ਮੁੰਬਈ (ਬਿਊਰੋ) - ਉੱਤਰ ਪ੍ਰਦੇਸ਼ ਦੀ ਮਥੁਰਾ ਸੀਟ ਤੋਂ ਤੀਜੀ ਵਾਰ ਲੋਕ ਸਭਾ ਚੋਣ ਲੜ ਰਹੀ ਬਾਲੀਵੁੱਡ ਦੀ ਡ੍ਰੀਮ ਗਰਲ ਹੇਮਾ ਮਾਲਿਨੀ ਦੀ ਕੁਲ ਜਾਇਦਾਦ ਦੀ ਕੀਮਤ 129 ਕਰੋੜ ਰੁਪਏ ਹੈ। ਹੇਮਾ ਵੱਲੋਂ ਮਥੁਰਾ ਸੀਟ ਤੋਂ ਭਰੇ ਗਏ ਨਾਮਜ਼ਦਗੀ ਪੱਤਰ ’ਚ ਦਿੱਤੀ ਗਈ ਆਪਣੀ ਜਾਇਦਾਦ ਦੀ ਜਾਣਕਾਰੀ ਵਿਚ ਇਸ ਗੱਲ ਦਾ ਖੁਲਾਸਾ ਹੋਇਆ ਹੈ। ਪਿਛਲੇ 5 ਸਾਲਾਂ ’ਚ ਉਸ ਦੀ ਜਾਇਦਾਦ ਵਿਚ 4 ਕਰੋੜ ਰੁਪਏ ਦਾ ਵਾਧਾ ਹੋਇਆ ਹੈ।
ਸਾਲ 2019 ਦੀਆਂ ਚੋਣਾਂ ਵਿਚ ਉਹ 125 ਕਰੋੜ ਰੁਪਏ ਦੀ ਜਾਇਦਾਦ ਦੀ ਮਾਲਕਨ ਸੀ। ਹੇਮਾ ਕੋਲ 3 ਕਰੋੜ 39 ਲੱਖ, 39 ਹਜ਼ਾਰ 307 ਰੁਪਏ ਦੇ ਗਹਿਣੇ ਹਨ। ਬੈਂਕ ’ਚ ਡਿਪਾਜ਼ਿਟ ਕੁਲ ਜਾਇਦਾਦਾਂ ਦੀ ਕੀਮਤ 12 ਕਰੋੜ 98 ਲੱਖ 2 ਹਜ਼ਾਰ 951 ਰੁਪਏ ਹੈ, ਜਦੋਂਕਿ ਉਨ੍ਹਾਂ ਦੇ ਪਤੀ ਧਰਮਿੰਦਰ ਕੋਲ ਅਜਿਹੀ 17 ਕਰੋੜ 15 ਲੱਖ 61 ਹਜ਼ਾਰ 453 ਰੁਪਏ ਦੀ ਜਾਇਦਾਦ ਹੈ। ਧਰਮਿੰਦਰ ਨੂੰ ਵੀ ਗਹਿਣਿਆਂ ਦਾ ਸ਼ੌਕ ਹੈ ਅਤੇ ਉਨ੍ਹਾਂ ਕੋਲ ਵੀ 1 ਕਰੋੜ 75 ਲੱਖ 8 ਹਜ਼ਾਰ 200 ਰੁਪਏ ਦੇ ਗਹਿਣੇ ਹਨ।
ਹਲਫਨਾਮੇ ਮੁਤਾਬਕ ਹੇਮਾ ਮਾਲਿਨੀ ਤੋਂ ਵੱਧ ਕੈਸ਼ ਉਨ੍ਹਾਂ ਦੇ ਪਤੀ ਧਰਮਿੰਦਰ ਕੋਲ ਹੈ। ਹੇਮਾ ਕੋਲ 18 ਲੱਖ 52 ਹਜ਼ਾਰ 865 ਰੁਪਏ ਦਾ ਕੈਸ਼ ਹੈ ਤਾਂ ਧਰਮਿੰਦਰ ਕੋਲ 43 ਲੱਖ 9 ਹਜ਼ਾਰ 16 ਰੁਪਏ ਦੀ ਨਕਦੀ ਹੈ। ਇਸ ਤੋਂ ਇਲਾਵਾ ਹੇਮਾ ਕੋਲ ਕੁਲ 20 ਲੱਖ 91 ਹਜ਼ਾਰ 360 ਰੁਪਏ ਦੀ ਅਚੱਲ ਜਾਇਦਾਦ ਹੈ, ਜਦੋਂਕਿ ਧਰਮਿੰਦਰ ਕੋਲ 93 ਲੱਖ 67 ਹਜ਼ਾਰ 813 ਰੁਪਏ ਦੀ ਅਚੱਲ ਜਾਇਦਾਦ ਹੈ।
ਹਾਲਾਂਕਿ ਹੇਮਾ ਮਾਲਿਨੀ ਉੱਪਰ 1 ਕਰੋੜ 42 ਲੱਖ 21 ਹਜ਼ਾਰ 695 ਰੁਪਏ ਦਾ ਕਰਜ਼ਾ ਅਤੇ ਧਰਮਿੰਦਰ ’ਤੇ 49 ਲੱਖ 67 ਹਜ਼ਾਰ 402 ਰੁਪਏ ਦਾ ਕਰਜ਼ਾ ਹੈ। ਹੇਮਾ ਕੋਲ ਵੱਖ-ਵੱਖ ਸ਼ਹਿਰਾਂ ਵਿਚ ਲਗਭਗ 1 ਅਰਬ 13 ਕਰੋੜ 60 ਲੱਖ 51 ਹਜ਼ਾਰ 610 ਰੁਪਏ ਦੀ ਪ੍ਰਾਪਰਟੀ ਹੈ, ਜਦੋਂਕਿ ਉਨ੍ਹਾਂ ਦੇ ਪਤੀ ਧਰਮਿੰਦਰ ਕੋਲ 1 ਅਰਬ 36 ਕਰੋੜ 7 ਲੱਖ 66 ਹਜ਼ਾਰ 813 ਰੁਪਏ ਦੇ ਬੰਗਲੇ ਤੇ ਹੋਰ ਪ੍ਰਾਪਰਟੀ ਹੈ।
226 ਸੰਸਦੀ ਸੀਟਾਂ 'ਤੇ ਹੁੰਦੀ ਹੈ ਸਭ ਤੋਂ ਘੱਟ ਵੋਟਿੰਗ, ਵੋਟ ਫ਼ੀਸਦੀ ਵਧਾਉਣ ਲਈ ਚੋਣ ਕਮਿਸ਼ਨ ਨੇ ਚੁੱਕਿਆ ਇਹ ਕਦਮ
NEXT STORY