ਫਰੀਦਾਬਾਦ— ਹਰਿਆਣਾ ’ਚ ਵੀ ਹੱਡ ਕਬਾਅ ਦੇਣ ਵਾਲੀ ਠੰਡ ਪੈ ਰਹੀ ਹੈ। ਇਸ ਠੰਡ ਤੋਂ ਬਚਣ ਲਈ ਲੋਕ ਗਰਮ ਕੱਪੜੇ ਪਹਿਨਣ ਦੇ ਨਾਲ-ਨਾਲ ਅੰਗੀਠੀ ਦਾ ਸਹਾਰਾ ਲੈ ਰਹੇ ਹਨ। ਹਰਿਆਣਾ ਦੇ ਬੱਲਭਗੜ੍ਹ ’ਚ ਅੰਗੀਠੀ ਇਕ ਪਰਿਵਾਰ ਦੀ ਮੌਤ ਦਾ ਕਾਰਨ ਬਣ ਗਈ। ਦਰਅਸਲ ਪਰਿਵਾਰ ਦੇ ਤਿੰਨ ਮੈਂਬਰ ਬੰਦ ਕਮਰੇ ਵਿਚ ਅੰਗੀਠੀ ਚਲਾ ਕੇ ਸੌਂ ਗਏ ਸਨ। ਅੰਗੀਠੀ ਦਾ ਧੂੰਆਂ ਇੰਨਾ ਹੋ ਗਿਆ ਕਿ ਉਨ੍ਹਾਂ ਦੀ ਸਾਹ ਘੁੱਟਣ ਕਾਰਨ ਮੌਤ ਹੋ ਗਈ। ਮਰਨ ਵਾਲਿਆਂ ਵਿਚ ਪਤੀ-ਪਤਨੀ ਅਤੇ ਉਨ੍ਹਾਂ ਦਾ 2 ਸਾਲ ਦਾ ਬੱਚਾ ਸ਼ਾਮਲ ਹੈ।
ਜਾਣਕਾਰੀ ਮੁਤਾਬਕ ਅਮਨ ਆਪਣੀ ਪਤਨੀ ਅਤੇ 2 ਸਾਲ ਦੇ ਬੱਚੇ ਨਾਲ ਬੱਲਭਗੜ੍ਹ ਦੀ ਰਾਜੀਵ ਕਾਲੋਨੀ ਵਿਚ ਰਹਿੰਦਾ ਸੀ। ਠੰਡ ਕਾਰਨ ਦੇਰ ਰਾਤ ਉਨ੍ਹਾਂ ਨੇ ਅੰਗੀਠੀ ਚਲਾ ਕੇ ਆਪਣੇ ਕਮਰੇ ਵਿਚ ਰੱਖ ਲਈ ਅਤੇ ਫਿਰ ਸੌਂ ਗਏ। ਇਸ ਤੋਂ ਬਾਅਦ ਕਮਰੇ ਅੰਦਰ ਧੂੰਆਂ ਵੱਧ ਗਿਆ, ਜਿਸ ਕਾਰਨ ਸਾਹ ਘੁੱਟਣ ਕਾਰਨ ਤਿੰਨਾਂ ਦੀ ਮੌਤ ਹੋ ਗਈ।
ਇਸ ਘਟਨਾ ਬਾਰੇ ਥਾਣਾ ਸੈਕਟਰ-58 ਦੇ ਐੱਸ. ਐੱਚ. ਓ. ਅਨਿਲ ਕੁਮਾਰ ਨੇ ਦੱਸਿਆ ਕਿ ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਉਹ ਮੌਕੇ ’ਤੇ ਪੁੱਜੇ। ਤਿੰਨਾਂ ਹੀ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਰਿਵਾਰਕ ਮੈਂਬਰਾਂ ਨੂੰ ਵੀ ਇਸ ਬਾਰੇ ਸੂਚਨਾ ਦਿੱਤੀ ਗਈ ਹੈ।
ਸ਼ਿਮਲਾ ’ਚ ਗਿ੍ਰਫ਼ਤਾਰ ਕੀਤੇ ਗਏ ਤਿੰਨੋਂ ਕਿਸਾਨ ਜ਼ਮਾਨਤ ’ਤੇ ਰਿਹਾਅ
NEXT STORY