ਜੋਧਪੁਰ- ਜੋਧਪੁਰ ਦੀ ਅੰਦਰੂਨੀ ਸ਼ਹਿਰ ਵਿਚ ਅਚਾਨਕ ਔਰਤਾਂ ਮੰਨੋ ਕਬਜ਼ਾ ਕਰ ਲੈਂਦੀਆਂ ਹਨ ਅਤੇ ਜੋ ਵੀ ਮਰਦ ਦਿਖਿਆ ਉਸਨੂੰ ਸੋਟੀ ਨਾਲ ਕੁੱਟਣ ਲਗਦੀਆਂ ਹਨ। ਇੰਨਾ ਹੀ ਨਹੀਂ ਮਰਦ ਵੀ ਔਰਤਾਂ ਤੋਂ ਕੁੱਟ ਖਾਣ ਮਰਗੋਂ ਖੁਸ਼ ਨਜ਼ਰ ਆਉਂਦੇ ਹਨ। ਦਰਅਸਲ, ਅਸੀਂ ਗੱਲ ਕਰ ਰਹੇ ਹਾਂ ਜੋਧਪੁਰ ਦੇ ਇਤਿਹਾਸਕ ਧੀਂਗਾ ਗਵਰ ਮੇਲੇ ਦੀ। ਇਥੇ ਮੇਲੇ ਦੇ ਦਿਨ ਔਰਤਾਂ ਦਾ ਰਾਜ ਹੁੰਦਾ ਹੈ। ਔਰਤਾਂ ਮਰਦਾਂ ਨੂੰ ਸੋਟੀ ਨਾਲ ਕੁੱਟਦੀਆਂ ਹਨ। ਮਹਿਲਾ ਸਸ਼ਕਤੀਕਰਨ ਦਾ ਇਹ ਅਨੋਖਾ ਉਦਾਹਰਣ ਮਾਰਵਾੜ ਵਿਚ ਦੇਖਣ ਨੂੰ ਮਿਲਦਾ ਹੈ।
ਇਹ ਵੀ ਪੜ੍ਹੋ : ਟਵਿੱਟਰ ਦੇ CEO ਐਲਨ ਮਸਕ ਨੇ PM ਮੋਦੀ ਨੂੰ ਫੋਲੋ ਕਰਨਾ ਕੀਤਾ ਸ਼ੁਰੂ
ਇਸ ਮੇਲੇ ਵਿਚ ਖਾਸ ਤੌਰ ’ਤੇ ਕੁਵਾਰੇ ਜਿਨ੍ਹਾਂ ਦਾ ਵਿਆਹ ਨਹੀਂ ਹੋ ਰਿਹਾ ਹੁੰਦਾ, ਸੋਟੀ ਖਾਣ ਲਈ ਦੂਰ-ਦੁਰਾਡਿਓਂ ਇਥੇ ਆਉਂਦੇ ਹਨ। ਸੋਟੀ ਖਾਣ ਮਗਰੋਂ ਉਨ੍ਹਾਂ ਨੂੰ ਇਹ ਭਰੋਸਾ ਹੋ ਜਾਂਦਾ ਹੈ ਕਿ ਹੁਣ ਉਨ੍ਹਾਂ ਦਾ ਵਿਆਹ ਹੋ ਜਾਵੇਗਾ। ਇਸ ਸੋਟੀ ਮਾਰ ਭਾਵ ਧੀਂਗਾ ਗਵਰ ਮੇਲੇ ਦੀ ਲੋਕ ਪੂਰਾ ਸਾਲ ਬੇਸਰਬੀ ਨਾਲ ਉਡੀਕ ਕਰਦੇ ਹਨ। ਇਹ ਮੇਲਾ ਮਹਿਲਾ ਸਸ਼ਕਤੀਕਰਨ ਦਾ ਵੀ ਆਪਣੇ-ਆਪ ਵਿਚ ਇਕ ਅਨੋਖਾ ਉਦਾਹਰਣ ਹੈ। ਧੀਂਗਾ ਗਵਰ ਮੇਲਾ ਹਰੇਕ ਸਾਲ ਚੇਤਰ ਮਹੀਨੇ ਵਿਚ ਮਨਾਇਆ ਜਾਂਦਾ ਹੈ। ਧੀਂਗਾ ਗਵਰ ਦੀ ਇਕ ਖਾਸੀਅਤ ਇਹ ਹੈ ਕਿ ਧੀਂਗਾ ਗਵਰ ਦੀ ਪੂਜਾ ਸੁਹਾਗਣਾ ਅਤੇ ਵਿਧਵਾ ਦੋਵੇਂ ਹੀ ਔਰਤਾਂ ਕਰ ਸਕਦੀਆਂ ਹਨ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
PM ਮੋਦੀ ਨੇ ਮਹਾਤਮਾ ਫੂਲੇ ਨੂੰ ਜਯੰਤੀ ਮੌਕੇ ਕੀਤਾ ਨਮਨ, ਕਿਹਾ- ਉਨ੍ਹਾਂ ਦੇ ਵਿਚਾਰ ਲੱਖਾਂ ਲੋਕਾਂ ਲਈ ਸ਼ਕਤੀ ਹਨ
NEXT STORY