ਨਵੀਂ ਦਿੱਲੀ : ਦਿੱਲੀ ਹਾਈਕੋਰਟ ਨੇ 84 ਦੰਗਿਆਂ ਨੂੰ ਲੈ ਕੇ ਸੱਜਣ ਕੁਮਾਰ ਖਿਲਾਫ ਚੱਲ ਰਹੇ ਕੇਸ ਨੂੰ ਕੜਕਡੁੰਮਾ ਅਦਾਲਤ ਤੋਂ ਪਟਿਆਲਾ ਹਾਊਸ ਟ੍ਰਾਂਸਫਰ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਦੰਗਾ ਪੀੜਤਾਂ ਦੇ ਵਕੀਲ ਐਚ.ਐਸ. ਫੂਲਕਾ ਨੇ ਹਾਈਕੋਰਟ 'ਚ ਪਟੀਸ਼ਨ ਦਾਇਰ ਕਰਕੇ ਕਿਹਾ ਸੀ ਕਿ ਇਸ ਮਾਮਲੇ 'ਤੇ ਫੈਸਲਾ ਟਾਲ ਦਿੱਤਾ ਜਾਵੇ। ਸੱਜਣ ਕੁਮਾਰ ਖਿਲਾਫ ਹੇਠਲੀ ਅਦਾਲਤ ਨੇ ਸੁਲਤਾਨਪੁਰੀ ਇਲਾਕੇ 'ਚ ਹੋਏ ਸਿੱਖ ਵਿਰੋਧੀ ਦੰਗਿਆਂ 'ਚ ਮੁਕੱਦਮਾ ਚਲਾਏ ਜਾਣ ਲਈ ਦੋਸ਼ ਤੈਅ ਕੀਤਾ ਸੀ ਜਿਸ ਨੂੰ ਸੱਜਣ ਕੁਮਾਰ ਨੇ ਦਿੱਲੀ ਹਾਈ ਕੋਰਟ 'ਚ ਚੁਣੌਤੀ ਦਿੱਤੀ ਸੀ।
ਬੇਟੇ ਦੀ ਖੁਸ਼ੀ ਦਾ ਉਸ ਸਮੇਂ ਰਿਹਾ ਨਾ ਕੋਈ ਟਿਕਾਣਾ, ਜਦੋਂ ਇਕ ਟਵੀਟ ਨੇ ਬਚਾਈ ਬੀਮਾਰ ਪਿਤਾ ਦੀ ਜਾਨ (ਦੇਖੋ ਤਸਵੀਰਾਂ)
NEXT STORY