ਨਵੀਂ ਦਿੱਲੀ - ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਗੁਜਰਾਤ ਵਿੱਚ ਅਡਾਨੀ ਸਮੂਹ ਦੇ ਮੁੰਦਰਾ ਬੰਦਰਗਾਹ 'ਤੇ 21 ਹਜ਼ਾਰ ਕਰੋੜ ਰੁਪਏ ਦੀ ਹੈਰੋਇਨ ਫੜੇ ਜਾਣ ਨੂੰ ਲੈ ਕੇ ਸਰਕਾਰ 'ਤੇ ਹਮਲਾ ਕੀਤਾ ਅਤੇ ਕਿਹਾ ਕਿ ਇਹ ਹੈਰਾਨੀ ਦੀ ਗੱਲ ਹੈ ਕਿ ਦੇਸ਼ ਦਾ ਭਵਿੱਖ ਬਰਬਾਦ ਕਰਨ ਦੀ ਸਾਜ਼ਿਸ਼ 'ਤੇ ਮੋਦੀ ਸਰਕਾਰ ਚੁੱਪ ਹੈ। ਰਾਹੁਲ ਗਾਂਧੀ ਨੇ ਟਵੀਟ ਕੀਤਾ ‘‘ਦੇਸ਼ ਨੂੰ ਘੁਣ ਲੱਗਾ ਹੈ ਅਤੇ ਕੇਂਦਰ ਸਰਕਾਰ ਦੋਸਤਾਂ ਦੀ ਗੋਦ ਵਿੱਚ ਸੌਂ ਰਹੀ ਹੈ। ਕੀ ਇਸ ਜ਼ਹਿਰ ਨਾਲ ਬਰਬਾਦ ਹੋ ਰਹੇ ਅਣਗਿਣਤ ਪਰਿਵਾਰਾਂ ਦੀ ਜ਼ਿੰਮੇਦਾਰੀ ਕੇਂਦਰ ਸਰਕਾਰ ਦੀ ਨਹੀਂ ਹੈ।''
ਇਹ ਵੀ ਪੜ੍ਹੋ - ਗੁਜਰਾਤ ਹੈਰੋਇਨ ਮਾਮਲੇ 'ਚ ਚਾਰੇ ਪਾਸਿਓਂ ਘਿਰੀ ਸਰਕਾਰ, ਕਾਂਗਰਸ ਨੇ PM ਮੋਦੀ ਦੀ ਚੁੱਪੀ 'ਤੇ ਚੁੱਕੇ ਸਵਾਲ
ਉਨ੍ਹਾਂ ਨੇ ਇੱਕ ਖ਼ਬਰ ਵੀ ਪੋਸਟ ਕੀਤੀ ਹੈ ਜਿਸ ਵਿੱਚ ਕਿਹਾ ਗਿਆ ਹੈ ‘‘ਤਾਲਿਬਾਨੀ ਸੱਤਾ ਤੋਂ ਬਾਅਦ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਜ਼ਬਤੀ, ਗੁਜਰਾਤ ਦੇ ਮੁੰਦਰਾ ਬੰਦਰਗਾਹ 'ਤੇ 3000 ਕਿੱਲੋ ਹੈਰੋਇਨ ਫੜੀ-ਟੈਲਕਮ ਪਾਊਡਰ ਦੇ ਨਾਮ 'ਤੇ ਕੰਧਾਰ ਤੋਂ ਆਈ 21 ਹਜ਼ਾਰ ਕਰੋੜ ਰੁਪਏ ਦੀ ਹੈਰੋਇਨ। ਇਸ ਤੋਂ ਪਹਿਲਾਂ ਪਾਰਟੀ ਦੇ ਸੰਚਾਰ ਵਿਭਾਗ ਦੇ ਪ੍ਰਮੁੱਖ ਰਣਦੀਪ ਸੁਰਜੇਵਾਲਾ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਸੀ ਕਿ ਮੋਦੀ ਸਰਕਾਰ ਦੇਸ਼ ਦੇ ਨੌਜਵਾਨਾਂ ਨੂੰ ਨਸ਼ੇ ਦੀ ਚਪੇਟ ਵਿੱਚ ਲਿਆ ਕੇ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਬਰਬਾਦ ਕਰ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਗੁਜਰਾਤ ਹੈਰੋਇਨ ਮਾਮਲੇ 'ਚ ਚਾਰੇ ਪਾਸਿਓਂ ਘਿਰੀ ਸਰਕਾਰ, ਕਾਂਗਰਸ ਨੇ PM ਮੋਦੀ ਦੀ ਚੁੱਪੀ 'ਤੇ ਚੁੱਕੇ ਸਵਾਲ
NEXT STORY