ਸ਼ਿਮਲਾ- ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ 'ਚ ਪ੍ਰੀ-ਮਾਨਸੂਨ ਦੀ ਪਹਿਲੀ ਹੀ ਬਾਰਿਸ਼ ਨੇ ਕਹਿਰ ਢਾਹ ਦਿੱਤਾ ਹੈ। ਸ਼ਹਿਰ 'ਚ ਅੱਧਾ ਦਰਜਨ ਤੋਂ ਵੱਧ ਵਾਹਨ ਮਲਬੇ ਦੇ ਚਪੇਟ 'ਚ ਆ ਗਏ ਹਨ। ਇਸ ਨਾਲ ਵਾਹਨਾਂ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ। ਕ੍ਰਿਸ਼ਣਾਨਗਰ 'ਚ ਮਲਬਾ ਘਰਾਂ 'ਚ ਵੜ ਗਿਆ। ਇਸ ਨਾਲ 2 ਪਰਿਵਾਰ ਬੇਘਰ ਹੋ ਗਏ ਹਨ। ਨਾਲਿਆਂ ਦੀ ਸਾਰੀ ਗੰਦਗੀ ਇਥੇ ਲੋਕਾਂ ਦੇ ਘਰਾਂ ਅਤੇ ਸੜਕਾਂ 'ਤੇ ਇਕੱਠੀ ਹੋ ਗਈ ਹੈ। ਬਾਰਿਸ਼ ਕਾਰਨ ਥਾਂ-ਥਾਂ ਲੈਂਡਸਲਾਈਡ ਹੋਈ ਹੈ। ਜਾਖੂ 'ਚ ਡੰਗਾ ਡਿਗਿਆ ਹੈ। ਸ਼ਹਿਰ 'ਚ 5 ਥਾਵਾਂ 'ਤੇ ਦਰੱਖਤ ਡਿੱਗੇ ਹਨ।
ਇਹ ਵੀ ਪੜ੍ਹੋ– ਕੈਨੇਡਾ ਵਿੱਚ ਇੰਸਟਾ ਤੇ ਫੇਸਬੁੱਕ ਉੱਤੇ ਬੰਦ ਹੋ ਰਹੀ ਨਿਊਜ਼ ਫੀਡ, 'ਜਗ ਬਾਣੀ' ਨਾਲ ਜੁੜੇ ਰਹਿਣ ਲਈ ਕਰੋ ਇਹ ਕੰਮ
ਬਾਰਿਸ਼ ਨੇ ਖੋਲ੍ਹੀ ਪ੍ਰਸ਼ਾਸਨ ਦੇ ਇੰਤਜ਼ਾਮਾਂ ਦੀ ਪੋਲ
ਪਹਿਲੀ ਹੀ ਬਾਰਿਸ਼ ਨੇ ਪ੍ਰਸ਼ਾਸਨ ਦੇ ਇੰਤਜ਼ਾਮਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਸ਼ਹਿਰ 'ਚ ਬਾਈਪਾਸ ਰੋਡ, ਲੋਕਲ ਬੱਸ ਸਟੈਂਡ, ਸੰਜੌਲੀ, ਲਾਲਪਾਣੀ, ਕ੍ਰਿਸ਼ਣਾਨਗਰ 'ਚ ਸੜਕਾਂ ਦੇ ਕਿਨਾਰੇ ਪਾਰਕ, ਵਾਹਨ ਮਲਬੇ ਦੀ ਚਪੇਟ 'ਚ ਆ ਗਏ ਹਨ ਜਦਕਿ ਸ਼ਹਿਰ 'ਚ 5 ਦਰੱਖਦ ਜ਼ਮੀਨ ਤੋਂ ਉਖੜ ਕੇ ਸੜਕਾਂ 'ਤੇ ਜਾ ਡਿੱਗੇ ਹਨ। ਇਸ ਨਾਲ ਵੀ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ। ਰਾਜਧਾਨੀ ਦੇ ਉਪਨਗਰ ਟੂਟੀਕੰਡੀ ਦੇ ਨਾਲੇ, ਸੰਜੌਲੀ, ਟੁਟੂ ਦੇ ਸ਼ਿਵ ਨਗਰ, ਕ੍ਰਿਸ਼ਣਾਨਗਰ 'ਚ ਵਾਹਨ ਮਲਬੇ ਦੀ ਚਪੇਟ 'ਚ ਆਏ ਹਨ। ਇਥੇ ਵਾਹਨਾਂ ਨੂੰ ਲੱਖਾਂ ਦਾ ਨੁਕਸਾਨ ਪਹੁੰਚਿਆ ਹੈ।
