ਕਟਕ, (ਏਜੰਸੀ)- ਓਡਿਸ਼ਾ ’ਚ ਕਟਕ ਜ਼ਿਲੇ ਦੇ ਜਗਤਪੁਰ ਇਲਾਕੇ ’ਚ ਇਕ ਗਾਹਕ ਨੇ ਇਸ ਸ਼ੱਕ ’ਚ ਇਕ ਰੇਸਤਰਾਂ ਦੇ ਖ਼ਿਲਾਫ਼ ਪੁਲਸ ’ਚ ਸ਼ਿਕਾਇਤ ਦਰਜ ਕਰਵਾਈ ਹੈ ਕਿ ‘ਮਟਨ’ ਦਾ ਆਰਡਰ ਦੇਣ ਦੇ ਬਾਵਜੂਦ ਉਸ ਨੂੰ ‘ਬੀਫ’ ਪਰੋਸਿਆ ਗਿਆ। ਸਮ੍ਰਿਤੀ ਰੰਜਨ ਮੋਹੰਤੀ ਨੇ ਦੋਸ਼ ਲਾਇਆ ਕਿ ਬੁੱਧਵਾਰ ਨੂੰ ਇਕ ਰੇਸਤਰਾਂ ’ਚ ਆਪਣੇ ਪਰਿਵਾਰ ਨਾਲ ਖਾਣਾ ਖਾਂਦੇ ਸਮੇਂ ਉਨ੍ਹਾਂ ਨੂੰ ‘ਮਟਨ ਕਰੀ’ ’ਚ ਇਕ ਵੱਖਰਾ ਜਿਹਾ ਸਵਾਦ ਅਤੇ ਲਾਲ ਰੰਗ ਦੀ ਹੱਡੀ ਮਿਲੀ, ਜੋ ‘ਮਟਨ’ (ਬੱਕਰੇ ਦੇ ਮਾਸ) ਵਰਗੀ ਨਹੀਂ ਲੱਗ ਰਹੀ ਸੀ।
ਮੋਹੰਤੀ ਨੇ ਕਿਹਾ, ‘‘ਜਦੋਂ ਮੈਂ ਰੇਸਤਰਾਂ ਦੇ ਕਰਮਚਾਰੀਆਂ ਤੋਂ ‘ਮਟਨ ਕਰੀ’ ’ਚ ਫਰਕ ਬਾਰੇ ਪੁੱਛਿਆ, ਤਾਂ ਉਨ੍ਹਾਂ ਨੇ ਕਿਹਾ ਕਿ ਵੱਡੀ ਮਾਤਰਾ ’ਚ ‘ਮਟਨ’ ਨੂੰ ਠੀਕ ਤਰ੍ਹਾਂ ਉਬਾਲਣ ਲਈ ਉਨ੍ਹਾਂ ਨੇ ਸਿਰਕੇ ਦੀ ਵਰਤੋਂ ਕੀਤੀ ਸੀ। ਇਸੇ ਲਈ ਇਸ ਦਾ ਰੰਗ ਥੋੜ੍ਹਾ ਲਾਲ ਹੋ ਗਿਆ।’’ ਰੇਸਤਰਾਂ ਦੇ ਕਰਮਚਾਰੀਆਂ ਦੇ ਜਵਾਬ ਤੋਂ ਸੰਤੁਸ਼ਟ ਨਾ ਹੋਣ ’ਤੇ ਗਾਹਕ ਨੇ ਜਗਤਪੁਰ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ। ਉਨ੍ਹਾਂ ਨੇ ਕਿਹਾ, ‘‘ਮੈਂ ਬਸ ਇਹ ਜਾਣਨਾ ਚਾਹੁੰਦਾ ਹਾਂ ਕਿ ਮੈਂ ‘ਮਟਨ’ ਖਾਧਾ ਸੀ ਜਾਂ ਕੋਈ ਹੋਰ ਮਾਸ।’’ ਸ਼ਿਕਾਇਤ ਮਿਲਣ ਤੋਂ ਬਾਅਦ, ਪੁਲਸ ਨੇ ਐੱਫ. ਆਈ. ਆਰ. ਦਰਜ ਕੀਤੀ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਕ ਪੁਲਸ ਅਧਿਕਾਰੀ ਨੇ ਕਿਹਾ ਕਿ ਬਾਅਦ ’ਚ ਮਾਸ ਦਾ ਨਮੂਨਾ ਜਾਂਚ ਲਈ ਪ੍ਰਯੋਗਸ਼ਾਲਾ ਭੇਜਿਆ ਗਿਆ ਅਤੇ ਰਿਪੋਰਟ ਦੇ ਆਧਾਰ ’ਤੇ ਕਾਰਵਾਈ ਕੀਤੀ ਜਾਵੇਗੀ।
'CEC 48 ਘੰਟਿਆਂ ’ਚ ਅਸਤੀਫਾ ਦੇਣ, ਨਹੀਂ ਤਾਂ ਦੇਸ਼ ਭਰ ’ਚ ਅੰਦੋਲਨ ਕਰਾਂਗੇ', CJP ਨੇ ਖੋਲ੍ਹਿਆ ਮੋਰਚਾ
NEXT STORY