ਨਵੀਂ ਦਿੱਲੀ - ਦਿੱਲੀ ਹਾਈ ਕੋਰਟ ਨੇ ਭਾਰਤੀ ਕੁਸ਼ਤੀ ਫੈੱਡਰੇਸ਼ਨ ਦੇ ਸਾਬਕਾ ਮੁਖੀ ਬ੍ਰਿਜਭੂਸ਼ਣ ਸ਼ਰਨ ਸਿੰਘ ਦੀ ਉਸ ਪਟੀਸ਼ਨ ’ਤੇ ਸ਼ੁੱਕਰਵਾਰ ਸ਼ਹਿਰ ਦੀ ਪੁਲਸ ਤੇ ਮਹਿਲਾ ਪਹਿਲਵਾਨਾਂ ਤੋਂ ਜਵਾਬ ਮੰਗਿਆ ਜਿਸ ’ਚ ਬ੍ਰਿਜਭੂਸ਼ਣ ਨੇ ਕਈ ਮਹਿਲਾ ਪਹਿਲਵਾਨਾਂ ਵੱਲੋਂ ਉਸ ਵਿਰੁੱਧ ਸੈਕਸ ਸ਼ੋਸ਼ਣ ਦੇ ਦਰਜ ਕਰਵਾਏ ਗਏ ਮਾਮਲੇ ਰੱਦ ਕਰਨ ਲਈ ਛੇਤੀ ਸੁਣਵਾਈ ਦੀ ਮੰਗ ਕੀਤੀ ਹੈ।
ਬ੍ਰਿਜਭੂਸ਼ਣ ਨੇ 13 ਜਨਵਰੀ, 2025 ਨੂੰ ਸੂਚੀਬੱਧ ਮੁੱਖ ਪਟੀਸ਼ਨ ਦੀ ਪਹਿਲਾਂ ਸੁਣਵਾਈ ਇਸ ਆਧਾਰ ’ਤੇ ਕਰਨ ਦੀ ਮੰਗ ਕੀਤੀ ਹੈ ਕਿ ਹੇਠਲੀ ਅਦਾਲਤ ਵਿਚ ਕੇਸ ਇਸਤਗਾਸਾ ਵੱਲੋਂ ਗਵਾਹੀ ਦਾਇਰ ਕਰਨ ਦੇ ਪੜਾਅ ’ਤੇ ਹੈ ਤੇ ਜਦੋਂ ਤੱਕ ਪਟੀਸ਼ਨ ਹਾਈ ਕੋਰਟ ਵਿਚ ਆਵੇਗੀ, ਵਧੇਰੇ ਗਵਾਹਾਂ ਦੇ ਬਿਆਨ ਦਰਜ ਕੀਤੇ ਜਾ ਚੁੱਕੇ ਹੋਣਗੇ। ਹਾਈ ਕੋਰਟ ਨੇ ਪੁਲਸ ਤੇ ਪਹਿਲਵਾਨਾਂ ਨੂੰ ਪਟੀਸ਼ਨ ’ਤੇ ਜਵਾਬ ਦੇਣ ਲਈ ਕਿਹਾ ਹੈ। ਮਾਮਲੇ ਦੀ ਅਗਲੀ ਸੁਣਵਾਈ 16 ਦਸੰਬਰ ਨੂੰ ਹੋਵੇਗੀ।
ਭਾਰਤ 'ਚ ਆਵਾਰਾ ਕੁੱਤਿਆਂ ਦੀ ਸਮੱਸਿਆ ਹੁਣ ਇੱਕ ਗੰਭੀਰ ਮੁੱਦਾ: ਕਾਰਕੁਨ ਅਗਵਾਨੇ
NEXT STORY