ਤੀਸਾ, (ਸੁਭਾਨਦੀਨ)- ਹਿਮਾਚਲ ਅਤੇ ਉਤਰਾਖੰਡ ਦੇ ਕਈ ਹੇਠਲੇ ਇਲਾਕਿਆਂ ’ਚ ਐਤਵਾਰ ਭਾਰੀ ਮੀਂਹ ਪਿਆ ਜਦੋਂ ਕਿ ਉੱਚੇ ਇਲਾਕਿਆਂ ’ਚ ਬਰਫ਼ਬਾਰੀ ਹੋਈ। ਬਦਰੀਨਾਥ ਧਾਮ ਵਿਖੇ ਭਾਰੀ ਮੀਂਹ ਪਿਆ। ਹੇਮਕੁੰਟ ਸਾਹਿਬ ’ਚ ਭਾਰੀ ਬਰਫ਼ਬਾਰੀ ਕਾਰਨ 7 ਤੋਂ 8 ਇੰਚ ਬਰਫ਼ ਜਮ੍ਹਾਂ ਹੋ ਗਈ।
ਅਟਲਾਕੁਡੀ ਤੋਂ ਹੇਮਕੁੰਟ ਸਾਹਿਬ ਤੱਕ ਦਾ ਪੂਰਾ ਪੈਦਲ ਰਸਤਾ ਇਕ ਵਾਰ ਫਿਰ ਬਰਫ਼ ਹੇਠ ਦਬਿਅਾ ਗਿਆ। ਬਰਫ਼ਬਾਰੀ ਸ਼ੁਰੂ ਹੋਣ ਤੋਂ ਬਾਅਦ ਸਾਰੇ ਸ਼ਰਧਾਲੂਆਂ ਨੂੰ ਸੁਰੱਖਿਅਤ ਘੰਗਰੀਆ ਭੇਜ ਦਿੱਤਾ ਗਿਆ।
ਚੰਬਾ-ਪਾਂਗੀ ਨੂੰ ਜੋੜਨ ਵਾਲੇ ਸਾਚ ਦੱਰੇ ’ਤੇ ਲਗਭਗ ਡੇਢ ਫੁੱਟ ਬਰਫ਼ਬਾਰੀ ਹੋਈ। ਇਸ ਕਾਰਨ ਰਸਤਾ ਵਾਹਨਾਂ ਲਈ ਬੰਦ ਕਰ ਦਿੱਤਾ ਗਿਆ। ਐਤਵਾਰ ਸ਼ਾਮ ਦਿੱਲੀ ਦੇ ਕਈ ਹਿੱਸਿਆਂ ’ਚ ਹਲਕੀ ਬਾਰਿਸ਼ ਹੋਈ ਤੇ ਤੇਜ਼ ਹਵਾਵਾਂ ਚੱਲੀਆਂ। ਇਸ ਕਾਰਨ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ।
ਹੁਣ ਇਨ੍ਹਾਂ 3 ਨੋਟਾਂ ਦੀ ਨਹੀਂ ਹੋਵੇਗੀ ਛਪਾਈ, RBI ਨੇ ਦੱਸੀ ਇਹ ਮੁੱਖ ਵਜ੍ਹਾ
NEXT STORY