ਨਵੀਂ ਦਿੱਲੀ- ਪਿਛਲੇ ਮਹੀਨੇ ਰਾਜਸਥਾਨ ਦੇ ਦੌਸਾ 'ਚ ਇਕ ਸੜਕ ਹਾਦਸੇ ਵਿਚ ਜ਼ਖਮੀ ਹੋਈ ਅਭਿਨੇਤੀ ਅਤੇ ਮਥੁਰਾ ਤੋਂ ਭਾਜਪਾ ਸੰਸਦ ਮੈਂਬਰ ਹੇਮਾ ਮਾਲਿਨੀ ਉਸ ਘਟਨਾ ਤੋਂ ਬਾਅਦ ਅੱਜ ਯਾਨੀ ਕਿ ਸੋਮਵਾਰ ਨੂੰ ਸੰਸਦ ਦੇ ਮਾਨਸੂਨ ਸੈਸ਼ਨ ਵਿਚ ਲੋਕ ਸਭਾ 'ਚ ਨਜ਼ਰ ਆਈ।
ਨੀਲੇ ਰੰਗ ਦੀ ਰੇਸ਼ਮੀ ਸਾੜ੍ਹੀ ਪਹਿਨੇ ਹੇਮਾ ਮਾਲਿਨੀ ਤਕਰੀਬਨ ਪੌਣੇ 12 ਵਜੇ ਸਦਨ ਵਿਚ ਦਾਖਲ ਹੋਈ ਅਤੇ ਸਭ ਤੋਂ ਪਹਿਲਾਂ ਉਹ ਸਾਥੀ ਸੰਸਦ ਮੈਂਬਰ ਕਿਰਨ ਖੇਰ ਨੂੰ ਮਿਲੀ, ਜਿਨਾਂ ਨੇ ਉਨ੍ਹਾਂ ਨੂੰ ਗਲੇ ਮਿਲ ਕੇ ਹਾਲ-ਚਾਲ ਪੁੱਛਿਆ।
ਇਸ ਤੋਂ ਬਾਅਦ ਭਾਜਪਾ ਦੇ ਸਾਕਸ਼ੀ ਮਹਾਰਾਜ, ਰਤਨ ਲਾਲ ਕਟਾਰੀਆ ਅਤੇ ਰਾਕਾਂਪਾ ਦੀ ਸੁਪ੍ਰਿਆ ਸੁਲੇ ਨੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ। ਕਈ ਮੈਂਬਰ ਉਨ੍ਹਾਂ ਦਾ ਹਾਲ-ਚਾਲ ਜਾਣਨ ਲਈ ਉਨ੍ਹਾਂ ਦੀ ਸੀਟ ਕੋਲ ਜਾ ਕੇ ਬੈਠਦੇ ਦੇਖੇ ਗਏ। ਜ਼ਿਕਰਯੋਗ ਹੈ ਕਿ ਹੇਮਾ ਮਾਲਿਨੀ ਭਰਤਪੁਰ ਦੇ ਰਾਹ ਮਥੁਰਾ ਤੋਂ ਜੈਪੁਰ ਜਾਂਦੇ ਸਮੇਂ ਇਕ ਸੜਕ ਹਾਦਸੇ ਵਿਚ ਜ਼ਖਮੀ ਹੋ ਗਈ ਸੀ। ਇਸ ਹਾਦਸੇ ਵਿਚ ਇਕ ਬੱਚੀ ਦੀ ਮੌਤ ਵੀ ਹੋ ਗਈ ਸੀ।
ਦੇਸ਼ ਦੀ ਧੀ ਦਾ ਕਮਾਲ, ਜਿਸ ਦੇ ਸਾਹਮਣੇ ਝੁੱਕ ਗਿਆ ਏਸ਼ੀਆ ਦਾ ਸਭ ਤੋਂ ਵੱਡਾ ਜਵਾਲਾਮੁਖੀ
NEXT STORY