ਰਾਊਰਕੇਲਾ — ਓਡੀਸ਼ਾ ਦੇ ਰਾਊਰਕੇਲਾ ਸ਼ਹਿਰ 'ਚ ਵੀਰਵਾਰ ਨੂੰ ਭਿਆਨਕ ਗਰਮੀ ਕਾਰਨ 10 ਲੋਕਾਂ ਦੀ ਮੌਤ ਹੋ ਗਈ। ਪੂਰਬੀ ਰਾਜ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਤਾਪਮਾਨ ਬਹੁਤ ਜ਼ਿਆਦਾ ਹੈ। ਰਾਊਰਕੇਲਾ ਸਰਕਾਰੀ ਹਸਪਤਾਲ ਦੀ ਡਾਕਟਰ ਇੰਚਾਰਜ ਡਾਕਟਰ ਸੁਧਰਾਨੀ ਪ੍ਰਧਾਨ ਨੇ ਦੱਸਿਆ ਕਿ ਦੁਪਹਿਰ 2 ਵਜੇ ਤੋਂ ਛੇ ਘੰਟਿਆਂ ਦੇ ਸਮੇਂ ਵਿੱਚ ਮੌਤ ਦੇ ਇਹ 10 ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਕਿਹਾ, ''ਹਸਪਤਾਲ ਪਹੁੰਚਣ ਤੋਂ ਪਹਿਲਾਂ ਅੱਠ ਲੋਕਾਂ ਦੀ ਮੌਤ ਹੋ ਗਈ, ਜਦਕਿ ਬਾਕੀ ਦੋ ਨੇ ਇੱਥੇ ਇਲਾਜ ਦੌਰਾਨ ਆਖਰੀ ਸਾਹ ਲਿਆ। ਲੱਗਦਾ ਹੈ ਕਿ ਉਸ ਦੀ ਮੌਤ ਅੱਤ ਦੀ ਗਰਮੀ ਕਾਰਨ ਹੋਈ ਹੈ।”
ਇਹ ਵੀ ਪੜ੍ਹੋ- ਵੱਡੀ ਖ਼ਬਰ: ਜਰਮਨੀ ਤੋਂ ਪਰਤਿਆ ਪ੍ਰਜਵਲ ਰੇਵੰਨਾ, ਸੈਕਸ ਸਕੈਂਡਲ ਮਾਮਲੇ 'ਚ ਏਅਰਪੋਰਟ ਤੋਂ ਹੋਇਆ ਗ੍ਰਿਫਤਾਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵੱਡੀ ਖ਼ਬਰ: ਜਰਮਨੀ ਤੋਂ ਪਰਤਿਆ ਪ੍ਰਜਵਲ ਰੇਵੰਨਾ, ਸੈਕਸ ਸਕੈਂਡਲ ਮਾਮਲੇ 'ਚ ਏਅਰਪੋਰਟ ਤੋਂ ਹੋਇਆ ਗ੍ਰਿਫਤਾਰ
NEXT STORY