ਨੈਸ਼ਨਲ ਡੈਸਕ : ਭਾਰਤੀ ਮੌਸਮ ਵਿਭਾਗ ਦੇ ਅਨੁਸਾਰ 22 ਸਤੰਬਰ ਨੂੰ ਦੇਸ਼ ਦੇ 18 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ 'ਚ ਮੀਂਹ ਪੈਣ ਦੀ ਸੰਭਾਵਨਾ ਹੈ। ਬੰਗਾਲ ਦੀ ਖਾੜੀ 'ਚ ਬਣੇ ਨਵੇਂ ਘੱਟ ਦਬਾਅ ਵਾਲੇ ਖੇਤਰ ਦੇ ਕਾਰਨ ਪੱਛਮੀ ਬੰਗਾਲ, ਓਡੀਸ਼ਾ, ਛੱਤੀਸਗੜ੍ਹ, ਝਾਰਖੰਡ ਅਤੇ ਤਾਮਿਲਨਾਡੂ ਦੇ ਕਈ ਹਿੱਸਿਆਂ 'ਚ ਭਾਰੀ ਮੀਂਹ ਪੈ ਸਕਦਾ ਹੈ। ਦਿੱਲੀ-NCR: ਦਿੱਲੀ-ਐਨ.ਸੀ.ਆਰ. 'ਚ ਆਸਮਾਨ ਸਾਫ਼ ਰਹਿਣ ਅਤੇ ਧੁੱਪ ਨਿਕਲਣ ਕਾਰਨ ਹੁੰਮਸ ਵਧੇਗੀ। 21 ਸਤੰਬਰ ਤੋਂ 26 ਸਤੰਬਰ ਤੱਕ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ, ਕੇਵਲ ਬੱਦਲਾਂ ਦੀ ਆਵਾਜਾਈ ਦੇਖਣ ਨੂੰ ਮਿਲੇਗੀ। ਇੱਥੇ ਵੱਧ ਤੋਂ ਵੱਧ ਤਾਪਮਾਨ 34°C ਤੋਂ 36°C ਅਤੇ ਘੱਟ ਤੋਂ ਘੱਟ ਤਾਪਮਾਨ 23°C ਤੋਂ 25°C ਦੇ ਵਿਚਕਾਰ ਰਹਿਣ ਦਾ ਅਨੁਮਾਨ ਹੈ।
ਬੰਗਾਲ ਦੀ ਖਾੜੀ ਵਿੱਚ ਬਣੇ ਸਿਸਟਮ ਕਾਰਨ ਦੱਖਣੀ 24 ਪਰਗਨਾ, ਪੂਰਬੀ ਮੇਦਿਨੀਪੁਰ, ਪੱਛਮੀ ਮੇਦਿਨੀਪੁਰ ਅਤੇ ਝਾਰਗ੍ਰਾਮ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਤੱਟਵਰਤੀ ਜ਼ਿਲ੍ਹਿਆਂ 'ਚ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਓਡੀਸ਼ਾ 'ਚ ਵੀ ਵਿਆਪਕ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। ਤਾਮਿਲਨਾਡੂ ਦੇ 21 ਜ਼ਿਲ੍ਹਿਆਂ (ਜਿਵੇਂ ਕਿ ਨੀਲਗਿਰੀ, ਕੋਇੰਬਟੂਰ, ਡਿੰਡੀਗੁਲ, ਮਧੁਰੈ, ਵੇੱਲੋਰ ਆਦਿ) 'ਚ ਭਾਰੀ ਮੀਂਹ ਦੀ ਚਿਤਾਵਨੀ ਹੈ। ਸੰਵੇਦਨਸ਼ੀਲ ਤੇ ਹੇਠਲੇ ਇਲਾਕਿਆਂ ਦੇ ਨਿਵਾਸੀਆਂ ਨੂੰ ਸੁਚੇਤ ਰਹਿਣ ਦੀ ਸਲਾਹ ਦਿੱਤੀ ਗਈ ਹੈ। ਰਾਜਸਥਾਨ 'ਚ ਮੀਂਹ ਦਾ ਸਿਲਸਿਲਾ ਥੰਮ ਗਿਆ ਹੈ ਤੇ ਦੱਖਣ-ਪੱਛਮੀ ਮਾਨਸੂਨ ਦੀ ਵਾਪਸੀ ਸ਼ੁਰੂ ਹੋ ਰਹੀ ਹੈ। ਆਉਣ ਵਾਲੇ 5-7 ਦਿਨਾਂ ਦੌਰਾਨ ਜ਼ਿਆਦਾਤਰ ਹਿੱਸਿਆਂ ਵਿੱਚ ਮੌਸਮ ਮੁੱਖ ਤੌਰ 'ਤੇ ਖੁਸ਼ਕ ਰਹੇਗਾ।
