ਅਹਿਮਦਾਬਾਦ, (ਏਜੰਸੀ)- ਗੁਜਰਾਤ ਦੇ ਅਹਿਮਦਾਬਾਦ ’ਚ ‘ਵੱਡੇ ਲੋਕਾਂ’ ਨੂੰ ਧਮਕੀ ਭਰੀਆਂ ਕਾਲਾਂ ਕਰਵਾਉਣ ’ਚ ਕਥਿਤ ਤੌਰ ’ਤੇ ਮਦਦ ਕਰਨ ਲਈ ਗੋਲਡੀ ਬਰਾੜ ਗਿਰੋਹ ਦੇ ਸ਼ੱਕੀ ਮੈਂਬਰ ਆਰਿਫ਼ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਅਨੁਸਾਰ, ਆਰਿਫ਼ ਕਤਲ ਦੀ ਕੋਸ਼ਿਸ਼, ਗੋਲੀਬਾਰੀ ਅਤੇ ਫਿਰੌਤੀ ਵਸੂਲੀ ਸਮੇਤ 11 ਤੋਂ ਵੱਧ ਮਾਮਲਿਆਂ ’ਚ ਲੋੜੀਂਦਾ ਸੀ।
ਪੁਲਸ ਮੁਤਾਬਕ ਉਸ ਨੂੰ ਅਹਿਮਦਾਬਾਦ ਅਪਰਾਧ ਸ਼ਾਖਾ, ਜ਼ਿਲਾ ਪੁਲਸ ਦੇ ਵਿਸ਼ੇਸ਼ ਆਪ੍ਰੇਸ਼ਨ ਸਮੂਹ (ਐੱਸ. ਓ. ਜੀ.) ਅਤੇ ਦਿੱਲੀ ਪੁਲਸ ਦੀ ਸਾਂਝੀ ਟੀਮ ਨੇ ਗੁਪਤ ਜਾਣਕਾਰੀ ਦੇ ਆਧਾਰ ’ਤੇ ਇੱਥੇ ਵੇਜਲਪੁਰ ਇਲਾਕੇ ਤੋਂ ਹਿਰਾਸਤ ’ਚ ਲਿਆ। ਅਧਿਕਾਰੀਆਂ ਨੇ ਦੱਸਿਆ ਕਿ ਆਰਿਫ਼ ਗਿਰੋਹ ਲਈ ਇਕ ਅਹਿਮ ਕੜੀ ਵਜੋਂ ਕੰਮ ਕਰ ਰਿਹਾ ਸੀ ਅਤੇ ਕਥਿਤ ਤੌਰ ’ਤੇ ਕੈਨੇਡਾ ’ਚ ਰਹਿੰਦੇ ਗੈਂਗਸਟਰ ਗੋਲਡੀ ਬਰਾੜ ਵੱਲੋਂ ਧਮਕੀ ਭਰੀਆਂ ਕਾਲਾਂ ਕਰਨ ਅਤੇ ਦੁਬਈ ਦੇ ਰਸਤੇ ਚਲਾਏ ਜਾ ਰਹੇ ਫਿਰੌਤੀ ਵਸੂਲੀ ਦੇ ਨੈੱਟਵਰਕ ’ਚ ਮਦਦ ਕਰਦਾ ਸੀ।
‘ਮਟਨ’ ਦੀ ਜਗ੍ਹਾ ‘ਬੀਫ’ ਪਰੋਸਣ ਦੇ ਸ਼ੱਕ ’ਚ ਰੇਸਤਰਾਂ ਦੇ ਖਿਲਾਫ ਸ਼ਿਕਾਇਤ ਦਰਜ
NEXT STORY