ਨੈਸ਼ਨਲ ਡੈਸਕ - ਜੰਮੂ ਖੇਤਰ ਦੇ ਕਠੂਆ ਜ਼ਿਲੇ 'ਚ ਅੱਤਵਾਦੀਆਂ ਖਿਲਾਫ ਲਗਾਤਾਰ 4 ਦਿਨਾਂ ਤੋਂ ਵੱਡਾ ਆਪਰੇਸ਼ਨ ਚੱਲ ਰਿਹਾ ਹੈ। ਵੀਰਵਾਰ ਨੂੰ ਰਾਜਬਾਗ ਦੇ ਘਾਟੀ ਜੁਥਾਨਾ ਇਲਾਕੇ ਦੇ ਜਖੋਲੇ ਪਿੰਡ ਦੇ ਕੋਲ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਮੁੱਠਭੇੜ ਹੋਈ। ਇਸ 'ਚ ਤਿੰਨ ਅੱਤਵਾਦੀਆਂ ਨੂੰ ਮਾਰ ਦਿੱਤਾ ਗਿਆ ਹੈ। ਅੱਤਵਾਦੀਆਂ ਖਿਲਾਫ ਇਸ ਆਪਰੇਸ਼ਨ 'ਚ ਤਿੰਨ ਜਵਾਨ ਵੀ ਸ਼ਹੀਦ ਹੋਏ ਹਨ। ਜਖੋਲੇ ਪਿੰਡ ਹੀਰਾਨਗਰ ਸੈਕਟਰ ਵਿੱਚ ਐਤਵਾਰ ਨੂੰ ਹੋਏ ਮੁਕਾਬਲੇ ਵਾਲੀ ਥਾਂ ਤੋਂ ਕਰੀਬ 30 ਕਿਲੋਮੀਟਰ ਦੂਰ ਹੈ।
ਮੰਨਿਆ ਜਾ ਰਿਹਾ ਹੈ ਕਿ ਮਾਰੇ ਗਏ ਅੱਤਵਾਦੀ ਉਸੇ ਗਰੁੱਪ ਦਾ ਹਿੱਸਾ ਹਨ ਜਿਸ ਨਾਲ ਐਤਵਾਰ ਸ਼ਾਮ ਹੀਰਾਨਗਰ 'ਚ ਸੁਰੱਖਿਆ ਬਲਾਂ ਦਾ ਮੁਕਾਬਲਾ ਹੋਇਆ ਸੀ। ਇਹ ਮੁਕਾਬਲਾ ਕਰੀਬ 30 ਮਿੰਟ ਤੱਕ ਚੱਲਿਆ। ਇਸ ਤੋਂ ਬਾਅਦ ਅੱਤਵਾਦੀ ਫਰਾਰ ਹੋ ਗਏ ਸਨ। ਇਸ ਆਪਰੇਸ਼ਨ ਨੂੰ ਅੱਗੇ ਵਧਾਉਂਦੇ ਹੋਏ ਫੌਜ ਦੇ ਨਾਲ-ਨਾਲ ਪੁਲਸ, ਸੀ.ਆਰ.ਪੀ.ਐਫ., ਐਨ.ਐਸ.ਜੀ. ਅਤੇ ਬੀ.ਐਸ.ਐਫ. ਨੇ ਵੀ ਮੋਰਚਾ ਸੰਭਾਲ ਲਿਆ ਹੈ।
ਇਸ ਸਬੰਧ ਵਿਚ ਸਨਿਆਲ ਤੋਂ ਲੈ ਕੇ ਡਿੰਗ ਅੰਬ ਅਤੇ ਉਸ ਤੋਂ ਅੱਗੇ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਹੈਲੀਕਾਪਟਰ, ਯੂਏਵੀ, ਡਰੋਨ, ਬੁਲੇਟਪਰੂਫ ਵਾਹਨ ਅਤੇ ਕੁੱਤਿਆਂ ਦੇ ਦਸਤੇ ਵੀ ਸੁਰੱਖਿਆ ਬਲਾਂ ਦੀ ਮਦਦ ਕਰਨ ਅਤੇ ਅੱਤਵਾਦੀਆਂ ਨੂੰ ਖਤਮ ਕਰਨ ਲਈ ਤਾਇਨਾਤ ਕੀਤੇ ਗਏ ਹਨ।
6,000 ਕਰੋੜ ਰੁਪਏ ਦਾ ਘਪਲਾ : ਭੂਪੇਸ਼ ਬਘੇਲ ਦਾ ਵੱਡਾ ਦੋਸ਼- ਮਹਾਦੇਵ ਸੱਟੇਬਾਜ਼ੀ ਐਪ ਨੂੰ ਮੋਦੀ-ਸ਼ਾਹ ਦੀ ਸ਼ਹਿ
NEXT STORY