ਪੰਜਾਬ ਦੇ ਮੌਸਮ 'ਚ ਫਿਰ ਵੱਡਾ ਬਦਲਾਅ ਵੇਖਣ ਨੂੰ ਮਿਲਿਆ ਹੈ। ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ 'ਚੋਂ ਦੱਖਣੀ-ਪੱਛਮੀ ਮਾਨਸੂਨ ਨੇ ਵਾਪਸੀ ਕਰ ਲਈ ਹੈ, ਜਿਸ ਕਾਰਨ ਮੌਸਮ 'ਚ ਬਦਲਾਅ ਵੇਖਿਆ ਗਿਆ ਹੈ। ਹੁਣ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਸਣੇ ਉੱਤਰ ਭਾਰਤ 'ਚ ਅਗਲੇ ਕੁਝ ਦਿਨ ਮੌਸਮ ਸਾਫ਼ ਰਹੇਗਾ। ਇਸ ਦੌਰਾਨ ਦਿਨ ਸਮੇਂ ਦੇ ਤਾਪਮਾਨ 'ਚ ਵਾਧਾ ਦਰਜ ਕੀਤਾ ਜਾਵੇਗਾ। ਦਸ ਦੇਈਏ ਕਿ ਇਸ ਵਾਰ ਪੰਜਾਬ ਤੇ ਹਰਿਆਣਾ 'ਚ ਮਾਨਸੂਮ ਮੱਠਾ ਰਿਹਾ ਹੈ, ਜਿਸ ਕਰਕੇ ਦੋਵਾਂ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਵਿਚ ਆਮ ਨਾਲੋਂ ਘੱਟ ਮੀਂਹ ਪਿਆ। ਪੰਜਾਬ 'ਚ ਆਮ ਨਾਲੋਂ 36 ਫ਼ੀਸਦੀ, ਹਰਿਆਣਾ 'ਚ 24 ਫ਼ੀਸਦੀ ਅਤੇ ਚੰਡੀਗੜ੍ਹ 'ਚ 14 ਫ਼ੀਸਦੀ ਘੱਟ ਮੀਂਹ ਪਿਆ ਹੈ। ਭਾਰਤੀ ਮੌਸਮ ਵਿਭਾਗ ਮੁਤਾਬਕ 22, 23, 24, 25 ਸਤੰਬਰ ਨੂੰ ਵੀ ਸੂਬੇ 'ਚ ਮੌਮਸ ਸਾਫ਼ ਰਹੇਗਾ ਅਤੇ ਧੁੱਪ ਨਿਕਲੇਗੀ।
ਇਨ੍ਹਾਂ ਸੂਬਿਆਂ ਦਾ ਵੀ ਜਾਣੋ ਹਾਲ
ਭਾਰੀ ਮੀਂਹ: ਓਡੀਸ਼ਾ, ਝਾਰਖੰਡ, ਪੱਛਮੀ ਬੰਗਾਲ, ਛੱਤੀਸਗੜ੍ਹ, ਗੋਆ, ਕਰਨਾਟਕ ਅਤੇ ਕੇਰਲ।
ਦਰਮਿਆਨਾ ਮੀਂਹ: ਮਹਾਰਾਸ਼ਟਰ, ਤਾਮਿਲਨਾਡੂ, ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ।
ਹਲਕਾ ਮੀਂਹ: ਬਿਹਾਰ, ਉੱਤਰ ਪ੍ਰਦੇਸ਼, ਸਿੱਕਮ, ਅਸਾਮ, ਮੇਘਾਲਿਆ, ਨਾਗਾਲੈਂਡ, ਮਣੀਪੁਰ, ਮਿਜ਼ੋਰਮ, ਤ੍ਰਿਪੁਰਾ ਅਤੇ ਲਕਸ਼ਦੀਪ।
ਹੁਣ ਪੈਟਰੋਲ ਪੰਪਾਂ 'ਤੇ ਕੱਟੇ ਜਾਣਗੇ ਚਾਲਾਨ! 1 ਅਕਤੂਬਰ ਤੋਂ ਬਦਲ ਜਾਣਗੇ ਨਿਯਮ
NEXT STORY