ਨੂੰ ਸੂਚਨਾ ਦਿੱਤੀ।
ਸ਼ੁੱਕਰਵਾਰ ਦੀ ਸਵੇਰ ਕਾਫੀ ਖੋਜ ਤੋਂ ਬਾਅਦ ਪੁਲਸ ਨੂੰ ਸਰਕਾਰੀ ਸਕੂਲ ਦੇ ਪਿੱਛਿਓਂ ਮ੍ਰਿਤਕ ਦਾ ਸਿਰ ਮਿਲ ਗਿਆ। ਇਹ ਵੀ ਕਿਹਾ ਜਾ ਰਿਹਾ ਹੈ ਕਿ ਡੇਵਿਡ ਦੇ ਖਿਲਾਫ ਡਕੈਤੀ, ਲੁੱਟ ਅਤੇ ਕਤਲ ਦੀ ਕੋਸ਼ਿਸ਼ ਵਰਗੇ ਲਗਭਗ 20 ਮਾਮਲੇ ਚੱਲ ਰਹੇ ਸਨ। ਪੁਲਸ ਨੂੰ ਸ਼ੱਕ ਹੈ ਕਿ ਲੜਕੀ ਨੂੰ ਲੈ ਕੇ ਹੋਏ ਝਗੜੇ 'ਚ ਡੇਵਿਡ ਦਾ ਕਤਲ ਕੀਤਾ ਗਿਆ। ਪੁਲਸ ਨੇ ਕਿਹਾ,''ਡੇਵਿਡ ਦੀ ਇਕ ਪ੍ਰੇਮਿਕਾ ਹੈ ਪਰ ਹਾਲ ਹੀ 'ਚ ਉਸ ਨੂੰ ਡੇਵਿਡ ਦੇ ਦੋਸਤ ਪ੍ਰਸਾਦ ਨਾਲ ਘੁੰਮਦੇ ਦੇਖਿਆ ਗਿਆ ਸੀ। ਇਸ ਮਾਮਲੇ 'ਚ ਡੇਵਿਡ ਅਤੇ ਪ੍ਰਸਾਦ ਦਰਮਿਆਨ ਲਗਭਗ 20 ਦਿਨ ਪਹਿਲਾਂ ਝਗੜਾ ਵੀ ਹੋਇਆ ਸੀ। ਸ਼ੁਰੂਆਤੀ ਜਾਂਚ 'ਚ ਪਤਾ ਲੱਗਾ ਹੈ ਕਿ ਡੇਵਿਡ, ਪ੍ਰਸਾਦ ਅਤੇ ਇਕ ਹੋਰ ਨੇ ਰਾਮਚੰਦਰਪੁਰ ਕੋਲ ਪਾਰਟੀ ਕੀਤੀ। ਇਕ ਗਵਾਹ ਨੇ ਦੱਸਿਆ ਕਿ ਇਨ੍ਹਾਂ ਤਿੰਨਾਂ ਨੇ ਸ਼ਰਾਬ ਪੀ ਕੇ ਝਗੜਾ ਵੀ ਕੀਤਾ ਸੀ।
ਅੱਜ ਵਿਧਾਨਸਭਾ ਤੋਂ ਰਿਟਾਇਰਡ ਹੋ ਰਹੇ ਅਖਿਲੇਸ਼ ਯਾਦਵ
NEXT STORY