ਪੁਰੀ (ਏਜੰਸੀ)- ਦਿੱਗਜ ਅਦਾਕਾਰਾ ਅਤੇ ਭਾਜਪਾ ਸੰਸਦ ਮੈਂਬਰ ਹੇਮਾ ਮਾਲਿਨੀ ਨੇ ਸ਼ਨੀਵਾਰ ਨੂੰ ਓਡੀਸ਼ਾ ਦੇ ਜਗਨਨਾਥ ਪੁਰੀ ਮੰਦਿਰ ਵਿਚ ਪੂਜਾ ਕੀਤੀ ਅਤੇ ਭਗਵਾਨ ਜਗਨਨਾਥ ਦਾ ਆਸ਼ੀਰਵਾਦ ਲਿਆ। ਇਸ ਦੌਰਾਨ ਪੁਰੀ ਦੇ ਸੰਸਦ ਮੈਂਬਰ ਅਤੇ ਭਾਜਪਾ ਦੇ ਰਾਸ਼ਟਰੀ ਬੁਲਾਰੇ ਸੰਬਿਤ ਪਾਤਰਾ ਵੀ ਮੌਜੂਦ ਸਨ।
ਆਪਣੀ ਖੁਸ਼ੀ ਜ਼ਾਹਰ ਕਰਦੇ ਹੋਏ ਹੇਮਾ ਮਾਲਿਨੀ ਨੇ ਕਿਹਾ, "ਜਗਨਾਥ ਪੁਰੀ ਵਿੱਚ ਹੋਲੀ ਮਨਾ ਕੇ ਖੁਸ਼ੀ ਮਹਿਸੂਸ ਕਰ ਰਹੀ ਹਾਂ। ਮੈਂ ਮਥੁਰਾ ਤੋਂ ਆਈ ਹਾਂ... ਕੱਲ੍ਹ, ਅਸੀਂ ਮਥੁਰਾ ਵਿੱਚ ਹੋਲੀ ਮਨਾਈ; ਅੱਜ, ਅਸੀਂ ਇੱਥੇ ਤਿਉਹਾਰ ਮਨਾ ਰਹੇ ਹਾਂ... ਮੈਂ ਓਡੀਸ਼ਾ ਸਰਕਾਰ, ਲੋਕਾਂ ਅਤੇ ਸੰਬਿਤ ਪਾਤਰਾ ਦਾ ਪ੍ਰਬੰਧਾਂ ਲਈ ਧੰਨਵਾਦ ਕਰਦੀ ਹਾਂ।"

ਉਨ੍ਹਾਂ ਨੇ ਲੋਕਾਂ ਨੂੰ ਸ਼ਰਧਾ ਦੀ ਭਾਵਨਾ ਨਾਲ ਤਿਉਹਾਰ ਮਨਾਉਣ ਲਈ ਵੀ ਉਤਸ਼ਾਹਿਤ ਕੀਤਾ ਅਤੇ ਕਿਹਾ, "ਹੋਲੀ ਦਾ ਸੰਦੇਸ਼ ਹੈ... ਤੁਹਾਨੂੰ ਸਾਰਿਆਂ ਨੂੰ ਹੋਲੀ ਖੇਡਣੀ ਚਾਹੀਦੀ ਹੈ। ਇਹ ਭਗਵਾਨ ਕ੍ਰਿਸ਼ਨ ਦਾ ਤਿਉਹਾਰ ਹੈ... ਫੁੱਲਾਂ ਦੀ ਹੋਲੀ ਖੇਡੋ।" ਪੁਰੀ ਦੀ ਇਹ ਫੇਰੀ ਉਨ੍ਹਾਂ ਦੇ ਓਡੀਸ਼ਾ ਦੌਰੇ ਦਾ ਹਿੱਸਾ ਸੀ, ਜਿਸ ਵਿੱਚ 14 ਮਾਰਚ ਨੂੰ ਭੁਵਨੇਸ਼ਵਰ ਵਿੱਚ ਵ੍ਰਿੰਦਾਵਨ ਮਹੋਤਸਵ ਵਿੱਚ ਇੱਕ ਮਨਮੋਹਕ ਨਾਚ ਪਰਫਾਰਮੈਂਸ ਵੀ ਸ਼ਾਮਲ ਸੀ।

ਇੱਕ ਸ਼ਾਨਦਾਰ ਪੀਲੇ ਪਹਿਰਾਵੇ ਵਿੱਚ ਸਜੀ ਹੇਮਾ ਮਾਲਿਨੀ ਨੇ ਆਪਣੇ ਸੁੰਦਰ ਓਡੀਸੀ ਅਤੇ ਕਥਕ ਨਾਚ ਪਰਫਾਰਮੈਂਸ ਨਾਲ ਦਰਸ਼ਕਾਂ ਨੂੰ ਮੋਹਿਤ ਕੀਤਾ। ਸਨਮਾਨ ਦੇ ਚਿੰਨ੍ਹ ਵਜੋਂ, ਸੰਬਿਤ ਪਾਤਰਾ ਨੇ ਉਨ੍ਹਾਂ ਨੂੰ ਭਗਵਾਨ ਜਗਨਨਾਥ ਦੀ ਇੱਕ ਚਾਂਦੀ ਦੀ ਨਕਾਸ਼ੀਦਾਰ ਕਲਾਕ੍ਰਿਤੀ ਭੇਂਟ ਕੀਤੀ। ਆਪਣੀ ਪਰਫੋਰਮੈਂਸ ਤੋਂ ਪਹਿਲਾਂ ਅਦਾਕਾਰਾ ਨੇ ਓਡੀਸ਼ਾ ਨਾਲ ਆਪਣੇ ਲੰਬੇ ਸਮੇਂ ਦੇ ਸਬੰਧਾਂ ਬਾਰੇ ਗੱਲ ਕਰਦਿਆਂ ਕਿਹਾ, "ਜਦੋਂ ਵੀ ਮੈਂ ਓਡੀਸ਼ਾ ਆਉਂਦੀ ਹਾਂ ਤਾਂ ਮੈਨੂੰ ਹਮੇਸ਼ਾ ਚੰਗਾ ਲੱਗਦਾ ਹੈ... ਇੱਥੇ ਬਹੁਤ ਹਰਿਆਲੀ ਹੈ। ਇਹ ਇੱਕ ਬਹੁਤ ਹੀ ਸ਼ਾਂਤ ਜਗ੍ਹਾ ਹੈ।"
ਸੋਮਵਾਰ-ਮੰਗਲਵਾਰ ਨੂੰ ਬੰਦ ਰਹਿਣਗੇ ਬੈਂਕ, ਜਾਣੋ ਕਾਰਨ
NEXT STORY