ਨਵੀਂ ਦਿੱਲੀ : ਭਾਜਪਾ ਸਾਂਸਦ ਹੇਮਾ ਮਾਲਿਨੀ ਨੇ ਸਾਲ 2021-22 ਦੇ ਬਜਟ ਨੂੰ ‘ਆਤਮ ਨਿਰਭਰ ਭਾਰਤ ਦਾ ਬਜਟ’ ਕਰਾਰ ਦਿੰਦੇ ਹੋਏ ਬੁੱਧਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨਾਂ ਲਈ ਇੰਨਾ ਕੰਮ ਕਰ ਰਹੇ ਹਨ ਤਾਂ ਉਹ ‘ਕਿਸਾਨ ਵਿਰੋਧੀ’ ਕਿਵੇਂ ਹੋ ਸਕਦੇ ਹਨ। ਲੋਕ ਸਭਾ ਵਿਚ ਬਜਟ ’ਤੇ ਚਰਚਾ ਵਿਚ ਹਿੱਸਾ ਲੈਂਦੇ ਹੋਏ ਹੇਮਾ ਮਾਲਿਨੀ ਨੇ ਕਿਹਾ, ‘ਇਹ ਆਤਮ ਨਿਰਭਰ ਭਾਰਤ ਦਾ ਬਜਟ ਹੈ। ਇਹ ਦੇਸ਼ ਨੂੰ ਬਦਲਣ ਵਾਲਾ ਬਜਟ ਹੈ।’
ਇਹ ਵੀ ਪੜ੍ਹੋ: ਭਾਰਤੀ ਦਵਾਈ ਕੰਪਨੀ ਨੂੰ ਲੱਗਾ 5 ਕਰੋੜ ਡਾਲਰ ਦਾ ਜੁਰਮਾਨਾ, FDA ਜਾਂਚ ਤੋਂ ਪਹਿਲਾਂ ਨਸ਼ਟ ਕੀਤਾ ਸੀ ਰਿਕਾਰਡ
ਉਨ੍ਹਾਂ ਕਿਹਾ ਕਿ ਇਤਿਹਾਸ ਵਿਚ ਪਹਿਲੀ ਵਾਰ ਸਿਹਤ ਖੇਤਰ ਵਿਚ ਬਜਟ ਵਿਚ 137 ਫ਼ੀਸਦੀ ਦਾ ਵਾਧਾ ਕੀਤਾ ਗਿਆ ਹੈ। ਭਾਜਪਾ ਸਾਂਸਦ ਨੇ ਕਿਹਾ ਕਿ ਪਿਛਲੇ ਸਾਡੇ 6 ਸਾਲਾਂ ਵਿਚ ਗਰੀਬਾਂ ਲਈ ਕਈ ਯੋਜਨਾਵਾਂ ਲਿਆਈਆਂ ਗਈਆਂ ਤਾਂ ਕਿ ਸਾਰੇ ਭਾਈਚਾਰਿਆਂ ਦੇ ਲੋਕ ਸਨਮਾਨ ਨਾਲ ਜੀਅ ਸਕਣ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਜੀਵਨ ਵਿਚ ਪਰਿਵਰਤਨ ਲਿਆਉਣ ਲਈ ਕਈ ਵਿਵਸਥਾਵਾਂ ਕੀਤੀਆਂ ਗਈਆਂ ਹਨ। ਕਿਸਾਨਾਂ ਦੇ ਫ਼ਾਇਦੇ ਲਈ ਕਈ ਪ੍ਰੋਗਰਾਮ ਚਲਾਏ ਜਾ ਰਹੇ ਹਨ। ਉਨ੍ਹਾਂ ਨੇ ਸਵਾਲ ਕੀਤਾ, ‘ਜੋ (ਪ੍ਰਧਾਨ ਮੰਤਰੀ) ਕਿਸਾਨਾਂ ਲਈ ਲਗਾਤਾਰ ਕੰਮ ਕਰਦੇ ਆ ਰਹੇ ਹਨ ਤਾਂ ਫਿਰ ਉਹ ਕਿਸਾਨ ਵਿਰੋਧੀ ਕਿਵੇਂ ਹੋ ਗਏ?’
ਇਹ ਵੀ ਪੜ੍ਹੋ: ਲਾਲ ਕਿਲ੍ਹਾ ਹਿੰਸਾ ’ਤੇ ਦੀਪ ਸਿੱਧੂ ਨੇ ਪੁਲਸ ਸਾਹਮਣੇ ਕੀਤੇ ਕਈ ਖ਼ੁਲਾਸੇ, ਕਿਹਾ- ਮੈਂ ਭੀੜ ਨੂੰ ਨਹੀਂ ਉਕਸਾਇਆ
ਮਥੁਰਾ ਤੋਂ ਲੋਕ ਸਭਾ ਮੈਂਬਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਸੰਸਦ ਵਿਚ ਕਿਹਾ ਹੈ ਕਿ ਇਨ੍ਹਾਂ ਕਾਨੂੰਨਾਂ ਨੂੰ ਲਾਗੂ ਹੋਣ ਦਿਓ ਜੇ ਕੁੱਝ ਕਮੀ ਹੋਵੇਗੀ ਤਾਂ ਇਸ ਨੂੰ ਸੁਧਾਰਿਆ ਜਾਵੇਗਾ ਪਰ ਕੋਈ ਮੰਨਣ ਨੂੰ ਤਿਆਰ ਹੀ ਨਹੀਂ ਹੈ। ਉਨ੍ਹਾਂ ਕਿਹਾ, ‘ਪ੍ਰਧਾਨ ਮੰਤਰੀ ਨੇ ਕੋਵਿਡ ਸੰਕਟ ਕਾਰਨ ਪਟੜੀ ਤੋਂ ਉਤਰੀ ਅਰਥਵਿਵਸਥਾ ਨੂੰ ਨਾ ਸਿਰਫ਼ ਪਟੜੀ ’ਤੇ ਲਿਆਉਣ ਦਾ ਕੰਮ ਕੀਤਾ ਹੈ ਸਗੋਂ ਇਹ ਪਟੜੀ ’ਤੇ ਤੇਜ਼ੀ ਨਾਲ ਦੌੜ ਰਹੀ ਹੈ। ਇਸ ਦੀ ਉਦਾਹਰਣ ਜੀ.ਐਸ.ਟੀ. ਸੰਗ੍ਰਹਿ ਵਿਚ ਰਿਕਾਰਡ ਵਾਧਾ ਹੈ।’
ਇਹ ਵੀ ਪੜ੍ਹੋ: ਬਿਨਾਂ ਡਰਾਈਵਿੰਗ ਟੈਸਟ ਤੋਂ ਮਿਲੇਗਾ ਲਾਇਸੰਸ, ਸਰਕਾਰ ਦੀ ਵੱਡੀ ਤਿਆਰੀ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਰਾਜ ਸਭਾ ’ਚ ਬੋਲੇ ਰਾਜਨਾਥ ਸਿੰਘ- ‘ਪੈਂਗੋਂਗ ਝੀਲ’ ਨੂੰ ਲੈ ਕੇ ਚੀਨ ਨਾਲ ਹੋਇਆ ਸਮਝੌਤਾ
NEXT STORY