ਨੈਸ਼ਨਲ ਡੈਸਕ : ਭਾਰਤ ਇਸ ਸਮੇਂ ਭਿਆਨਕ ਗਰਮੀ ਅਤੇ ਲੂ ਦੀ ਮਾਰ ਹੇਠ ਹੈ। ਇੱਕ ਹੈਰਾਨ ਕਰਨ ਵਾਲੀ ਰਿਪੋਰਟ ਮੁਤਾਬਕ, ਦੁਨੀਆ ਦੇ 100 ਸਭ ਤੋਂ ਗਰਮ ਸ਼ਹਿਰਾਂ ਦੀ ਸੂਚੀ ਵਿੱਚ ਸਾਰੇ ਦੇ ਸਾਰੇ ਸ਼ਹਿਰ ਭਾਰਤ ਦੇ ਹਨ। AQI.in ਦੀ ਲਾਈਵ ਗਲੋਬਲ ਟੈਂਪਰੇਚਰ ਰੈਂਕਿੰਗ ਅਨੁਸਾਰ, ਇਸ ਸਮੇਂ ਪੂਰੀ ਧਰਤੀ 'ਤੇ ਸਭ ਤੋਂ ਜ਼ਿਆਦਾ ਗਰਮੀ ਭਾਰਤ ਵਿੱਚ ਪੈ ਰਹੀ ਹੈ।
ਮੌਸਮ ਵਿਭਾਗ (IMD) ਅਨੁਸਾਰ, ਉੱਤਰ ਪ੍ਰਦੇਸ਼ ਦਾ ਬਾਂਦਾ ਸ਼ਹਿਰ 48.2 ਡਿਗਰੀ ਸੈਲਸੀਅਸ ਤਾਪਮਾਨ ਨਾਲ ਦੇਸ਼ ਦਾ ਸਭ ਤੋਂ ਗਰਮ ਸ਼ਹਿਰ ਦਰਜ ਕੀਤਾ ਗਿਆ ਹੈ। ਰਾਜਧਾਨੀ ਦਿੱਲੀ ਵਿੱਚ ਵੀ ਪਾਰਾ 46 ਡਿਗਰੀ ਨੂੰ ਪਾਰ ਕਰ ਗਿਆ ਹੈ। ਦੇਸ਼ ਦੇ ਚੋਟੀ ਦੇ 17 ਸਭ ਤੋਂ ਗਰਮ ਸ਼ਹਿਰਾਂ ਵਿੱਚੋਂ 15 ਇਕੱਲੇ ਉੱਤਰ ਪ੍ਰਦੇਸ਼ ਦੇ ਹਨ, ਜਿਸ ਕਾਰਨ ਉੱਥੇ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ।
ਗਰਮੀ ਨੇ ਤੋੜੇ ਰਿਕਾਰਡ:
ਯੂਪੀ ਦੇ ਸ਼ਹਿਰ: ਬਾਂਦਾ (48.2°C), ਇਟਾਵਾ, ਫਤਿਹਪੁਰ, ਪ੍ਰਯਾਗਰਾਜ ਅਤੇ ਅਲੀਗੜ੍ਹ ਸਭ ਤੋਂ ਵੱਧ ਤਪ ਰਹੇ ਹਨ।
ਦਿੱਲੀ ਦਾ ਹਾਲ: ਦਿੱਲੀ ਦੇ ਰਿਜ ਖੇਤਰ ਵਿੱਚ ਤਾਪਮਾਨ 46.5 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ।
ਹੋਰ ਰਾਜ: ਰਾਜਸਥਾਨ, ਮੱਧ ਪ੍ਰਦੇਸ਼, ਮਹਾਰਾਸ਼ਟਰ ਅਤੇ ਗੁਜਰਾਤ ਵਿੱਚ ਵੀ ਪਾਰਾ 45 ਤੋਂ 48 ਡਿਗਰੀ ਦੇ ਵਿਚਕਾਰ ਬਣਿਆ ਹੋਇਆ ਹੈ।
ਇੱਕ ਸਰਵੇਖਣ ਅਨੁਸਾਰ, 80 ਫੀਸਦੀ ਸ਼ਹਿਰੀ ਨਿਵਾਸੀਆਂ ਨੇ ਮੰਨਿਆ ਹੈ ਕਿ ਇਸ ਵਾਰ ਗਰਮੀ ਸਹਿਣ ਤੋਂ ਬਾਹਰ ਹੈ। ਹਰ 5 ਵਿੱਚੋਂ 1 ਵਿਅਕਤੀ ਦਾ ਕਹਿਣਾ ਹੈ ਕਿ ਗਰਮੀ ਨੇ ਉਨ੍ਹਾਂ ਦੀ ਰੋਜ਼ਾਨਾ ਜ਼ਿੰਦਗੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਵਧਦੀ ਗਰਮੀ ਕਾਰਨ ਦੇਸ਼ ਵਿੱਚ ਬਿਜਲੀ ਦੀ ਮੰਗ ਵੀ ਰਿਕਾਰਡ 257 ਗੀਗਾਵਾਟ ਤੱਕ ਪਹੁੰਚ ਗਈ ਹੈ।
ਸਿਹਤ ਵਿਭਾਗ ਦੀ ਸਲਾਹ
ਡਾਕਟਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਅਜਿਹੇ ਮੌਸਮ ਵਿੱਚ ਹੀਟਸਟ੍ਰੋਕ ਅਤੇ ਡੀਹਾਈਡ੍ਰੇਸ਼ਨ ਦਾ ਖ਼ਤਰਾ ਕਾਫ਼ੀ ਵੱਧ ਜਾਂਦਾ ਹੈ। ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਦੇ ਵਿਚਕਾਰ ਬਾਹਰ ਨਿਕਲਣ ਤੋਂ ਬਚੋ। ਲਗਾਤਾਰ ਪਾਣੀ, ਨਿੰਬੂ ਪਾਣੀ ਅਤੇ ORS ਦਾ ਸੇਵਨ ਕਰਦੇ ਰਹੋ। ਹਲਕੇ ਰੰਗ ਦੇ ਸੂਤੀ ਕੱਪੜੇ ਪਹਿਨੋ ਅਤੇ ਬੱਚਿਆਂ ਤੇ ਬਜ਼ੁਰਗਾਂ ਦਾ ਵਿਸ਼ੇਸ਼ ਧਿਆਨ ਰੱਖੋ। ਮੌਸਮ ਵਿਭਾਗ ਅਨੁਸਾਰ, ਫਿਲਹਾਲ ਅਗਲੇ ਕੁਝ ਦਿਨਾਂ ਤੱਕ ਗਰਮੀ ਤੋਂ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ।
20 ਮਈ ਤੋਂ ਪੈਸਿਆਂ ਦੀ ਹੋਵੇਗੀ ਬਾਰਿਸ਼! ਇਹ 5 ਰਾਸ਼ੀਆਂ ਹੋਣਗੀਆਂ ਮਾਲਾਮਾਲ
NEXT STORY