ਨਵੀਂ ਦਿੱਲੀ (ਭਾਸ਼ਾ)- ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਕਿਹਾ ਕਿ ਸਿਹਤ ਅਤੇ ਜੀਵਨ ਬੀਮਾ 'ਤੇ ਵਸਤੂ ਅਤੇ ਸੇਵਾ ਟੈਕਸ (ਜੀ.ਐੱਸ.ਟੀ.) ਦਾ ਵਿਰੋਧੀ ਗਠਜੋੜ 'ਇੰਡੀਅਨ ਨੈਸ਼ਨਲ ਡੈਵਲਪਮੈਂਟਲ ਇਨਕਲੂਸਿਵ ਅਲਾਇੰਸ (ਇੰਡੀਆ) ਵਿਰੋਧ ਕਰਦਾ ਹੈ ਅਤੇ ਸਰਕਾਰ ਨੂੰ ਦੋਵੇਂ ਬੀਮੇ ਟੈਕਸ ਮੁਕਤ ਕਰਨੇ ਹੀ ਹੋਣਗੇ। ਰਾਹੁਲ ਨੇ ਦੋਸ਼ ਲਗਾਇਆ ਕਿ ਹਰ ਆਫ਼ਤ ਤੋਂ ਪਹਿਲੇ 'ਟੈਕਸ ਦਾ ਮੌਕਾ' ਭਾਲਣਾ ਭਾਜਪਾ ਸਰਕਾਰ ਦੀ ਅਸੰਵੇਦਨਸ਼ੀਲ ਸੋਚ ਦਾ ਸਬੂਤ ਹੈ।
ਕਾਂਗਰਸ ਨੇਤਾ ਨੇ 'ਐਕਸ' 'ਤੇ ਪੋਸਟ ਕੀਤਾ,''ਜੀਵਨ 'ਚ ਆਉਣ ਵਾਲੇ 'ਸਿਹਤ ਸੰਕਟ' 'ਚ ਕਿਸੇ ਦੇ ਅੱਗੇ ਝੁਕਣਾ ਨਾ ਪਵੇ, ਇਸ ਲਈ ਪਾਈ-ਪਾਈ ਜੋੜ ਕੇ ਹਰ ਸਾਲ ਸਿਹਤ ਬੀਮਾ ਦਾ ਪ੍ਰੀਮੀਅਮ ਭਰਨ ਵਾਲੇ ਕਰੋੜਾਂ ਆਮ ਹਿੰਦੁਸਤਾਨੀਆਂ ਤੋਂ ਵੀ ਮੋਦੀ ਸਰਕਾਰ ਨੇ 24 ਹਜ਼ਾਰ ਕਰੋੜ ਰੁਪਏ ਵਸੂਲ ਲਏ। ਹਰ ਆਫ਼ਤ ਤੋਂ ਪਹਿਲੇ 'ਟੈਕਸ ਦਾ ਮੌਕਾ' ਭਾਲਣਾ ਭਾਜਪਾ ਸਰਕਾਰ ਦੀ ਅਸੰਵੇਦਨਸ਼ੀਲ ਸੋਚ ਦਾ ਸਬੂਤ ਹੈ।'' ਰਾਹੁਲ ਨੇ ਕਿਹਾ,''ਵਿਰੋਧੀ ਗਠਜੋੜ 'ਇੰਡੀਆ' ਇਸ ਮੌਕਾਪ੍ਰਸਤ ਸੋਚ ਦਾ ਵਿਰੋਧ ਕਰਦਾ ਹੈ। ਸਿਹਤ ਅਤੇ ਜੀਵਨ ਬੀਮਾ ਨੂੰ ਜੀ.ਐੱਸ.ਟੀ. ਮੁਕਤ ਕਰਨਾ ਹੀ ਹੋਵੇਗਾ।'' 'ਇੰਡੀਆ' ਦੇ ਵੱਖ-ਵੱਖ ਘਟਕ ਦਲਾਂ ਦੇ ਨੇਤਾਵਾਂ ਨੇ ਜੀਵਨ ਬੀਮਾ ਅਤੇ ਸਿਹਤ ਬੀਮਾ ਪ੍ਰੀਮੀਅਮ 'ਤੇ ਲਾਗੂ 18 ਫ਼ੀਸਦੀ ਜੀ.ਐੱਸ.ਟੀ. ਨੂੰ ਵਾਪਸ ਲੈਣ ਦੀ ਮੰਗ ਕਰਦੇ ਹੋਏ ਮੰਗਲਵਾਰ ਨੂੰ ਸੰਸਦ ਭਵਨ ਕੰਪਲੈਕਸ 'ਚ ਵਿਰੋਧ ਪ੍ਰਦਰਸ਼ਨ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੁੱਖਦ ਘਟਨਾ: ਏ.ਐੱਸ.ਆਈ. ਨੇ ਥਾਣੇ 'ਚ ਖੁਦ ਨੂੰ ਗੋਲੀ ਮਾਰ ਕੀਤੀ ਖ਼ੁਦਕੁਸ਼ੀ
NEXT STORY