ਤਿਰੂਵੰਤਪੁਰਮ—ਕੇਰਲ 'ਚ ਲਗਾਤਾਰ ਬਾਰਿਸ਼ ਹੋਣ ਨਾਲ ਹੜ੍ਹ ਆਉਣ ਦੇ ਨਾਲ ਹੀ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਇਨ੍ਹਾਂ ਹਾਦਸਿਆਂ ਦੌਰਾਨ ਹੁਣ ਤੱਕ 113 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 8 ਅਗਸਤ ਤੋਂ ਸੂਬੇ ਦੇ ਵੱਖ-ਵੱਖ ਜ਼ਿਲਿਆਂ 'ਚ 29 ਲੋਕ ਹੁਣ ਤੱਕ ਲਾਪਤਾ ਹਨ। ਮਾਹਰਾਂ ਦਾ ਕਹਿਣਾ ਹੈ ਕਿ 41,253 ਪਰਿਵਾਰਾਂ ਨੂੰ 1,29,517 ਲੋਕ ਵੱਖ-ਵੱਖ ਜ਼ਿਲਿਆਂ 'ਚ 805 ਰਾਹਤ ਕੈਂਪਾਂ 'ਚ ਭੇਜਿਆ ਗਿਆ। ਪਾਣੀ ਦਾ ਪੱਧਰ ਘੱਟਣ ਨਾਲ ਕਈ ਲੋਕ ਵਾਪਸ ਘਰਾਂ ਨੂੰ ਪਰਤ ਗਏ ਹਨ।
ਮ੍ਰਿਤਕਾਂ ਦੇ ਅੰਕੜੇ 'ਚੋਂ ਅਲਪੂਝਾ ਜ਼ਿਲੇ ਦੇ 6, ਕੋਟਯਾਮ ਅਤੇ ਕਸਰਗੋਡ ਜ਼ਿਲਿਆਂ 'ਚੋਂ 2-2, ਇਡੁਕੀ 5, ਤ੍ਰਿਸ਼ੂਰ 9, ਮੱਲਾਪੁਰਮ 50, ਕੋਝੀਕੋਡ 17, ਵਾਇਨਾਡ 12, ਪਲਕੱੜ 1 ਅਤੇ ਕੰਨੂਰ 'ਚੋਂ 9 ਲੋਕਾਂ ਦੀ ਮੌਤ ਹੋਈ। ਇਸ ਤੋਂ ਇਲਾਵਾ ਲਾਪਤਾ ਲੋਕਾਂ 'ਚ ਅੱਲਾਪੁਰਮ ਜ਼ਿਲੇ ਦੇ 29, ਵਾਇਨਾਡ 7 ਅਤੇ ਕੋਟਯਾਮ ਦਾ 1 ਵਿਅਕਤੀ ਹੁਣ ਵੀ ਲਾਪਤਾ ਦੱਸਿਆ ਜਾ ਰਿਹਾ ਹੈ। ਸੂਬੇ 'ਚ ਹੜ੍ਹ ਕਾਰਨ 1,186 ਘਰ ਪੂਰੀ ਤਰ੍ਹਾਂ ਨਾਲ ਨਸ਼ਟ ਹੋ ਚੁੱਕੇ ਹਨ।
ਮੋਕਾਮਾ ਵਿਧਾਇਕ ਅਨੰਤ ਕੁਮਾਰ ਦੇ ਘਰੋਂ AK-47 ਤੇ 2 ਗ੍ਰੇਨੇਡ ਬਰਾਮਦ, ਦਰਜ ਹੋਵੇਗਾ ਕੇਸ
NEXT STORY