ਇਹ ਵੀ ਪੜ੍ਹੋ– ਲਵ ਜੇਹਾਦ ਦੀ ਸ਼ਿਕਾਰ ਹੋਈ ਮੁਟਿਆਰ, ਪ੍ਰੇਮੀ ਦੀ ਅਸਲੀਅਤ ਜਾਣ ਪੈਰਾਂ ਹੇਠੋ ਖ਼ਿਸਕੀ ਜ਼ਮੀਨ
ਕ੍ਰਿਸ਼ਣਾਨਗਰ 'ਚ 8 ਲੱਖ ਤੋਂ ਵੱਧ ਦਾ ਨੁਕਸਾਨ
ਕ੍ਰਿਸ਼ਣਾਨਗਰ 'ਚ ਹੀ 8 ਲੱਖ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਸ਼ਹਿਰ 'ਚ ਦਰੱਖਣ ਡਿੱਗਣ ਤੋਂ ਬਾਅਦ ਸੜਕਾਂ ਬੰਦ ਰਹੀਆਂ। ਇਸਤੋਂ ਬਾਅਦ ਲੋਕ ਨਿਰਮਾਣ ਵਿਭਾਗ ਦੀ ਟੀਮ ਲਗਾਤਾਰ ਸੜਕਾਂ ਨੂੰ ਖੋਲ੍ਹਣ 'ਚ ਲੱਗੀ ਰਹੀ। ਉਥੇ ਹੀ ਘਰਾਂ 'ਚ ਮਲਬਾ ਵੜਨ ਕਾਰਨ ਬੇਘਰ ਹੋਏ ਪਰਿਵਾਰਾਂ ਨੂੰ ਪ੍ਰਸ਼ਾਸਨ ਨੇ 15-15 ਹਜ਼ਾਰ ਰੁਪਏ ਦੀ ਮਦਦ ਰਾਸ਼ੀ ਦਿੱਤੀ। ਨਾਭਾ 'ਚ ਕਈ ਥਾਵਾਂ 'ਤੇ ਲੈਂਡਸਲਾਈਡ ਹੋਣ ਕਾਰਨ ਜੇ.ਸੀ.ਬੀ. ਲਗਾ ਕੇ ਰੋਡ ਨੂੰ ਬਹਾਰ ਕਰਨ ਦਾ ਕੰਮ ਦਿਨ ਭਰ ਚਲਦਾ ਰਿਹਾ। ਉਥੇ ਹੀ ਸ਼ਹਿਰ ਤੋਂ ਇਲਾਵਾ ਪੇਂਡੂ ਇਲਾਕਿਆਂ 'ਚ ਲੈਂਡਸਲਾਈਡ ਹੋਣ ਕਾਰਨ ਕਈ ਸੜਕਾਂ ਬੰਦ ਰਹੀਆਂ।
ਇਹ ਵੀ ਪੜ੍ਹੋ– Whatsapp ਯੂਜ਼ਰਜ਼ ਸਾਵਧਾਨ! ਇਕ ਗ਼ਲਤੀ ਨਾਲ ਖ਼ਤਮ ਹੋ ਸਕਦੀ ਹੈ ਜ਼ਿੰਦਗੀ ਭਰ ਦੀ ਕਮਾਈ
ਇਹ ਵੀ ਪੜ੍ਹੋ– ਏਸ਼ੀਆ ਦੀ ਪਹਿਲੀ ਕੁੜੀ ਜਿਸ ਨਾਲ ਹੋਇਆ ਇਹ ਕਰਿਸ਼ਮਾ, ਹਾਦਸੇ 'ਚ ਦੋਵੇਂ ਹੱਥ ਗੁਆਉਣ ਵਾਲੀ ਸ਼੍ਰੇਆ ਨੂੰ ਮਿਲੀ ਨਵੀਂ ਜ਼ਿੰਦਗੀ
ਅੱਤਵਾਦ ਖ਼ਤਮ ਕਰਨ ਸੰਬੰਧੀ ਮੋਦੀ-ਬਾਇਡੇਨ ਦਾ ਸਾਂਝਾ ਸੱਦਾ ਪਾਕਿਸਤਾਨ ਮੀਡੀਆ ਦੀਆਂ ਸੁਰਖ਼ੀਆਂ 'ਚ ਰਿਹਾ
NEXT STORY