ਮੇਰਠ- ਹੌਂਸਲਾ, ਹਿੰਮਤ ਤੇ ਕੁਝ ਕਰ ਕੇ ਦਿਖਾਉਣ ਦੀ ਜ਼ਿੱਦ ਹੀ ਇਨਸਾਨ ਨੂੰ ਕੁਝ ਬਣਾਉਂਦੀ ਹੈ। ਕੁਝ ਅਜਿਹੀ ਹੀ ਹੈ, ਦੇਸ਼ ਦੀ ਧੀ ਤੂਲਿਕਾ ਰਾਨੀ। ਜਿਸ ਨੇ ਈਰਾਨ ਅਤੇ ਮੱਧ-ਪੂਰਬ ਏਸ਼ੀਆ ਦੇ ਅਲਬੋਰਸ ਮਾਊਂਟੇਨ ਰੇਂਜ ਦੀ ਸਭ ਤੋਂ ਉੱਚੀ ਚੋਟੀ ਅਤੇ ਏਸ਼ੀਆ ਦੇ ਸਭ ਤੋਂ ਉੱਚੇ ਜਵਾਲਾਮੁਖੀ ਦਾਮਾਵੰਦ 'ਤੇ ਫਤਿਹ ਹਾਸਲ ਕਰ ਕੇ ਪਰਤੀ ਹੈ। ਇਹ ਚੋਟੀ ਦੁਨੀਆ ਵਿਚ ਸਭ ਤੋਂ ਉੱਚੀ ਮੰਨੀ ਜਾਂਦੀ ਹੈ। ਇਹ ਸਫਲਤਾ ਹਾਸਲ ਕਰਨ ਵਾਲੀ ਉਹ ਦੇਸ਼ ਦੀ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ। ਬਸ ਇੰਨਾ ਹੀ ਨਹੀਂ ਤੂਲਿਕਾ ਮਾਊਂਟ ਐਵਰੇਸਟ ਸਮੇਤ ਦੁਨੀਆ ਦੀਆਂ ਕਈ ਉੱਚੀਆਂ ਚੋਟੀਆਂ 'ਤੇ ਸਫਲਤਾ ਹਾਸਲ ਕਰ ਚੁੱਕੀ ਹੈ।
ਇਸ ਮਿਸ਼ਨ 'ਚ ਤੂਲਿਕਾ ਸਮੇਤ 7 ਪਰਬਤਰੋਹੀਆਂ ਨੇ ਹਿੱਸਾ ਲਿਆ ਸੀ। ਇਸ ਮਿਸ਼ਨ ਦੀ ਸ਼ੁਰੂਆਤ 21 ਜੁਲਾਈ ਨੂੰ ਹੋਈ। ਇਹ ਮਿਸ਼ਨ 30 ਜੁਲਾਈ ਨੂੰ ਪੂਰਾ ਹੋਇਆ। ਦਾਮਾਵੰਦ ਆਪਣੀ ਭੌਗੋਲਿਕ ਸਥਿਤੀਆਂ ਅਤੇ ਵਾਤਾਵਰਣ ਕਾਰਨ 5671 ਮੀਟਰ ਉੱਚੀ ਇਹ ਚੋਟੀ ਦੁਨੀਆ ਵਿਚ ਸਭ ਤੋਂ ਉੱਚੀ ਮੰਨੀ ਜਾਂਦੀ ਹੈ।
ਇਸ ਮਿਸ਼ਨ ਦੀ ਚੜ੍ਹਾਈ ਦੌਰਾਨ ਟੀਮ ਨੂੰ ਬਰਫਬਾਰੀ, ਤੇਜ਼ ਗਰਮ ਹਵਾਵਾਂ, ਫਿਸਲਣ ਭਰੀਆਂ ਚੱਟਾਨਾਂ ਤੇ ਤਾਪਮਾਨ 'ਚ ਭਾਰੀ ਫੇਰਬਦਲ ਵਰਗੀਆਂ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਤੂਲਿਕਾ ਨੇ ਦੱਸਿਆ ਕਿ ਉਹ ਇਸ ਤੋਂ ਪਹਿਲਾਂ ਮਾਊਂਟ ਐਵਰੇਸਟ ਦੀ ਚੜ੍ਹਾਈ ਕਰ ਚੁੱਕੀ ਹੈ। ਉਸ ਨੇ ਕਿਹਾ ਕਿ ਇਸ ਸਾਹਸ ਨੇ ਹੀ ਉਸ ਨੇ ਚੁਣੌਤੀਆਂ ਦਾ ਸਾਹਮਣਾ ਕੀਤਾ।
ਡਾ. ਕਲਾਮ ਨੂੰ ਜਿਊਂਦੇ ਰਹਿੰਦੇ ਸ਼ਰਧਾਂਜਲੀ ਦੇਣ ਵਾਲੀ ਸਿੱਖਿਆ ਮੰਤਰੀ ਨੇ ਕੀਤੀ ਇਕ ਹੋਰ ਗਲਤੀ
NEXT STORY