ਨੈਸ਼ਨਲ ਡੈਸਕ: ਕਲਕੱਤਾ ਹਾਈਕੋਰਟ ਨੇ ਹਾਲ ਹੀ ’ਚ ਤਲਾਕ ਨੂੰ ਲੈ ਕੇ ਇਤਿਹਾਸਕ ਫ਼ੈਸਲਾ ਸੁਣਾਇਆ ਹੈ। ਹਾਈਕੋਰਟ ਨੇ ਇਕ ਔਰਤ ਦੀ ਪਟੀਸ਼ਨ ’ਤੇ ਆਪਣਾ ਫ਼ੈਸਲਾ ਸੁਣਾਉਂਦੇ ਹੋਏ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਬਿਨਾਂ ਕਿਸੇ ਉਚਿਤ ਕਾਰਨ ਉਸ ਦੇ ਮਾਤਾ-ਪਿਤਾ ਤੋਂ ਵੱਖ ਰਹਿਣ ਲਈ ਉਸ ਦੀ ਮਜਬੂਰ ਕਰਦੀ ਹੈ ਤਾਂ ਉਹ ਮਾਨਸਿਕ ਅੱਤਿਆਚਾਰ ਦੇ ਆਧਾਰ 'ਤੇ ਤਲਾਕ ਲਈ ਪਟੀਸ਼ਨ ਦਾਇਰ ਕਰ ਸਕਦਾ ਹੈ।
ਇਹ ਖ਼ਬਰ ਵੀ ਪੜ੍ਹੋ - ਅਹਿਮ ਖ਼ਬਰ: AAP ਬਣੀ ਕੌਮੀ ਪਾਰਟੀ, ਤ੍ਰਿਣਮੂਲ ਕਾਂਗਰਸ ਸਣੇ ਇਨ੍ਹਾਂ ਪਾਰਟੀਆਂ ਤੋਂ ਖੋਹਿਆ ਗਿਆ ਦਰਜਾ
ਜਾਣਕਾਰੀ ਮੁਤਾਬਕ, ਮਾਮਲਾ ਇਕ ਔਰਤ ਦੀ ਪਟੀਸ਼ਨ ਨਾਲ ਸਬੰਧਤ ਸੀ। ਪਟੀਸ਼ਨਰ ਔਰਤ ਆਪਣੇ ਪਤੀ 'ਤੇ ਉਸ ਦੇ ਮਾਪਿਆਂ ਤੋਂ ਵੱਖ ਰਹਿਣ ਦਾ ਦਬਾਅ ਬਣਾ ਰਹੀ ਸੀ ਤੇ ਇਹ ਚਾਹੁੰਦੀ ਸੀ ਕਿ ਦੋਵੇਂ ਪਤੀ-ਪਤਨੀ ਕਿਤੇ ਹੋਰ ਰਹਿਣ। ਇਸ ਤੋਂ ਪਰੇਸ਼ਾਨ ਹੋ ਕੇ ਪਤੀ ਨੇ ਪਰਿਵਾਰ ਅਦਾਲਤ ਵਿਚ ਪਟੀਸ਼ਨ ਦਾਖ਼ਲ ਕੀਤੀ ਸੀ। ਜਿਸ ਨੂੰ ਪਰਿਵਾਰ ਅਦਾਲਤ ਨੇ ਮਨਜ਼ੂਰ ਕਰ ਲਿਆ ਤੇ ਔਰਤ ਨੂੰ ਆਪਣੇ ਪਤੀ ਨੂੰ ਤਲਾਕ ਦੇਣ ਲਈ ਕਿਹਾ। ਪਰਿਵਾਰ ਅਦਾਲਤ ਦੇ ਇਸ ਹੁਕਮ ਨੂੰ ਔਰਤ ਨੇ ਕਲਕੱਤਾ ਹਾਈ ਕੋਰਟ ਵਿਚ ਚੁਣੌਤੀ ਦਿੱਤੀ ਸੀ। ਜਿਸ 'ਤੇ ਕਲਕੱਤਾ ਹਾਈ ਕੋਰਟ ਨੇ ਜਸਟਿਸ ਸੌਮਨ ਸੇਨ ਤੇ ਜਸਟਿਸ ਉਦੇ ਕੁਮਾਰ ਦੀ ਬੈਂਚ ਨੇ 31 ਮਾਰਚ ਨੂੰ ਫ਼ੈਸਲਾ ਸੁਣਾਉਂਦਿਆਂ ਪਟੀਸ਼ਨ ਖਾਰਿਜ ਕਰ ਦਿੱਤੀ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
AAP ਨੂੰ ਕੌਮੀ ਪਾਰਟੀ ਦਾ ਦਰਜਾ ਮਿਲਣ 'ਤੇ ਬੋਲੇ ਮੁੱਖ ਮੰਤਰੀ ਭਗਵੰਤ ਮਾਨ, 'ਮਿਹਨਤ ਰੰਗ ਲਿਆਈ...'
NEXT STORY