ਨਵੀਂ ਦਿੱਲੀ (ਅਨਸ)- ਟਵਿੱਟਰ ਦੇ ਮੁਖੀ ਐਲਨ ਮਸਕ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਟਵਿੱਟਰ ’ਤੇ ਫੋਲੋ ਕਰਨਾ ਸ਼ੁਰੂ ਕਰ ਦਿੱਤਾ ਹੈ। ਸੋਮਵਾਰ ਨੂੰ, ਉਨ੍ਹਾਂ 195 ਵਿਅਕਤੀਆਂ ਦੀ ਸੂਚੀ ’ਚ ਪੀ.ਐੱਮ. ਮੋਦੀ ਦਾ ਨਾਂ ਪ੍ਰਦਰਸ਼ਿਤ ਕਰਨ ਵਾਲਾ ਇਕ ਸਕ੍ਰੀਨਸ਼ਾਟ ਸਾਹਮਣੇ ਆਇਆ, ਜਿਨ੍ਹਾਂ ਨੂੰ ਮਸਕ ਮਾਈਕ੍ਰੋ-ਬਲਾਗਿੰਗ ਪਲੇਟਫਾਰਮ ’ਤੇ ਫੋਲੋ ਕਰਦੇ ਹਨ। ਖੁਦ ਮਸਕ 134.3 ਮਿਲੀਅਨ ਫੋਲੋਅਰਜ਼ ਦੇ ਨਾਲ ਟਵਿੱਟਰ ’ਤੇ ਸਭ ਤੋਂ ਜ਼ਿਆਦਾ ਫੋਲੋ ਕੀਤੇ ਜਾਣ ਵਾਲੇ ਵਿਅਕਤੀ ਹਨ। ਪ੍ਰਧਾਨ ਮੰਤਰੀ ਮੋਦੀ 87.7 ਮਿਲੀਅਨ ਫੋਲੋਅਰਜ਼ ਨਾਲ ਟਵਿੱਟਰ ’ਤੇ ਸਭ ਤੋਂ ਜ਼ਿਆਦਾ ਫੋਲੋ ਕੀਤੇ ਜਾਣ ਵਾਲੇ ਨੇਤਾਵਾਂ ’ਚੋਂ ਇਕ ਹਨ।
ਇਸ ਘਟਨਾਕ੍ਰਮ ’ਤੇ ਟਵਿੱਟਰ ’ਤੇ ਕਈ ਯੂਜ਼ਰਜ਼ ਨੇ ਆਪਣੇ ਵਿਚਾਰ ਪ੍ਰਗਟ ਕੀਤੇ। ਇਕ ਯੂਜ਼ਰ ਨੇ ਕਿਹਾ,‘‘ਪੀ.ਐੱਮ. ਮੋਦੀ ਲਈ ਐਲਨ ਦੇ ਨਾਲ ਆਪਣੇ ਰਿਸ਼ਤਿਆਂ ਨੂੰ ਮਜ਼ਬੂਤ ਕਰਨਾ ਬਹੁਤ ਵਧੀਆ ਹੋਵੇਗਾ, ਕਿਉਂਕਿ ਅਸੀਂ ਭਾਰਤ ਨੂੰ ਵਿਸ਼ਵ ਦੇ 5ਵੇਂ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ ਦੇ ਰੂਪ ’ਚ ਵੇਖਦੇ ਹਾਂ।’’
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਜੰਮੂ ਕਸ਼ਮੀਰ ਦੇ ਰਾਜੌਰੀ 'ਚ ਵੀ.ਡੀ.ਸੀ. ਮੈਂਬਰ ਨੇ ਖੁਦ ਨੂੰ ਗੋਲੀ ਮਾਰ ਕੀਤੀ ਖੁਦਕੁਸ਼ੀ
NEXT STORY