ਰਾਜੌਰੀ, (ਸ਼ਿਵਮ)- ਸੁਰੱਖਿਆ ਫੋਰਸਾਂ ਨੇ ਵੀਰਵਾਰ ਨੂੰ ਜੰਮੂ ਡਵੀਜ਼ਨ ਦੇ ਰਾਜੌਰੀ ਜ਼ਿਲੇ ਦੇ ਥੰਨਾਮੰਡੀ ਖੇਤਰ ਦੇ ਮਨਿਆਲ ਗਲੀ ਦੇ ਜੰਗਲਾਂ ਵਿਚ ਇਕ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼ ਕੀਤਾ। ਇਸ ਸਾਂਝੇ ਆਪ੍ਰੇਸ਼ਨ ਵਿਚ ਪੁਲਸ ਅਤੇ ਫੌਜ ਨੇ ਗੋਲਾ ਬਾਰੂਦ ਅਤੇ ਹੋਰ ਸਮੱਗਰੀ ਬਰਾਮਦ ਕੀਤੀ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਸੁਰੱਖਿਆ ਫੋਰਸਾਂ ਨੇ ਥੰਨਾਮੰਡੀ ਦੇ ਮਨਿਆਲ ਗਲੀ ਅਤੇ ਡੇਰਾ ਕੀ ਗਲੀ ਦੇ ਜੰਗਲਾਂ ਵਿਚ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਅੱਤਵਾਦੀਆਂ ਦੇ ਟਿਕਾਣੇ ਦਾ ਪਤਾ ਲੱਗਾ, ਜਿਸ ਨੂੰ ਸੁਰੱਖਿਆ ਫੋਰਸਾਂ ਨੇ ਸਫਲਤਾਪੂਰਵਕ ਢਾਹ ਦਿੱਤਾ। ਉਸ ਟਿਕਾਣੇ ਤੋਂ 5 ਜ਼ਿੰਦਾ ਕਾਰਤੂਸ, ਇਕ ਗ੍ਰੇਨੇਡ, ਇਕ ਗੈਸ ਸਿਲੰਡਰ, ਇਕ ਛੋਟਾ ਸੋਲਰ ਪੈਨਲ, ਇਕ ਨੂਡਲਜ਼ ਪੈਕੇਟ, ਕੁਝ ਦਵਾਈਆਂ ਅਤੇ ਸੁੱਕੇ ਮੇਵੇ ਬਰਾਮਦ ਕੀਤੇ ਗਏ ਹਨ।
ਬਰਾਮਦ ਕੀਤੇ ਗਏ ਗ੍ਰੇਨੇਡਾਂ ਨੂੰ ਬਾਅਦ ਵਿਚ ਸੁਰੱਖਿਅਤ ਢੰਗ ਨਾਲ ਨਸ਼ਟ ਕਰ ਦਿੱਤਾ ਗਿਆ। ਸੁਰੱਖਿਆ ਫੋਰਸਾਂ ਵੱਲੋਂ ਬਰਾਮਦ ਕੀਤੀ ਗਈ ਸਮੱਗਰੀ ਤੋਂ ਪਤਾ ਚੱਲਦਾ ਹੈ ਕਿ ਇਲਾਕੇ ਵਿਚ ਅੱਤਵਾਦੀ ਸਰਗਰਮ ਸਨ ਅਤੇ ਟਿਕਾਣੇ ਦੀ ਵਰਤੋਂ ਲੰਬੇ ਸਮੇਂ ਤੋਂ ਕੀਤਾ ਜਾ ਰਿਹਾ ਸੀ। ਇਸ ਸਮੇਂ ਸੁਰੱਖਿਆ ਫੋਰਸਾਂ ਵੱਲੋਂ ਇਲਾਕੇ ਵਿਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਸੀ।
ਜੰਮੂ-ਕਸ਼ਮੀਰ: ਕਠੂਆ ਮੁਕਾਬਲੇ 'ਚ 3 ਜਵਾਨ ਸ਼ਹੀਦ, 3 ਅੱਤਵਾਦੀ ਢੇਰ
NEXT STORY