ਕਟਿਹਾਰ- ਬਿਹਾਰ ਦੇ ਕਟਿਹਾਰ ਜ਼ਿਲ੍ਹੇ 'ਚ ਬੁੱਧਵਾਰ ਨੂੰ ਇਕ ਵਿਆਹੁਤਾ ਔਰਤ ਅਤੇ ਉਸ ਦੇ ਪ੍ਰੇਮੀ ਨੂੰ ਭੀੜ ਨੇ ਕੁੱਟਿਆ, ਜਿਸ ਤੋਂ ਬਾਅਦ ਉਨ੍ਹਾਂ ਦੇ ਸਿਰ ਮੁੰਨ ਦਿੱਤੇ ਗਏ, ਚਿਹਰੇ ਕਾਲੇ ਕਰ ਦਿੱਤੇ ਗਏ, ਉਨ੍ਹਾਂ ਨੂੰ ਜੁੱਤੀਆਂ ਦੇ ਹਾਰ ਪਹਿਨਾਏ ਗਏ ਅਤੇ ਘੁੰਮਾਇਆ ਗਿਆ। ਪੁਲਸ ਨੇ ਇਸ ਦੀ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਘਟਨਾ ਫਾਲਕਾ ਥਾਣਾ ਖੇਤਰ ਦੇ ਅਧੀਨ ਰਹਾਟਾ 'ਚ ਵਾਪਰੀ ਜਦੋਂ ਅੰਤਰ-ਧਰਮ ਜੋੜੇ ਨੂੰ ਰੰਗੇ ਹੱਥੀਂ ਫੜਿਆ ਗਿਆ। ਪੁਲਸ ਸੁਪਰਡੈਂਟ ਸ਼ਿਖਰ ਚੌਧਰੀ ਨੇ ਕਿਹਾ ਕਿ ਦੋਵਾਂ ਦੀ ਪਛਾਣ ਸ਼ਕੀਲ (40) ਅਤੇ ਸੁਨੀਤਾ (32) ਵਜੋਂ ਹੋਈ ਹੈ।
ਉਨ੍ਹਾਂ ਦੱਸਿਆ ਕਿ ਦੋਵਾਂ ਨੂੰ ਭੀੜ ਦੇ ਚੁੰਗਲ ਤੋਂ ਛੁਡਾਇਆ ਗਿਆ। ਉਨ੍ਹਾਂ ਕਿਹਾ,"ਦੋਵੇਂ ਵਿਆਹੇ ਹੋਏ ਹਨ ਅਤੇ ਉਨ੍ਹਾਂ ਦੇ ਬੱਚੇ ਹਨ ਅਤੇ ਕੁਝ ਸਮੇਂ ਤੋਂ ਇਕ ਦੂਜੇ ਨਾਲ ਰਿਲੇਸ਼ਨਸ਼ਿਪ 'ਚ ਸਨ। ਜਦੋਂ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਫੜ ਲਿਆ, ਤਾਂ ਸ਼ਕੀਲ ਦੀ ਪਤਨੀ ਮਦਦ ਮੰਗਣ ਲਈ ਪੁਲਸ ਸਟੇਸ਼ਨ ਵੱਲ ਦੌੜੀ।" ਅਧਿਕਾਰੀ ਨੇ ਕਿਹਾ, "ਦੋਸ਼ ਹੈ ਕਿ ਸਥਾਨਕ ਪੰਚਾਇਤ ਦੇ ਨਿਰਦੇਸ਼ਾਂ 'ਤੇ ਉਨ੍ਹਾਂ ਨੂੰ ਕੁੱਟਿਆ ਗਿਆ ਅਤੇ ਉਨ੍ਹਾਂ ਦੇ ਸਿਰ ਮੁੰਨ ਦਿੱਤੇ ਗਏ, ਉਨ੍ਹਾਂ ਦੇ ਚਿਹਰੇ 'ਤੇ ਕਾਲਿਖ਼ ਮਲ ਦਿੱਤੀ ਗਈ ਅਤੇ ਉਨ੍ਹਾਂ ਦੇ ਗਲੇ 'ਚ ਜੁੱਤੀਆਂ ਦੇ ਹਾਰ ਪਾ ਕੇ ਪਿੰਡ 'ਚ ਘੁੰਮਾਇਆ ਗਿਆ।" ਚੌਧਰੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਵਿਰੁੱਧ ਢੁਕਵੀਂ ਕਾਰਵਾਈ ਕੀਤੀ ਜਾਵੇਗੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਉੱਤਰਾਖੰਡ 'ਚ ਕਈ ਵਾਰ ਪੈ ਚੁੱਕੀ ਹੈ ਕੁਦਰਤ ਦੀ ਮਾਰ, ਸੈਂਕੜੇ ਲੋਕਾਂ ਨੇ ਗੁਆਈ ਜਾਨ
NEXT STORY