ਨਵੀਂ ਦਿੱਲੀ— ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕੇਂਦਰੀ ਸਿਹਤ ਮੰਤਰਾਲਾ ਨੇ ਤੰਬਾਕੂ ਉਤਪਾਦਾਂ ਨੂੰ ਲੈ ਕੇ ਸੋਮਵਾਰ ਭਾਵ ਅੱਜ ਇਕ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਸ ਨੋਟੀਫਿਕੇਸ਼ਨ ਵਿਚ ਤੰਬਾਕੂ ਉਤਪਾਦਾਂ ਦੇ ਪੈਕਟਾਂ 'ਤੇ ਸਿਹਤ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਗਈ ਹੈ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਤੰਬਾਕੂ, ਗੁਟਖਾ ਦੇ ਸੇਵਨ ਕਰਨ ਵਾਲਿਆਂ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ। ਇਹ ਵੀ ਦੱਸਿਆ ਗਿਆ ਹੈ ਕਿ ਤੰਬਾਕੂ ਚਬਾਉਣ ਵਾਲਿਆਂ ਦੀ ਦਰਦਨਾਕ ਮੌਤ ਹੁੰਦੀ ਹੈ। ਇਸ ਤੋਂ ਪਹਿਲਾਂ ਸਿਹਤ ਮੰਤਰਾਲਾ ਨੇ ਸਾਰੇ ਸੂਬਿਆਂ ਤੋਂ ਜਨਤਕ ਥਾਵਾਂ 'ਤੇ ਚਬਾਉਣ ਵਾਲੇ ਤੰਬਾਕੂ ਦੇ ਇਸਤੇਮਾਲ ਅਤੇ ਥੁੱਕਣ 'ਤੇ ਰੋਕਣ ਲਾਉਣ ਲਈ ਕਿਹਾ ਸੀ।
ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਮੁੱਖ ਸਕੱਤਰਾਂ ਨੂੰ ਭੇਜੀ ਗਈ ਚਿੱਠੀ ਵਿਚ ਸਿਹਤ ਮੰਤਰਾਲਾ ਨੇ ਕਿਹਾ ਕਿ ਚਬਾਉਣ ਵਾਲੇ ਤੰਬਾਕੂ, ਪਾਨ-ਮਸਾਲਾ ਅਤੇ ਸੁਪਾਰੀ ਨਾਲ ਸਰੀਰ ਵਿਚ ਲਾਰ ਵਧੇਰੇ ਬਣਨ ਲੱਗਦੀ ਹੈ ਅਤੇ ਇਸ ਨਾਲ ਥੁੱਕਣ ਦੀ ਸਭ ਤੋਂ ਜ਼ਿਆਦਾ ਇੱਛਾ ਹੁੰਦੀ ਹੈ। ਜਨਤਕ ਥਾਵਾਂ 'ਤੇ ਥੁੱਕਣ ਨਾਲ ਕੋਵਿਡ-19 ਦੇ ਪ੍ਰਸਾਰ ਵਿਚ ਤੇਜ਼ੀ ਆ ਸਕਦੀ ਹੈ। ਕੋਰੋਨਾ ਵਾਇਰਸ ਮਹਾਂਮਾਰੀ ਦੇ ਵੱਧਦੇ ਖਤਰੇ ਦੇ ਮੱਦੇਨਜ਼ਰ ਭਾਰਤੀ ਆਯੁਵਿਗਿਆਨ ਮੈਡੀਕਲ ਪਰੀਸ਼ਦ (ਆਈ. ਸੀ. ਐੱਮ. ਆਰ.) ਨੇ ਜਨਤਾ ਨੂੰ ਚਬਾਉਣ ਵਾਲੇ ਤੰਬਾਕੂ ਦੇ ਉਤਪਾਦਾਂ ਦੇ ਸੇਵਨ ਤੋਂ ਦੂਰ ਰਹਿਣ ਅਤੇ ਜਨਤਕ ਥਾਵਾਂ 'ਤੇ ਨਾ ਥੁੱਕਣ ਦੀ ਅਪੀਲ ਕੀਤੀ ਹੈ।
ਨੰਦੇੜ 'ਚ 20 ਕੋਰੋਨਾ ਪਾਜ਼ੇਟਿਵ ਮਰੀਜ਼ਾਂ 'ਚੋਂ 4 ਲਾਪਤਾ, ਭਾਲ ਜਾਰੀ
NEXT STORY