ਨੈਸ਼ਨਲ ਡੈਸਕ : ਗੁਜਰਾਤ ਦੇ ਸੂਰਤ ਰੇਲਵੇ ਸਟੇਸ਼ਨ 'ਤੇ ਪਿਛਲੇ ਕੁਝ ਦਿਨਾਂ ਤੋਂ ਬੇਮਿਸਾਲ ਭੀੜ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਸ਼ਹਿਰ 'ਚ ਕੰਮ ਕਰਨ ਵਾਲੇ ਜ਼ਿਆਦਾਤਰ ਲੋਕ ਦੀਵਾਲੀ ਅਤੇ ਛੱਠ ਤੋਂ ਪਹਿਲਾਂ ਆਪਣੇ ਘਰਾਂ ਨੂੰ ਜਾ ਰਹੇ ਹਨ। ਤਿਉਹਾਰਾਂ ਦੌਰਾਨ ਆਉਣ ਵਾਲੀ ਭੀੜ ਨੂੰ ਧਿਆਨ ਵਿੱਚ ਰੱਖਦੇ ਹੋਏ ਪੱਛਮੀ ਰੇਲਵੇ ਨੇ ਕਈ ਸਪੈਸ਼ਲ ਟਰੇਨਾਂ ਸ਼ੁਰੂ ਕੀਤੀਆਂ ਹਨ।
ਪੱਛਮੀ ਰੇਲਵੇ ਨੇ ਐਤਵਾਰ ਨੂੰ ਇੱਕ ਰੀਲੀਜ਼ ਵਿੱਚ ਕਿਹਾ ਕਿ ਉਸਨੇ ਤਿਉਹਾਰਾਂ ਦੇ ਸੀਜ਼ਨ ਲਈ ਲਗਭਗ 75 ਜੋੜੀ ਸਪੈਸ਼ਲ ਰੇਲ ਗੱਡੀਆਂ ਨੂੰ ਨੋਟੀਫਾਇਡ ਕੀਤਾ ਹੈ, ਜਿਹੜੀਆਂ ਯਾਤਰੀਆਂ ਨੂੰ ਲਿਜਾਣ ਲਈ 2,400 ਤੋਂ ਵੱਧ ਚੱਕਰ ਲਗਾ ਰਹੀਆਂ ਹਨ। ਅਧਿਕਾਰੀਆਂ ਮੁਤਾਬਕ ਭੀੜ ਨੂੰ ਕਾਬੂ ਕਰਨ ਲਈ ਪੁਲਸ, ਰੇਲਵੇ ਸੁਰੱਖਿਆ ਬਲ ਅਤੇ ਰੇਲਵੇ ਕਰਮਚਾਰੀ ਤਾਲਮੇਲ ਨਾਲ ਕੰਮ ਕਰ ਰਹੇ ਹਨ।
ਇਹ ਵੀ ਪੜ੍ਹੋ : ਅਯੁੱਧਿਆ ਨੇ ਮੁੜ ਰਚਿਆ ਇਤਿਹਾਸ; ਇੱਕੋ ਸਮੇਂ ਤੋੜੇ 2 ਰਿਕਾਰਡ, 56 ਘਾਟਾਂ ’ਤੇ 26 ਲੱਖ ਦੀਵੇ ਬਲੇ
ਲੋਕਾਂ ਨੂੰ ਸੂਰਤ ਰੇਲਵੇ ਸਟੇਸ਼ਨ 'ਤੇ 1.5 ਕਿਲੋਮੀਟਰ ਤੱਕ ਲੰਬੀਆਂ ਕਤਾਰਾਂ 'ਚ ਇੰਤਜ਼ਾਰ ਕਰਨਾ ਪੈਂਦਾ ਹੈ। ਪੱਛਮੀ ਰੇਲਵੇ ਨੇ ਇੱਕ ਰੀਲੀਜ਼ ਵਿੱਚ ਕਿਹਾ, "ਉੱਤਰ ਪ੍ਰਦੇਸ਼, ਬਿਹਾਰ, ਰਾਜਸਥਾਨ, ਮੱਧ ਪ੍ਰਦੇਸ਼, ਉੜੀਸਾ ਅਤੇ ਪੱਛਮੀ ਬੰਗਾਲ ਅਤੇ ਹੋਰ ਰਾਜਾਂ ਵਿੱਚ ਵੱਖ-ਵੱਖ ਮੰਜ਼ਿਲਾਂ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾ ਰਹੀਆਂ ਹਨ।" ਉਨ੍ਹਾਂ ਦੱਸਿਆ ਕਿ ਉਧਨਾ ਅਤੇ ਸੂਰਤ ਤੋਂ ਲਗਭਗ 40 ਜੋੜੀ ਤਿਉਹਾਰ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾ ਰਹੀਆਂ ਹਨ।
ਪੱਛਮੀ ਰੇਲਵੇ ਨੇ ਇੱਕ ਰੀਲੀਜ਼ ਵਿੱਚ ਕਿਹਾ, "6 ਨਿਯਮਤ ਰੇਲਗੱਡੀਆਂ ਤੋਂ ਇਲਾਵਾ, ਛੇ ਗੈਰ-ਰਿਜ਼ਰਵਡ ਸਪੈਸ਼ਲ ਟਰੇਨਾਂ ਸਮੇਤ 15 ਵਿਸ਼ੇਸ਼ ਟਰੇਨਾਂ ਐਤਵਾਰ ਨੂੰ ਚਲਾਈਆਂ ਜਾ ਰਹੀਆਂ ਹਨ।" ਇਸ ਤੋਂ ਇਲਾਵਾ ਊਧਨਾ ਤੋਂ ਜੈਨਗਰ ਲਈ ਤਿੰਨ ਅਣਰਿਜ਼ਰਵਡ ਸਪੈਸ਼ਲ ਟਰੇਨਾਂ ਨੂੰ ਵੀ ਨੋਟੀਫਾਇਡ ਕੀਤਾ ਗਿਆ ਹੈ।'' ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਸ਼ਨੀਵਾਰ ਨੂੰ 22,800 ਤੋਂ ਵੱਧ ਯਾਤਰੀ ਵੱਖ-ਵੱਖ ਟਰੇਨਾਂ ਰਾਹੀਂ ਸੂਰਤ/ਊਧਨਾ ਤੋਂ ਰਵਾਨਾ ਹੋਏ ਜਦਕਿ ਐਤਵਾਰ ਦੁਪਹਿਰ ਤੱਕ ਸੂਰਤ ਜਾਂ ਉਧਨਾ ਤੋਂ 20,000 ਤੋਂ ਵੱਧ ਲੋਕ ਟਰੇਨਾਂ ਵਿੱਚ ਸਵਾਰ ਹੋਏ।
ਇਹ ਵੀ ਪੜ੍ਹੋ : ਸਾਊਦੀ ਏਅਰਲਾਈਨਜ਼ ਦੇ ਜਹਾਜ਼ ਦੀ ਕੇਰਲ 'ਚ ਐਮਰਜੈਂਸੀ ਲੈਂਡਿੰਗ, ਯਾਤਰਾ ਵੇਲੇ ਰਸਤੇ 'ਚ ਬੇਹੋਸ਼ ਹੋ ਗਿਆ ਸੀ ਯਾਤਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪ੍ਰਧਾਨ ਮੰਤਰੀ ਮੋਦੀ 24 ਨੂੰ ਸਮਸਤੀਪੁਰ ਤੋਂ ਚੋਣ ਮੁਹਿੰਮ ਦੀ ਕਰਨਗੇ ਸ਼ੁਰੂਆਤ
NEXT STORY