ਚੇਨਈ— ਸਾਬਕਾ ਵਿੱਤ ਮੰਤਰੀ ਪੀ. ਚਿਦਾਂਬਰਮ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਰਾਹਤ ਦਿੰਦੇ ਹੋਏ ਉਨ੍ਹਾਂ ਦੀ ਮਾਲਕੀ ਵਾਲੀ ਇਕ ਕੌਫੀ ਅਸਟੇਟ ਦੀ ਵਿੱਤੀ ਵਰ੍ਹੇ 2008-09 ਦੀ ਇਨਕਮ 'ਤੇ ਟੈਕਸ ਦਾ ਭੁਗਤਾਨ ਕਰਨ ਦੇ ਇਨਕਮ ਟੈਕਸ ਵਿਭਾਗ ਦੇ ਇਕ ਹੁਕਮ ਨੂੰ ਮਦਰਾਸ ਹਾਈ ਕੋਰਟ ਨੇ ਰੱਦ ਕਰ ਦਿੱਤਾ ਹੈ।
ਜਸਟਿਸ ਟੀ. ਐੱਸ. ਸ਼ਿਵਗਾਨਮ ਨੇ 31 ਮਾਰਚ 2016 ਦਾ ਨੋਟਿਸ ਅਤੇ ਉਸਦੇ ਮਗਰੋਂ ਚੇਨਈ ਦੇ ਸਹਾਇਕ ਇਨਕਮ ਟੈਕਸ ਕਮਿਸ਼ਨਰ ਵਲੋਂ 30 ਦਸੰਬਰ ਨੂੰ ਜਾਰੀ ਮੁੜ ਮੁਲਾਂਕਣ ਹੁਕਮ ਕਲ ਰੱਦ ਕਰ ਦਿੱਤਾ। ਇਨਕਮ ਟੈਕਸ ਵਿਭਾਗ ਨੇ ਚਿਦਾਂਬਰਮ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ 6 ਲੱਖ ਰੁਪਏ ਦਾ ਭੁਗਤਾਨ ਕਰਨ ਲਈ ਕਿਹਾ ਸੀ।
ਮਾਮਲਾ ਕਰਨਾਟਕ ਦੇ ਕੁਰਗ 'ਚ 2008-09 ਵਿਚ ਉਨ੍ਹਾਂ ਦੇ ਬਾਗਾਨ 'ਚੋਂ ਕੌਫੀ ਅਤੇ ਪੀਪਰ ਦੀ ਵਿਕਰੀ ਤੋਂ ਹੋਣ ਵਾਲੀ ਆਮਦਨ ਨੂੰ ਇਨਕਮ ਟੈਕਸ ਕਾਨੂੰਨ ਦੀ ਧਾਰਾ 10(1) ਤਹਿਤ ਖੇਤੀ ਆਮਦਨ ਦੇ ਰੂਪ 'ਚ ਪੂਰੀ ਤਰ੍ਹਾਂ ਟੈਕਸ ਮੁਕਤ ਕਰਨ ਦੇ ਦਾਅਵੇ ਵਾਲੀਆਂ ਰਿੱਟਾਂ ਨਾਲ ਜੁੜਿਆ ਹੈ। ਮਾਮਲੇ 'ਚ ਚਿਦਾਂਬਰਮ ਦੇ ਇਲਾਵਾ ਉਨ੍ਹਾਂ ਦੇ ਪੁੱਤਰ ਕਾਰਤੀ, ਨੂੰਹ ਸ਼੍ਰੀਨਿਧੀ ਅਤੇ ਪਤਨੀ ਨਲਿਨੀ ਹੋਰ ਰਿੱਟਕਰਤਾ ਹੈ।
ਦਰਦਨਾਕ ਹਾਦਸਾ : ਪੁੱਲ ਨਜ਼ਦੀਕ ਖੱਡ 'ਚ ਡਿੱਗੀ ਕਾਰ, ਇਕ ਦੀ ਮੌਤ
NEXT STORY